IPL 2020: ਵਿਰਾਟ ਕੋਹਲੀ ਦੀ ਜਿੱਤ 'ਤੇ ਅਨੁਸ਼ਕਾ ਸ਼ਰਮਾ ਨੇ ਇੰਝ ਮਨਾਈ ਖ਼ੁਸ਼ੀ

Tuesday, Sep 22, 2020 - 02:15 PM (IST)

IPL 2020: ਵਿਰਾਟ ਕੋਹਲੀ ਦੀ ਜਿੱਤ 'ਤੇ ਅਨੁਸ਼ਕਾ ਸ਼ਰਮਾ ਨੇ ਇੰਝ ਮਨਾਈ ਖ਼ੁਸ਼ੀ

ਨਵੀਂ ਦਿੱਲੀ : ਆਈ. ਪੀ. ਐੱਲ. 2020 ਦੇ ਤੀਜੇ ਮੁਕਾਬਲੇ ਵਿਚ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਸਨ ਰਾਈਜਰਸ ਹੈਦਰਾਬਾਦ ਵਿਚਾਲੇ ਸੋਮਵਾਰ ਨੂੰ ਕਾਫ਼ੀ ਸਖ਼ਤ ਟੱਕਰ ਦੇਖਣ ਨੂੰ ਮਿਲੀ। ਆਰ.ਸੀ.ਬੀ. ਨੇ ਬੀਤੇ ਦਿਨ ਐਸ.ਆਰ.ਐਚ. ਨੂੰ 10 ਦੌੜਾਂ ਨਾਲ ਮਾਤ ਦੇ ਦਿੱਤੀ। ਵਿਰਾਟ ਕੋਹਲੀ ਦੀ ਰਾਇਲ ਚੈਲੇਂਜਰਸ ਬੈਂਗਲੁਰੂ ਦੀ ਇਸ ਜਿੱਤ ਨੂੰ ਲੈ ਕੇ ਉਨ੍ਹਾਂ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ। ਉਨ੍ਹਾਂ ਨੇ ਇੰਸਟਾਗਰਾਮ 'ਤੇ ਸਟੋਰੀ ਸਾਂਝੀ ਕਰਕੇ ਆਰ.ਸੀ.ਬੀ. ਦੀ ਜਿੱਤ ਦਾ ਜਸ਼ਨ ਮਨਾਇਆ। ਅਨੁਸ਼ਕਾ ਸ਼ਰਮਾ ਨੇ ਇੰਸਟਾਗਰਾਮ ਸਟੋਰੀ 'ਤੇ ਇਕ ਤਸਵੀਰ ਸਾਂਝੀ ਕੀਤੀ, ਜਿਸ ਵਿਚ ਵਿਰਾਟ ਕੋਹਲੀ ਆਪਣੀ ਟੀਮ ਦੇ ਬਾਕੀ ਮੈਬਰਾਂ ਨਾਲ ਨਜ਼ਰ ਆ ਰਹੇ ਹਨ।

PM ਮੋਦੀ ਕ੍ਰਿਕਟਰ ਵਿਰਾਟ ਕੋਹਲੀ ਨਾਲ ਕਰਨਗੇ ਗੱਲਬਾਤ, ਜਾਣੋ ਕਾਰਨ

PunjabKesari

ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਦੀ ਟੀਮ ਆਰ.ਸੀ.ਬੀ. ਦੀ ਜਿੱਤ 'ਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ਜਿੱਤ ਦੀ ਸ਼ੁਰੂਆਤ ਹੋ ਚੁੱਕੀ ਹੈ। ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਦੇ ਨਾਲ-ਨਾਲ ਯੁਜਵੇਂਦਰ ਚਾਹਲ ਦੀ ਮੰਗੇਤਰ ਧਨਾਸ਼ਰੀ ਵਰਮਾ ਨੇ ਵੀ ਆਰ.ਸੀ.ਬੀ. ਦੀ ਜਿੱਤ ਦਾ ਜਸ਼ਨ ਮਨਾਇਆ। ਉਨ੍ਹਾਂ ਨੇ ਯੁਜਵੇਂਦਰ ਚਾਹਲ ਦੀ ਤਸਵੀਰ ਇੰਸਟਾਗਰਾਮ 'ਤੇ ਸਾਂਝੀ ਕਰਦੇ ਹੋਏ ਲਿਖਿਆ, 'ਮਾਏ ਮੈਨ, ਮੈਨ ਆਫ ਦਿ ਮੈਚ'। ਦੱਸ ਦੇਈਏ ਕਿ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਸਨ ਰਾਈਜਰਸ ਹੈਦਰਾਬਾਦ ਵਿਚਾਲੇ ਹੋਏ ਇਸ ਮੈਚ ਵਿਚ ਯੁਜਵੇਂਦਰ ਚਾਹਲ  ਨੇ ਆਪਣਾ ਖ਼ੂਬ ਕਮਾਲ ਵਿਖਾਇਆ। ਇੱਥੋਂ ਤੱਕ ਖੁਦ ਵਿਰਾਟ ਕੋਹਲੀ ਨੇ ਇਸ ਜਿੱਤ ਨੂੰ ਲੈ ਕੇ ਯੁਜਵੇਂਦਰ ਚਾਹਲ ਦੀ ਜੰਮ ਕੇ ਤਾਰੀਫ਼ ਕੀਤੀ।

ਇਹ ਵੀ ਪੜ੍ਹੋ:  11 ਘੰਟਿਆਂ ਦੀ ਸਰਜਰੀ ਮਗਰੋਂ ਜਨਮ ਤੋਂ ਜੁੜੀਆਂ ਬੱਚੀਆਂ ਨੂੰ ਮਿਲਿਆ ਨਵਾਂ ਜੀਵਨ

PunjabKesari


author

cherry

Content Editor

Related News