ਹੁਣ ਇਸ ਦਿਨ ਜ਼ਾਰੀ ਹੋਵੇਗਾ IPL 2020 ਦਾ ਪੂਰਾ ਸ਼ੈਡਿਊਲ, ਨਵੀਂ ਤਾਰੀਖ਼ ਦਾ ਹੋਇਆ ਐਲਾਨ

09/05/2020 5:02:43 PM

ਸਪੋਰਟਸ ਡੈਸਕ : ਆਈ.ਪੀ.ਐੱਲ. 2020 ਸ਼ੁਰੂ ਹੋਣ ਤੀ ਤਾਰੀਖ਼ 19 ਸਤੰਬਰ ਹੌਲੀ-ਹੌਲੀ ਨੇੜੇ ਆ ਰਹੀ ਹੈ ਪਰ ਅਜੇ ਤੱਕ ਪ੍ਰਸ਼ੰਸਕਾਂ ਨੂੰ ਤਾਂ ਦੂਰ ਟੂਰਨਾਮੈਂਟ ਖੇਡਣ ਵਾਲੀਆਂ ਟੀਮਾਂ ਨੂੰ ਵੀ ਇਸ ਸ਼ੈਡਿਊਲ ਦੀ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਨੂੰ ਕਦੋਂ ਕਿਹੜੀ ਟੀਮ ਖ਼ਿਲਾਫ਼ ਇਹ ਟੂਰਨਾਮੈਂਟ ਖੇਡਣਾ ਹੈ। ਹਾਲਾਂਕਿ ਬੀ.ਸੀ.ਸੀ.ਆਈ. ਪ੍ਰਧਾਨ ਸੌਰਭ ਗਾਂਗੁਲੀ ਨੇ ਕਿਹਾ ਸੀ ਕਿ ਸ਼ੁੱਕਰਵਾਰ ਇਸ ਲੀਗ ਦਾ ਪੂਰਾ ਸ਼ੈਡਿਊਲ ਜਾਰੀ ਕਰ ਦਿੱਤਾ ਜਾਵੇਗਾ ਪਰ ਹੁਣ ਆਈ.ਪੀ.ਐੱਲ. ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਨਵੀਂ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ। ਬ੍ਰਿਜੇਸ਼ ਪਟੇਲ ਨੇ ਕਿਹਾ ਕਿ 19 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਆਈ.ਪੀ.ਐੱਲ. ਦੇ 13ਵੇਂ ਸੀਜ਼ਨ ਦਾ ਸ਼ੈਡਿਊਲ ਹੁਣ ਐਤਵਾਰ (6 ਸਤੰਬਰ) ਨੂੰ ਜ਼ਾਰੀ ਕੀਤਾ ਜਾਵੇਗਾ।

PunjabKesari

ਇਹ ਵੀ ਪੜ੍ਹੋ: ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਘਰ ਹੋਵੇਗੀ ਧੀ ਜਾਂ ਪੁੱਤਰ, ਮਸ਼ਹੂਰ ਜੋਤਸ਼ੀ ਨੇ ਕੀਤੀ ਭਵਿੱਖਬਾਣੀ

ਦੱਸ ਦੇਈਏ ਕਿ ਇਸ ਟੂਰਨਮੈਂਟ ਲਈ ਸਾਰੀਆਂ ਟੀਮਾਂ ਯੂ.ਏ.ਈ. ਪਹੁੰਚ ਚੁੱਕੀਆਂ ਹਨ ਅਤੇ ਉਨ੍ਹਾਂ ਨੇ ਆਪਣਾ ਇੱਥੇ ਬਾਇਓ ਸਕਿਓਰ ਬਬਲ ਵਿਚ ਆਪਣਾ ਅਭਿਆਸ ਵੀ ਸ਼ੁਰੂ ਕਰ ਦਿੱਤਾ ਹੈ। ਇਹ ਪੂਰਾ ਟੂਰਨਮੈਂਟ ਕੋਵਿਡ-19 ਤੋਂ ਸੁਰੱਖਿਆ ਨੂੰ ਵੇਖਦੇ ਹੋਏ ਬਾਇਓ ਸਕਿਓਰ ਬਬਲ ਵਿਚ ਹੀ ਖੇਡਿਆ ਜਾਵੇਗਾ। ਹਾਲਾਂਕਿ ਚੇਨੱਈ ਸੁਪਰਕਿੰਗਜ਼ ਦੀ ਟੀਮ ਵਿਚ 2 ਖਿਡਾਰੀਆਂ ਸਮੇਤ 13 ਲੋਕਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਬੀ.ਸੀ.ਸੀ.ਆਈ. ਇਸ ਲੀਗ ਦਾ ਸ਼ੈਡਿਊਲ ਸਮੇਂ 'ਤੇ ਜਾਰੀ ਨਹੀਂ ਕਰ ਸਕੀ ਸੀ ਪਰ ਹੁਣ 19 ਸਤੰਬਰ ਤੋਂ 10 ਨਵੰਬਰ ਦੌਰਾਨ ਆਯੋਜਿਤ ਹੋਣ ਵਾਲੀ ਇਸ ਲੀਗ ਦਾ ਪੂਰਾ ਸ਼ੈਡਿਊਲ ਐਤਵਾਰ ਯਾਨੀ 6 ਸਤੰਬਰ ਨੂੰ ਜਾਰੀ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਇੰਸਟਾਗ੍ਰਾਮ 'ਤੇ ਕਹਿਰ ਢਾਹ ਰਹੀ ਹੈ WWE ਦੀ ਇਹ ਹੌਟ ਰੈਸਲਰ, ਤਸਵੀਰਾਂ ਕਰਨਗੀਆਂ ਮਦਹੋਸ਼


cherry

Content Editor

Related News