ਵੱਡੀ ਖ਼ਬਰ: ਕੋਰੋਨਾ ਤੋਂ ਬਾਅਦ ਧੋਨੀ ਦੀ ਟੀਮ ਨੂੰ ਇਕ ਹੋਰ ਝਟਕਾ, ਸੁਰੇਸ਼ ਰੈਨਾ IPL 2020 ਤੋਂ ਹਟੇ

08/29/2020 12:57:46 PM

ਸਪੋਰਟ ਡੈਸਕ : ਆਈ.ਪੀ.ਐੱਲ. ਖੇਡਣ ਲਈ ਯੂ.ਏ.ਈ. ਪਹੁੰਚੇ ਚੇਨੱਈ ਸੁਪਰ ਕਿੰਗਸ ਦੇ ਬੱਲੇਬਾਜ ਸੁਰੇਸ਼ ਰੈਨਾ 'ਵਿਅਕਤੀਗਤ ਕਾਰਨਾਂ' ਦਾ ਹਵਾਲਾ ਦਿੰਦੇ ਹੋਏ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਆਗਾਮੀ ਪੜਾਅ ਤੋਂ ਹਟ ਗਏ ਹਨ। ਫ੍ਰੈਂਚਾਇਜੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

33 ਸਾਲਾ ਇਸ ਕ੍ਰਿਕਟਰ ਨੇ ਹਾਲ ਹੀ ਵਿਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ। ਸੀ.ਐੱਸ.ਕੇ. ਨੇ ਮੁੱਖ ਕਾਰਜਕਾਰੀ ਅਧਿਕਾਰੀ ਕਾਸ਼ੀ ਵਿਸ਼ਵਨਾਥਨ ਨੇ ਟਵੀਟ ਕਰਕੇ ਦੱਸਿਆ, 'ਸੁਰੇਸ਼ ਰੈਨਾ ਨਿੱਜੀ ਕਾਰਨਾਂ ਤੋਂ ਭਾਰਤ ਪਰਤ ਆਏ ਹਨ ਅਤੇ ਆਈ.ਪੀ.ਐੱਲ. ਦੇ 13ਵੇਂ ਸੀਜ਼ਨ ਲਈ ਮੌਜੂਦ ਨਹੀਂ ਰਹਿਣਗੇ। ਚੇਨੱਈ ਸੁਪਰਕਿੰਗਸ ਇਸ ਦੌਰਾਨ ਸੁਰੇਸ਼ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੂਰਾ ਸਮਰਥਨ ਦੇਵੇਗਾ।'

ਇਹ ਵੀ ਪੜ੍ਹੋ: IPL 2020 : ਧੋਨੀ ਦੀ ਟੀਮ ਦੇ 13 ਮੈਂਬਰਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, 1 ਤੇਜ਼ ਗੇਂਦਬਾਜ ਵੀ ਸ਼ਾਮਲ

ਧੋਨੀ ਦੀ ਟੀਮ ਚੇਨੱਈ ਸੁਪਰ ਕਿੰਗਜ਼ ਪਹਿਲਾਂ ਹੀ ਪਰੇਸ਼ਾਨੀ ਵਿਚ ਹੈ। ਬੀਤੇ ਦਿਨ ਖ਼ਬਰ ਆਈ ਸੀ ਕਿ ਸੀ.ਐਸ.ਕੇ. ਦੇ 13 ਮੈਂਬਰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ, ਜਿਸ ਵਿਚ ਇਕ ਤੇਜ਼ ਗੇਂਦਬਾਜ ਵੀ ਸ਼ਾਮਲ ਹੈ। ਜੋ 12 ਮੈਂਬਰ ਕੋਰੋਨਾ ਪੀੜਤ ਪਾਏ ਗਏ ਹਨ,  ਜਿਸ ਤੋਂ ਬਾਅਦ ਟੀਮ ਨੇ ਆਪਣਾ ਇਕਾਂਤਵਾਸ 1 ਸਤੰਬਰ ਤੱਕ ਵਧਾ ਦਿੱਤਾ। ਪੀੜਤਾਂ ਵਿਚ ਸਪੋਰਟ ਸਟਾਫ ਅਤੇ ਸੋਸ਼ਲ ਮੀਡੀਆ ਟੀਮ ਦੇ ਮੈਂਬਰ ਸ਼ਾਮਲ ਹਨ। ਇਸ ਦੇ ਨਾਲ ਹੀ ਇਕ ਤੇਜ਼ ਗੇਂਦਬਾਜ ਦੇ ਵੀ ਪੀੜਤ ਹੋਣ ਦੀ ਖ਼ਬਰ ਹੈ ਪਰ ਅਜੇ ਤੱਕ ਗੇਂਦਬਾਜ ਦੇ ਨਾਮ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਭਾਰਤ ਵਿਚ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਆਈ.ਪੀ.ਐੱਲ. ਦੇ ਆਗਾਮੀ ਸੀਜ਼ਨ ਦਾ ਆਯੋਜਨ ਸੰਯੁਕਤ ਅਰਬ ਅਮੀਰਾਤ ਵਿਚ 19 ਸਤੰਬਰ ਤੋਂ ਹੋ ਰਿਹਾ ਹੈ।

ਇਹ ਵੀ ਪੜ੍ਹੋ: 1 ਸਤੰਬਰ ਤੋਂ ਦੇਸ਼ਭਰ 'ਚ ਸਾਰਿਆਂ ਦਾ ਬਿਜਲੀ ਬਿੱਲ ਹੋਵੇਗਾ ਮਾਫ਼, ਜਾਣੋ ਕੀ ਹੈ ਸੱਚਾਈ


cherry

Content Editor

Related News