IPL 2020 :KKR ਦੀ ਜਿੱਤ ਦੇ ਨਾਲ ਦੁਬਈ 'ਚ ਬਣਿਆ ਇਹ ਅਨੋਖਾ ਰਿਕਾਰਡ

Thursday, Oct 01, 2020 - 11:15 PM (IST)

IPL 2020 :KKR ਦੀ ਜਿੱਤ ਦੇ ਨਾਲ ਦੁਬਈ 'ਚ ਬਣਿਆ ਇਹ ਅਨੋਖਾ ਰਿਕਾਰਡ

ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 13ਵੇਂ ਸੀਜ਼ਨ 'ਚ ਹੁਣ ਤੱਕ ਸਾਰੀਆਂ ਟੀਮਾਂ ਨੇ ਬਰਾਬਰੀ ਦਾ ਦਮ ਦਿਖਾਇਆ ਹੈ। ਆਪਣੇ ਪਿਛਲੇ ਦੋਵੇਂ ਮੈਚ 'ਚ ਵਿਰੋਧੀ ਟੀਮਾਂ ਦੇ ਵਿਰੁੱਧ ਹਾਵੀ ਰਹੀ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਕੋਲਕਾਤਾ ਨਾਈਟ ਰਾਈਡਰਜ਼ ਨੇ ਬੁੱਧਵਾਰ ਦੀ ਰਾਤ ਸਾਬਤ ਕਰ ਦਿੱਤਾ ਕਿ ਇਸ ਬਾਰ ਕਿਸੇ ਵੀ ਟੀਮ ਨੂੰ ਕਮਜ਼ੋਰ ਨਹੀਂ ਸਮਝਿਆ ਜਾ ਸਕਦਾ ਹੈ। ਖਾਸ ਤੌਰ 'ਤੇ ਮੈਚ ਤੋਂ ਪਹਿਲਾਂ ਇਹ ਕਹਿਣਾ ਤਾਂ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ ਕਿ ਕਿਹੜੀ ਟੀਮ ਜਿੱਤਣ ਵਾਲੀ ਹੈ। ਫਿਰ ਵੀ ਕੇ. ਕੇ. ਆਰ. ਦੀ ਰਾਜਸਥਾਨ 'ਤੇ ਜਿੱਤ ਨਾਲ ਇਕ ਵੱਖਰੀ ਗੱਲ ਬਰਕਰਾਰ ਰਹੀ ਹੈ।

PunjabKesari
ਦੁਬਈ 'ਚ ਜਿੱਤ ਰਹੀ ਹੈ ਪਹਿਲਾਂ ਖੇਡਣ ਵਾਲੀ ਟੀਮ 
ਦੁਬਈ 'ਚ ਬੁੱਧਵਾਰ ਨੂੰ ਕੇ. ਕੇ. ਆਰ. ਅਤੇ ਰਾਜਸਥਾਨ ਦੇ ਵਿਚਾਲੇ ਖੇਡਿਆ ਗਿਆ ਮੈਚ ਆਈ. ਪੀ. ਐੱਲ. ਦੇ ਇਸ ਸੀਜ਼ਨ 'ਚ ਹੁਣ 6 ਮੈਚ ਖੇਡੇ ਜਾ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ 6 ਮੈਚਾਂ 'ਚ ਜੇਕਰ ਸਭ ਤੋਂ ਵੱਖਰਾ ਕੁਝ ਰਿਹਾ ਹੈ ਤਾਂ ਉਹ ਹੈ ਜਿੱਤ 'ਚ ਇਕ ਖਾਸ ਗੱਲ ਦਾ ਇਤਫਾਕ। ਦਰਅਸਲ ਦੁਬਈ 'ਚ ਇਸ ਸੀਜ਼ਨ ਦੇ ਸਾਰੇ 6 ਮੈਚਾਂ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਹੀ ਜਿੱਤ ਹਾਸਲ ਹੋਈ ਹੈ। ਇਹ ਇਤਫਾਕ ਕੇ. ਕੇ. ਆਰ. ਦੀ ਜਿੱਤ ਦੇ ਨਾਲ ਹੀ ਅੱਧਾ ਦਰਜਨ ਦਾ ਅੰਕੜਾ ਹਾਸਲ ਕਰ ਲਿਆ।

ਪਹਿਲੇ ਤਿੰਨ ਮੈਚ 'ਚ ਅਜਿਹੇ ਰਹੇ ਨਤੀਜੇ
ਪਹਿਲੇ ਮੈਚ 'ਚ 20 ਸਤੰਬਰ ਨੂੰ ਦਿੱਲੀ ਕੈਪੀਟਲਸ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਕਿੰਗਜ਼ ਇਲੈਵਨ ਪੰਜਾਬ ਨੇ ਇਸ ਮੈਚ ਨੂੰ ਟਾਈ ਕਰਵਾਇਆ ਪਰ ਸੁਪਰ ਓਵਰ 'ਚ ਦਿੱਲੀ ਨੇ ਬਾਜ਼ੀ ਮਾਰ ਲਈ। ਦੂਜਾ ਮੈਚ 21 ਸਤੰਬਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਇਲਜ਼ ਚੈਲੰਜਰਜ਼ ਬੈਂਗਲੁਰੂ ਦੇ ਵਿਚਾਲੇ ਖੇਡਿਆ ਗਿਆ, ਜਿਸ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰ. ਸੀ. ਬੀ. ਨੇ 10 ਦੌੜਾਂ ਨਾਲ ਜਿੱਤ ਹਾਸਲ ਕੀਤੀ। ਤੀਜਾ ਮੈਚ 24 ਸਤੰਬਰ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਆਰ. ਸੀ. ਬੀ. ਦੇ ਵਿਚਾਲੇ ਖੇਡਿਆ ਗਿਆ। ਇਸ ਮੈਚ 'ਚ ਕਿੰਗਜ਼ ਨੇ ਆਰ. ਸੀ. ਬੀ. ਨੂੰ 97 ਦੌੜਾਂ ਨਾਲ ਹਰਾਇਆ।


author

Gurdeep Singh

Content Editor

Related News