IPL ਵਿਚਾਲੇ ਛੱਡ ਭਾਰਤ ਪਰਤਣ ਦੇ ਫ਼ੈਸਲੇ ’ਤੇ ਸੁਰੇਸ਼ ਰੈਨਾ ਨੇ ਦਿੱਤਾ ਵੱਡਾ ਬਿਆਨ, ਕਿਹਾ- ਕੋਈ ਪਛਤਾਵਾ ਨਹੀਂ
Saturday, Jan 02, 2021 - 02:04 PM (IST)
ਨਵੀਂ ਦਿੱਲੀ: ਆਈ.ਪੀ.ਐਲ. 2020 ਸ਼ੁਰੂ ਹੋਣ ਤੋਂ ਕੁੱਝ ਦਿਨ ਪਹਿਲਾਂ ਹੀ ਚੇਨਈ ਸੁਪਰ ਕਿੰਗਜ਼ ਦਾ ਸਾਥ ਛੱਡ ਕੇ ਸੁਰੇਸ਼ ਰੈਨਾ ਭਾਰਤ ਪਰਤ ਗਏ ਸਨ। ਆਈ.ਪੀ.ਐਲ. ਦੇ 13ਵੇਂ ਸੀਜ਼ਨ ਲਈ ਯੂ.ਏ.ਈ. ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਪਿਛਲੇ ਸਾਲ 15 ਅਗਸਤ ਨੂੰ ਐਮ.ਐਸ. ਧੋਨੀ ਦੇ ਨਾਲ ਹੀ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ ਅਤੇ ਇਸ ਦੇ ਬਾਅਦ ਉਹ ਯੂ.ਏ.ਈ. ਲਈ ਰਵਾਨਾ ਹੋ ਗਏ ਸਨ ਪਰ ਟੀਮ ਵਿੱਚ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਉਹ ਭਾਰਤ ਪਰਤ ਗਏ ਸਨ।
ਇਹ ਵੀ ਪੜ੍ਹੋ : ਤੀਜੀ ਵਾਰ ਪਿਤਾ ਬਣਨਗੇ ਸ਼ਾਕਿਬ ਅਲ ਹਸਨ, ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਸਾਂਝੀ ਕੀਤੀ ਖ਼ੁਸ਼ੀ
ਰੈਨਾ ਦੇ ਇਸ ਫ਼ੈਸਲੇ ਨਾਲ ਐਨ. ਸ਼੍ਰੀਨਿਵਾਸਨ ਕਾਫ਼ੀ ਨਰਾਜ਼ ਵੀ ਨਜ਼ਰ ਆਏ ਸਨ ਅਤੇ ਉਨ੍ਹਾਂ ਨੇ ਕਾਫ਼ੀ ਬੋਲਡ ਬਿਆਨ ਦਿੱਤਾ ਸੀ। ਰੈਨਾ ਦੇ ਇਸ ਫ਼ੈਸਲੇ ਉੱਤੇ ਕਾਫ਼ੀ ਸਵਾਲ ਚੁੱਕੇ ਗਏ ਸਨ। ਤਰ੍ਹਾਂ-ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸਨ। ਹਾਲਾਂਕਿ ਉਸ ਦੇ ਬਾਅਦ ਪਹਿਲੀ ਵਾਰ ਰੈਨਾ ਨੇ ਆਪਣੇ ਉਸ ਫ਼ੈਸਲੇ ਉੱਤੇ ਖੁੱਲ੍ਹ ਕੇ ਗੱਲ ਕੀਤੀ। ਇਕ ਅੰਗਰੇਜ਼ੀ ਅਖ਼ਬਾਰ ’ਚ ਛਪੀ ਖ਼ਬਰ ਮੁਤਾਬਕ ਰੈਨਾ ਨੇ ਕਿਹਾ ਕਿ ਘਰ ਪਰਤਣ ਦਾ ਫ਼ੈਸਲਾ ਲੈਣ ਉੱਤੇ ਉਨ੍ਹਾਂ ਨੂੰ ਕੋਈ ਮਲਾਲ ਨਹੀਂ ਹੈ।
