IPL 2021: ਹਰਭਜਨ ਸਿੰਘ ਨੇ ਕੋਰੋਨਾ ਟੈਸਟ ਨੈਗੇਟਿਵ ਆਉਣ ਦੀ ਖ਼ੁਸ਼ੀ ’ਚ ਪਾਇਆ ਭੰਗੜਾ, ਵੇਖੋ ਵੀਡੀਓ

04/05/2021 11:36:39 AM

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਪਰ ਕੋਰੋਨਾ ਵਾਇਰਸ ਨੇ ਆਈ.ਪੀ.ਐਲ. ਦੀ ਸ਼ੁਰੂਆਤ ਤੋਂ ਪਹਿਲਾਂ ਹੀ ਥੋੜੀਆਂ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਹਨ। ਇਸ ਦੌਰਾਨ ਭਾਰਤ ਦੇ ਦਿੱਗਜ ਗੇਂਦਬਾਜ਼ ਹਰਭਜਨ ਸਿੰਘ ਦਾ ਵੀ ਆਈ.ਪੀ.ਐਲ. ਤੋਂ ਪਹਿਲਾਂ ਕੋਰੋਨਾ ਟੈਸਟ ਹੋਇਆ। ਟੈਸਟ ਨੈਗੇਟਿਵ ਆਉਣ ’ਤੇ ਹਰਭਜਨ ਸਿੰਘ ਨੇ ਇਕ ਬਹੁਤ ਹੀ ਅਨੋੋਖੇ ਅੰਦਾਜ਼ ਵਿਚ ਇਸ ਦੀ ਖ਼ੁਸ਼ੀ ਮਨਾਈ।

ਇਹ ਵੀ ਪੜ੍ਹੋ: ਆਨੰਦ ਮਹਿੰਦਰਾ ਨੇ ਨਿਭਾਇਆ ਵਾਅਦਾ, ਨਟਰਾਜਨ ਤੇ ਸ਼ਾਰਦੁਲ ਤੋਂ ਬਾਅਦ ਇਸ ਖਿਡਾਰੀ ਨੂੰ ਵੀ ਦਿੱਤੀ ਤੋਹਫ਼ੇ ’ਚ ‘ਥਾਰ’

ਦਰਅਸਲ ਕੇ.ਕੇ.ਆਰ. ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਹਰਭਜਨ ਸਿੰਘ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿਚ ਹਰਭਜਨ ਸਿੰਘ ਹੋਟਲ ਦੇ ਕਮਰੇ ਵਿਚੋਂ ਬਾਹਰ ਨਿਕਲੇ ਹਨ। ਉਦੋਂ ਉਨ੍ਹਾਂ ਤੋਂ ਬਾਹਰ ਨਿਕਲਣ ਦੀ ਵਜ੍ਹਾ ਪੁੱਛੀ ਜਾਂਦੀ ਹੈ, ਜਿਸ ਦੇ ਬਾਅਦ ਭੱਜੀ ਕਹਿੰਦੇ ਹਨ ਕਿ ਮੈਂ ਇਸ ਲਈ ਬਾਹਰ ਨਿਕਲਿਆ ਹਾਂ, ਕਿਉਂਕਿ ਮੇਰੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਅਤੇ ਹੁਣ ਮੈਂ ਅਭਿਆਸ ਲਈ ਜਾ ਰਿਹਾ ਹਾਂ। ਬੱਸ ਇਸ ਦੇ ਬਾਅਦ ਹੀ ਹਰਭਜਨ ਭੰਗੜਾ ਕਰਨ ਲੱਗ ਜਾਂਦੇ ਹਨ।

ਇਹ ਵੀ ਪੜ੍ਹੋ: ਫ਼ਰਾਂਸ ’ਚ ਕੋਰੋਨਾ ਕਾਰਣ ਤੀਜੀ ਵਾਰ ਦੇਸ਼ ਪੱਧਰੀ ਲਾਕਡਾਊਨ, ਯਾਤਰਾ ਕਰਨ ਲਈ ਦੱਸਣਾ ਪਵੇਗਾ ਕਾਰਣ

ਦੱਸ ਦੇਈਏ ਕਿ ਇਸ ਵਾਰ ਹਰਭਜਨ ਸਿੰਘ ਆਈ.ਪੀ.ਐਲ. ਵਿਚ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਖੇਡਣਗੇ। ਹਰਭਜਨ ਨੇ 1998 ਵਿਚ ਟੈਸਟ ਕ੍ਰਿਕਟ ਵਿਚ ਸ਼ੁਰੂਆਤ ਕੀਤੀ ਸੀ ਅਤੇ ਉਨ੍ਹਾਂ ਦੇ ਨਾਮ ’ਤੇ ਹੁਣ 700 ਤੋਂ ਜ਼ਿਆਦਾ ਅੰਤਰਰਾਸ਼ਟਰੀ ਵਿਕਟਾਂ ਦਰਜ ਹਨ।

ਇਹ ਵੀ ਪੜ੍ਹੋ: ਇੰਡੋਨੇਸ਼ੀਆ ’ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 55 ਲੋਕਾਂ ਦੀ ਮੌਤ, 40 ਤੋਂ ਜ਼ਿਆਦਾ ਲਾਪਤਾ


cherry

Content Editor

Related News