IPL 2020: ਜ਼ਮੀਨ ਤੋਂ ਹਜ਼ਾਰਾਂ ਫੁੱਟ ਉੱਤੇ ਲਾਂਚ ਹੋਈ ਰਾਜਸਥਾਨ ਰਾਇਲਜ਼ ਦੀ ਨਵੀਂ ਜਰਸੀ, ਵੇਖੋ ਵੀਡੀਓ
Friday, Sep 11, 2020 - 11:37 AM (IST)
ਸਪੋਰਟਸ ਡੈਸਕ : ਕੋਰੋਨਾ ਦੇ ਮੱਦੇਨਜ਼ਰ ਦੁਨੀਆ ਦੇ ਸਭ ਤੋਂ ਮਸ਼ਹੂਰ ਟੀ-20 ਟੂਰਨਾਮੈਂਟ ਆਈ.ਪੀ.ਐਲ. ਦਾ ਪ੍ਰਬੰਧ ਇਸ ਸਾਲ ਭਾਰਤ ਦੀ ਬਜਾਏ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ 19 ਸਤੰਬਰ ਤੋਂ 10 ਨਵੰਬਰ ਤੱਕ ਆਯੋਜਿਤ ਕੀਤਾ ਗਿਆ ਹੈ ਅਤੇ ਸਾਰੀਆਂ ਟੀਮਾਂ ਪਿਛਲੇ ਮਹੀਨੇ ਹੀ ਯੂ.ਏ.ਈ. ਪਹੁੰਚ ਗਈਆਂ ਸਨ। ਉਥੇ ਹੀ ਰਾਜਸਥਾਨ ਰਾਇਲਜ਼ ਵਿਚ ਇਸ ਸਾਲ ਕਈ ਬਦਲਾਅ ਹੋਏ ਹਨ। ਟੀਮ ਦੇ ਸਾਬਕਾ ਕਪਤਾਨ ਅੰਜਿਕਿਯ ਰਹਾਣੇ ਦਿੱਲੀ ਕੈਪੀਟਲਸ ਵਿਚ ਸ਼ਾਮਲ ਹੋ ਚੁੱਕੇ ਹਨ ਉਥੇ ਹੀ ਕੋਲਕਾਤਾ ਨਾਈਟ ਰਾਈਡਰਜ਼ ਦੇ ਸਟਾਰ ਰਾਬਿਨ ਉਥੱਪਾ ਇਸ ਸਾਲ ਟੀਮ ਨਾਲ ਜੁੜਣਗੇ। ਇਸ ਦੇ ਨਾਲ ਹੀ ਟੀਮ ਨਵੀਂ ਜਰਸੀ ਵਿਚ ਵੀ ਵਿੱਖਣ ਵਾਲੀ ਹੈ। ਰਾਜਸਥਾਨ ਰਾਇਲਜ਼ ਨੇ ਬੀਤੇ ਬੁੱਧਵਾਰ ਨੂੰ ਬੇਹੱਦ ਹੀ ਦਿਲਚਸਪ ਤਰੀਕੇ ਨਾਲ ਜਰਸੀ ਲਾਂਚ ਕੀਤੀ ਸੀ।
ਇਹ ਵੀ ਪੜ੍ਹੋ: CPL 2020: ਨਾਈਟ ਰਾਈਡਰਜ਼ ਚੌਥੀ ਵਾਰ ਬਣੀ ਚੈਂਪੀਅਨ, ਸ਼ਾਹਰੁਖ ਖ਼ਾਨ ਨੇ ਟੀਮ ਨਾਲ ਇੰਝ ਮਨਾਇਆ ਜਸ਼ਨ
ਸਕਾਈ ਡਾਈਵਰ ਨੇ ਲਾਂਚ ਕੀਤੀ ਜਰਸੀ
ਟੀਮ ਦੇ ਖਿਡਾਰੀਆਂ ਨੂੰ ਟ੍ਰੇਨਿੰਗ ਸੈਸ਼ਨ ਦੇ ਬਾਅਦ ਬੀਚ 'ਤੇ ਲਿਜਾਇਆ ਗਿਆ ਅਤੇ ਉਨ੍ਹਾਂ ਨੂੰ ਖੁਦ ਇਸ ਗੱਲ ਦਾ ਅੰਦਾਜਾ ਨਹੀਂ ਸੀ ਕਿ ਟੀਮ ਦੀ ਜਰਸੀ ਲਾਂਚ ਹੋਣ ਵਾਲੀ ਹੈ। ਬੀਚ 'ਤੇ ਸਮਾਂ ਬਿਤਾ ਰਹੇ ਖਿਡਾਰੀ ਉਦੋਂ ਹੈਰਾਨ ਰਹਿ ਗਏ, ਜਦੋਂ ਅਸਮਾਨ ਤੋਂ ਸਕਾਈਡਾਈਵਰ ਡਾਨੀ ਰੋਮਾਨ ਸਟੰਟ ਕਰਦੇ ਵਿਖੇ। ਡਾਨੀ ਦੇ ਹੱਥ ਵਿਚ ਰਾਜਸਥਾਨ ਰਾਇਲਜ਼ ਦੇ ਨਾਮ ਦਾ ਬੈਗ ਸੀ। ਉਹ ਬੈਗ ਲੈ ਕੇ ਜ਼ਮੀਨ 'ਤੇ ਉਤਰੇ ਅਤੇ ਖਿਡਾਰੀਆਂ ਨੂੰ ਸੱਦਿਆ। ਰਿਆਨ ਪਰਾਗ, ਡੈਵਿਡ ਮਿਲਰ ਅਤੇ ਰਾਬਿਨ ਉਥੱਪਾ ਟੀਮ ਦੀ ਨਵੀਂ ਜਰਸੀ ਪਹਿਣੇ ਵਿਖੇ। ਟੀਮ ਦੇ ਖਿਡਾਰੀ ਕਾਫ਼ੀ ਉਤਸ਼ਾਹਤ ਸਨ।
