ਪ੍ਰੀਤੀ ਜ਼ਿੰਟਾ ਨੇ ਤੀਜੀ ਵਾਰ ਕਰਾਇਆ ਕੋਰੋਨਾ ਟੈਸਟ, ਰਿਪੋਰਟ ਆਈ ਸਾਹਮਣੇ

Thursday, Sep 17, 2020 - 12:08 PM (IST)

ਪ੍ਰੀਤੀ ਜ਼ਿੰਟਾ ਨੇ ਤੀਜੀ ਵਾਰ ਕਰਾਇਆ ਕੋਰੋਨਾ ਟੈਸਟ, ਰਿਪੋਰਟ ਆਈ ਸਾਹਮਣੇ

ਸਪੋਰਟਸ ਡੈਸਕ : ਕਿੰਗਜ਼ ਇਲੈਵਨ ਪੰਜਾਬ ਦੀ ਸਹਿ-ਮਾਲਕ ਅਤੇ ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਲਗਾਤਾਰ ਤੀਜੀ ਵਾਰ ਕੋਰੋਨਾ ਵਾਇਰਸ ਜਾਂਚ ਰਿਪੋਰਟ ਵਿਚ ਨੈਗੇਟਿਵ ਪਾਈ ਗਈ ਹੈ। ਅਦਾਕਾਰਾ ਫਿਲਹਾਲ ਆਈ.ਪੀ.ਐਲ. 2020 ਵਿਚ ਸ਼ਾਮਲ ਹੋਣ ਲਈ ਦੁਬਈ ਗਈ ਹੋਈ ਹੈ। ਪ੍ਰੀਤੀ ਨੇ ਦੱਸਿਆ ਕਿ 2 ਵਾਰ ਹੋਰ ਕੋਰੋਨਾ ਟੈਸਟ ਹੋਣਾ ਬਾਕੀ ਹੈ। ਪ੍ਰੀਤੀ ਨੇ ਇਕ ਵੀਡੀਓ ਸਾਂਝੀ ਕੀਤੀ, ਜਿਸ ਵਿਚ ਉਹ ਸੋਫ਼ੇ 'ਤੇ  ਬੈਠੀ ਵਿਖਾਈ ਦੇ ਰਹੀ ਹੈ। ਉਥੇ ਹੀ ਪੀ.ਪੀ.ਈ. ਕਿੱਟ ਪਾ ਕੇ ਡਾਕਟਰ ਉਨ੍ਹਾਂ ਦੀ ਨਬਜ਼ ਚੈਕ ਕਰਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 
 

A post shared by Preity G Zinta (@realpz) on



ਉਨ੍ਹਾਂ ਨੇ ਵੀਡੀਓ ਦੀ ਕੈਪਸ਼ਨ ਵਿਚ ਲਿਖਿਆ, 'ਤੀਜੀ ਵਾਰ ਕੋਰੋਨਾ ਟੈਸਟ ਹੋਇਆ, ਰਿਪੋਰਟ ਨੈਗੇਟਿਵ ਆਈ ਹੈ। ਮੈਂ ਬਹੁਤ ਖ਼ੁਸ਼ ਹਾਂ ਅਤੇ ਜਾਂਚ ਦੌਰਾਨ ਮੈਂ ਇਕ ਜੈਂਟਲ ਲੇਡੀ ਦੀ ਤਰ੍ਹਾਂ ਪੇਸ਼ ਆਈ।' ਅਦਾਕਾਰਾ ਨੇ ਕਿਹਾ, 'ਅਜੇ ਦੋ ਵਾਰ ਹੋਰ ਕੋਰੋਨਾ ਟੈਸਟ ਹੋਣਾ ਬਾਕੀ ਹੈ ਅਤੇ ਇਕਾਂਤਵਾਸ ਦੇ 2 ਦਿਨ ਬਾਕੀ।'

PunjabKesari

ਜ਼ਿਕਰਯੋਗ ਹੈ ਕਿ ਬੀਤੇ ਦਿਨ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਰਾਹੀਂ ਪ੍ਰੀਤੀ ਜ਼ਿੰਟਾ ਦੀ ਵੀਡੀਓ ਸਾਂਝੀ ਕੀਤੀ ਸੀ। ਵੀਡੀਓ ਵਿਚ ਪ੍ਰੀਤੀ ਕਹਿੰਦੀ ਹੈ , 'ਹਾਏ ਟੀਮ, ਮੈਂ ਬੱਸ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀ ਸਾਰੇ ਸ਼ਾਨਦਾਰ ਲੱਗ ਰਹੇ ਹੋ। ਮੈਂ ਸੋਸ਼ਲ ਮੀਡੀਆ 'ਤੇ ਸਾਰਿਆਂ ਨੂੰ ਫਾਲੋ ਕਰ ਰਹੀ ਹਾਂ ਅਤੇ ਵੇਖ ਰਹੀ ਹਾਂ ਕਿੰਨੀ ਮਿਹਨਤ ਕਰ ਰਹੇ ਹੋ। ਮੈਂ ਜਲਦ ਹੀ ਇਕਾਂਤਵਾਸ ਤੋਂ ਨਿਕਲ ਕੇ ਬਾਇਓ ਬੱਬਲ ਵਿਚ ਆਉਣ ਲਈ ਉਤਸ਼ਾਹਿਤ ਹਾਂ।' ਪ੍ਰੀਤੀ ਜ਼ਿੰਟਾ ਫਿਲਹਾਲ ਆਪਣੇ ਪਤੀ ਨਾਲ ਇਕਾਂਤਵਾਸ ਵਿਚ ਹੈ। ਹਾਲਾਂਕਿ ਉਹ ਜਲਦ ਹੀ ਟੀਮ ਨਾਲ ਜੁੜਣ ਵਾਲੀ ਹੈ।

PunjabKesari


author

cherry

Content Editor

Related News