IPL ਨੂੰ ਲੈ ਕੇ BCCI ਨੇ ਕੀਤਾ ਵੱਡਾ ਐਲਾਨ, UAE ’ਚ ਹੋਣਗੇ ਬਚੇ ਹੋਏ 31 ਮੈਚ
Saturday, May 29, 2021 - 02:09 PM (IST)
ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਫ਼ੈਂਸ ਲਈ ਵੱਡੀ ਖ਼ੁਸ਼ਖ਼ਬਰੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਵਿਸੇਸ਼ ਆਮ ਸਭਾ (ਐੱਸ. ਜੀ. ਐੱਮ) ’ਚ ਫੈਸਲਾ ਕੀਤਾ ਗਿਆ ਹੈ ਕਿ ਆਈ. ਪੀ. ਐੱਲ. 2021 ਦੇ ਬਾਕੀ ਬਚੇ ਹੋਏ ਮੈਚਾਂ ਦਾ ਆਯੋਜਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਕੀਤਾ ਜਾਵੇਗਾ। ਬੀ. ਸੀ. ਸੀ. ਆਈ. ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : ਸਮੀਖਿਆ ਦੇ ਬਾਅਦ ਸਾਕਸ਼ੀ ਚੌਧਰੀ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਤੋਂ ਹੋਈ ਬਾਹਰ
ਬੀ. ਸੀ. ਸੀ. ਆਈ. ਅੱਜ ਅਹਿਮ ਮੁੱਦਿਆਂ ਲਈ ਸਪੈਸ਼ਲ ਜਨਰਲ ਮੀਟਿੰਗ ਦੁਪਹਿਰ 12 ਵਜੇ ਬੁਲਾਈ ਸੀ। ਇਸ ਦੇ ਲਈ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਸ਼ੁੱਕਰਵਾਰ ਦੀ ਰਾਤ ਕੋਲਕਾਤਾ ਤੋਂ ਮੁੰਬਈ ਪਹੁੰਚੇ। ਇਸ ਬੈਠਕ ’ਚ ਆਈ. ਪੀ. ਐੱਲ. 2021 ਦੇ ਬਚੇ ਹੋਏ ਮੈਚਾਂ ਨੂੰ ਯੂ. ਏ. ਈ. ’ਚ ਕਰਾਉਣ ਦੇ ਫ਼ੈਸਲੇ ’ਤੇ ਮੁਹਰ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ECB ਨੇ ਨਸਲਵਾਦ ਖ਼ਿਲਾਫ਼ ਚੁੱਕਿਆ ਇਹ ਕਦਮ, ਇਨ੍ਹਾਂ ਨੂੰ ਬਣਾਇਆ ਮੈਚ ਰੈਫ਼ਰੀ
ਦੱਸਿਆ ਜਾ ਰਿਹਾ ਹੈ ਕਿ ਬੀ. ਸੀ. ਸੀ. ਆਈ. ਨੇ ਇਹ ਫ਼ੈਸਲਾ ਇਸ ਲਈ ਲਿਆ ਹੈ ਕਿਉਂਕਿ ਸਤੰਬਰ-ਅਕਤੂਬਰ ’ਚ ਭਾਰਤ ’ਚ ਆਮਤੌਰ ’ਤੇ ਮੌਸਮ ਖ਼ਰਾਬ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਬਾਇਓ ਬਬਲ ’ਚ ਕਈ ਖਿਡਾਰੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ 4 ਮਈ ਨੂੰ ਬੋਰਡ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ।
ਟੀ-20 ਵਰਲਡ ਕੱਪ : ਬੋਰਡ ਨੇ ਆਈ. ਸੀ. ਸੀ. ਤੋਂ ਜੂਨ ਤਕ ਦਾ ਸਮਾਂ ਮੰਗਿਆ
ਬੀ. ਸੀ. ਸੀ. ਆਈ. ਨੇ ਇਸ ਬੈਠਕ ’ਚ ਇਹ ਵੀ ਤੈਅ ਕੀਤਾ ਕਿ ਉਹ ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਨੂੰ ਟੀ-20 ਵਰਲਡ ਕੱਪ ਨੂੰ ਲੈ ਕੇ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਭਾਰਤ ’ਚ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਲਈ ਇੰਤਜ਼ਾਰ ਕਰਨ ਨੂੰ ਕਹੇਗੀ। ਆਈ. ਸੀ. ਸੀ. ਦੀ ਬੈਠਕ ਇਕ ਜੂਨ ਨੂੰ ਹੋਣ ਵਾਲੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।