ਇਹ ਵੀ ਪੜ੍ਹੋ : MS ਧੋਨੀ ਦੀ ਧੀ ਜੀਵਾ ਐਡ ਦੀ ਦੁਨੀਆ ’ਚ ਕਰੇਗੀ ਡੈਬਿਊ (ਵੇਖੋ ਵੀਡੀਓ)
ਰੈਨਾ ਦੇ ਆਈ.ਪੀ.ਐਲ. ਸ਼ੁਰੂ ਹੋਣ ਤੋਂ ਪਹਿਲਾਂ ਹੀ ਯੂ.ਏ.ਈ. ਤੋਂ ਭਾਰਤ ਪਰਤਣ ਉੱਤੇ ਅਜਿਹੀ ਵੀ ਖ਼ਬਰ ਆ ਰਹੀ ਸੀ ਕਿ ਉਹ ਹੋਟਲ ਦੇ ਆਪਣੇ ਕਮਰੇ ਤੋਂ ਨਾਖੁਸ਼ ਸਨ ਅਤੇ ਉਨ੍ਹਾਂ ਨੂੰ ਬਾਲਕਨੀ ਵਾਲਾ ਕਮਰਾ ਚਾਹੀਦਾ ਸੀ। ਰੈਨਾ ਨੇ ਚੇਨਈ ਸੁਪਰ ਕਿੰਗਜ਼ ਲਈ 33.28 ਦੀ ਔਸਤ ਨਾਲ ਆਈ.ਪੀ.ਐਲ. ਵਿੱਚ ਸਭ ਤੋਂ ਜ਼ਿਆਦਾ 4 ਹਜ਼ਾਰ 527 ਦੌੜਾਂ ਬਣਾਈਆਂ। ਹਾਲਾਂਕਿ ਆਈ.ਪੀ.ਐਲ. 2021 ਵਿੱਚ ਚੇਨਈ ਲਈ ਉਨ੍ਹਾਂ ਦੀ ਵਾਪਸੀ ਉੱਤੇ ਅਜੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਇਹ ਵੀ ਪੜ੍ਹੋ : ਔਰਤਾਂ ਦੀ ਸੁਰੱਖਿਅਤ ਸਟੇਅ ਲਈ ਬਣੀ ਟੈਂਟ ਸਿਟੀ, ਵੇਖੋ ਤਸਵੀਰਾਂ
ਸੱਮਝਦਾਰੀ ਭਰਿਆ ਫ਼ੈਸਲਾ ਲੱਗਾ
ਸਾਬਕਾ ਭਾਰਤੀ ਆਲਰਾਊਂਡਰ ਨੇ ਕਿਹਾ ਕਿ ਪਛਤਾਵਾ ਕਿਉਂ ਹੋਵੇਗਾ। ਮੈਂ ਮੇਰੇ ਬੱਚਿਆਂ ਅਤੇ ਪਰਿਵਾਰ ਨਾਲ ਸਮਾਂ ਬਿਤਾਇਆ। ਉਨ੍ਹਾਂ ਕਿਹਾ ਕਿ ਮੈਂ ਹਕੀਕਤ ਵਿੱਚ ਪਰਿਵਾਰ ਲਈ ਵਾਪਸ ਆਉਣਾ ਚਾਹੁੰਦਾ ਸੀ। ਪੰਜਾਬ ਵਿੱਚ ਪਰਿਵਾਰ ਦੇ ਨਾਲ ਦਰਦਨਾਕ ਘਟਨਾ ਵਾਪਰੀ ਅਤੇ ਉਨ੍ਹਾਂ ਨੂੰ ਮੇਰੀ ਜ਼ਰੂਰਤ ਸੀ। ਮਹਾਮਾਰੀ ਦੌਰਾਨ ਮੇਰੀ ਪਤਨੀ ਨੂੰ ਵੀ ਇੱਥੇ ਮੇਰੀ ਜ਼ਰੂਰਤ ਸੀ। ਰੈਨਾ ਨੇ ਕਿਹਾ ਕਿ ਮੈਂ ਪਿਛਲੇ 20 ਸਾਲਾਂ ਤੋਂ ਖੇਡ ਰਿਹਾ ਹਾਂ, ਇਸ ਲਈ ਮੈਂ ਜਾਣਦਾ ਹਾਂ ਕਿ ਮੈਂ ਵਾਪਸੀ ਕਰਾਂਗਾ ਪਰ ਜਦੋਂ ਤੁਹਾਡੇ ਪਰਿਵਾਰ ਨੂੰ ਤੁਹਾਡੀ ਜ਼ਰੂਰਤ ਹੋਵੇ, ਤੁਹਾਨੂੰ ਉੱਥੇ ਰਹਿਣਾ ਹੋਵੇਗਾ। ਰੈਨਾ ਨੇ ਕਿਹਾ ਕਿ ਮੈਨੂੰ ਲੱਗਾ ਕਿ ਇਹ ਸੱਮਝਦਾਰੀ ਭਰਿਆ ਫ਼ੈਸਲਾ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।