IPL 2020 : ਵਿਰਾਟ ਦੀ ਹਾਰ 'ਤੇ ਗਾਵਸਕਰ ਨੇ ਅਨੁਸ਼ਕਾ 'ਤੇ ਵਿੰਨ੍ਹਿਆ ਨਿਸ਼ਾਨਾ, ਖੜ੍ਹਾ ਹੋਇਆ ਹੰਗਾਮਾ

9/25/2020 12:43:45 PM

ਨਵੀਂ ਦਿੱਲੀ : ਵਿਰਾਟ ਕੋਹਲੀ ਦੀ ਟੀਮ ਨੂੰ ਕਿੰਗਜ਼ ਇਲੈਵਨ ਪੰਜਾਬ ਤੋਂ ਮਿਲੀ ਹਾਰ ਦੇ ਬਾਅਦ ਹਰ ਪਾਸੇ ਵਿਰਾਟ ਦੀ ਆਲੋਚਨਾ ਸ਼ੁਰੂ ਹੋ ਗਈ। ਸਾਬਕਾ ਕ੍ਰਿਕਟਰਾਂ ਨੇ ਵਿਰਾਟ ਦੇ ਫ਼ਾਰਮ ਅਤੇ ਕਪਤਾਨੀ 'ਤੇ ਸਵਾਲ ਚੁੱਕੇ। ਇਸ ਦੌਰਾਨ ਆਈ.ਪੀ.ਐਲ. 2020 ਦੀ ਕਮੈਂਟਰੀ ਕਰ ਰਹੇ ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਅਨੁਸ਼ਕਾ ਸ਼ਰਮਾ ਦਾ ਨਾਮ ਲੈਂਦੇ ਹੋਏ ਵਿਰਾਟ 'ਤੇ ਨਿਸ਼ਾਨਾ ਵਿੰਨ੍ਹਿਆ। ਇਸ ਦੇ ਬਾਅਦ ਤਾਂ ਸੋਸ਼ਲ ਮੀਡੀਆ 'ਤੇ ਹੰਗਾਮਾ ਖੜ੍ਹਾ ਹੋ ਗਿਆ। ਪ੍ਰਸ਼ਸੰਕ ਗਾਵਸਕਰ ਨੂੰ ਕਮੈਂਟਰੀ ਟੀਮ ਤੋਂ ਹਟਾਉਣ ਦੀ ਮੰਗ ਕਰਣ ਲੱਗੇ।

ਇਹ ਵੀ ਪੜ੍ਹੋ: IPL 2020: ਹਾਰ ਦੇ ਬਾਅਦ ਵਿਰਾਟ ਕੋਹਲੀ ਲਈ ਇਕ ਹੋਰ ਬੁਰੀ ਖ਼ਬਰ, ਲੱਗਾ 12 ਲੱਖ ਰੁਪਏ ਦਾ ਜੁਰਮਾਨਾ

 


ਦਰਅਸਲ ਸੁਨੀਲ ਗਾਵਸਕਰ ਨੇ ਵਿਰਾਟ 'ਤੇ ਆਪਣੇ ਕੁਮੈਂਟ ਨਾਲ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਹਿੰਦੀ ਵਿਚ ਕਮੈਂਟਰੀ ਕਰਦੇ ਹੋਏ ਗਾਵਸਕਰ ਨੇ ਵਿਰਾਟ ਦੇ ਖ਼ਰਾਬ ਫ਼ਾਰਮ 'ਤੇ ਕਿਹਾ, 'ਇਨ੍ਹਾਂ ਨੇ ਤਾਲਾਬੰਦੀ ਵਿਚ ਤਾਂ ਬੱਸ ਅਨੁਸ਼ਕਾ ਦੀਆਂ ਗੇਂਦਾਂ ਦੀ ਪ੍ਰੈਕਟਿਸ ਕੀਤੀ ਹੈ।' ਦੱਸ ਦੇਈਏ ਕਿ ਤਾਲਾਬੰਦੀ ਦੌਰਾਨ ਵਿਰਾਟ ਦੀ ਇਕ ਵੀਡੀਓ ਕਾਫ਼ੀ ਵਾਇਰਲ ਹੋਈ ਸੀ। ਇਸ ਵੀਡੀਓ ਵਿਚ ਵਿਰਾਟ ਆਪਣੀ ਪਤਨੀ ਅਨੁਸ਼ਕਾ ਨਾਲ ਕ੍ਰਿਕਟ ਖੇਡਦੇ ਵਿਖ ਰਹੇ ਸਨ। ਸ਼ਾਇਦ ਗਾਵਸਕਰ ਦਾ ਕੁਮੈਂਟ ਇਸ ਵੀਡੀਓ ਵੱਲ ਇਸ਼ਾਰਾ ਕਰਦਾ ਹੈ ਪਰ ਗਾਵਸਕਰ ਦੀ ਇਸ ਟਿੱਪਣੀ ਨਾਲ ਪ੍ਰਸ਼ੰਸਕ ਭੜਕ ਗਏ ਹਨ। ਕਈ ਲੋਕ ਉਨ੍ਹਾਂ ਦੇ ਇਸ ਕੁਮੈਂਟ ਨੂੰ ਵਿਰਾਟ ਅਤੇ ਅਨੁਸ਼ਕਾ 'ਤੇ ਪਰਸਨਲ ਅਟੈਕ ਮੰਨ ਰਹੇ ਹਨ। ਨਾਲ ਹੀ ਕਈ ਲੋਕ ਇਸ ਕੁਮੈਂਟ ਨੂੰ ਡਬਲ ਮਤਲਬ ਵੀ ਕਹਿ ਰਹੇ ਹਨ।

 

ਇਹ ਵੀ ਪੜ੍ਹੋ: IPL 2020: ਅੱਜ ਭਿੜਨਗੇ ਦਿੱਲੀ ਕੈਪੀਟਲਸ ਅਤੇ ਚੇਨੱਈ ਸੁਪਰ ਕਿੰਗਜ਼

 


cherry

Content Editor cherry