ਇਹ ਵੀ ਪੜ੍ਹੋ: ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਅੱਜ ਦੇ ਨਵੇਂ ਭਾਅ
Official matchday jersey for #IPL2020 has literally 𝐋𝐀𝐍𝐃𝐄𝐃🔥 @redbullindia | #HallaBol | #RoyalsFamilypic.twitter.com/oCyJasIWV2
— Rajasthan Royals (@rajasthanroyals) September 9, 2020
ਟੀਮ ਦੇ ਆਲਰਾਊਂਡਰ ਰਿਆਨ ਪਰਾਗ ਨੇ ਜਰਸੀ ਦੇ ਲਾਂਚ ਨੂੰ ਲੈ ਕੇ ਕਿਹਾ, 'ਸਾਡਾ ਬਰੈਂਡ ਐਕਸਟਰੀਮ ਸਪੋਰਟਸ ਅਤੇ ਐਡਵੈਂਚਰ ਲਈ ਜਾਣਿਆ ਜਾਂਦਾ ਹੈ। ਇਸ ਲਈ ਮੈਨੂੰ ਉਮੀਦ ਸੀ ਕਿ ਜਰਸੀ ਲਾਂਚ ਕੁੱਝ ਵੱਖ ਅਤੇ ਦਿਲਚਸਪ ਹੋਵੇਗਾ। ਮੈਂ ਹਮੇਸ਼ਾ ਤੋਂ ਸਕਾਈ ਡਾਈਵਿੰਗ ਕਰਣਾ ਚਾਹੁੰਦਾ ਸੀ ਇਸ ਲਈ ਕਿਸੇ ਦਿੱਗਜ ਨੂੰ ਇਸ ਤਰ੍ਹਾਂ ਸਾਡੀ ਜਰਸੀ ਲਾਂਚ ਕਰਦੇ ਵੇਖ ਮੈਂ ਕਾਫ਼ੀ ਉਤਸ਼ਾਹਤ ਸੀ।' ਉਥੇ ਹੀ ਡੈਵਿਡ ਮਿਲਰ ਨੇ ਕਿਹਾ, 'ਆਮਤੌਰ 'ਤੇ ਸਾਡੀ ਸਵੇਰ ਕਾਫ਼ੀ ਸ਼ਾਂਤ ਹੁੰਦੀ ਹੈ ਪਰ ਅੱਜ ਉਹ ਕਾਫ਼ੀ ਦਿਲਚਸਪ ਬਣ ਗਈ। ਜਹਾਜ਼ ਤੋਂ ਛਾਲ ਮਾਰ ਕੇ ਕਿਸੇ ਨੂੰ ਸਾਡੀ ਜਰਸੀ ਲਾਂਚ ਕਰਦੇ ਵੇਖਣਾ ਕਾਫ਼ੀ ਸ਼ਾਨਦਾਰ ਸੀ। ਮੈਂ ਖੁਦ ਸਕਾਈ ਡਾਇਵਿੰਗ ਕੀਤੀ ਹੈ ਅਤੇ ਮੇਰੀਆਂ ਯਾਦਾਂ ਤਾਜ਼ਾ ਹੋ ਗਈਆਂ। ਆਈ.ਪੀ.ਐਲ. ਦੇ ਇਸ ਸੀਜ਼ਨ ਵਿਚ ਰਾਜਸਥਾਨ ਰਾਇਲਸ 22 ਸਤੰਬਰ ਨੂੰ ਚੇਨੱਈ ਸੁਪਰ ਕਿੰਗਜ਼ ਦੇ ਖ਼ਿਲਾਫ ਆਪਣੇ ਅਭਿਆਨ ਦਾ ਆਗਾਜ਼ ਕਰੇਗੀ।
ਇਹ ਵੀ ਪੜ੍ਹੋ: ਸ਼ਰਮਸਾਰ : 52 ਸਾਲਾ ਬਜ਼ੁਰਗ ਨੇ 12 ਸਾਲਾ ਬੱਚੀ ਦੀ ਰੋਲੀ ਪੱਤ