IPL 2020 : ਅੱਜ ਦਿੱਲੀ ਦਾ ਮੁੰਬਈ ਅਤੇ ਬੈਂਗਲੁਰੂ ਦਾ ਹੈਦਰਾਬਾਦ ਨਾਲ ਹੋਵੇਗਾ ਮੁਕਾਬਲਾ

Saturday, Oct 31, 2020 - 11:02 AM (IST)

IPL 2020 : ਅੱਜ ਦਿੱਲੀ ਦਾ ਮੁੰਬਈ ਅਤੇ ਬੈਂਗਲੁਰੂ ਦਾ ਹੈਦਰਾਬਾਦ ਨਾਲ ਹੋਵੇਗਾ ਮੁਕਾਬਲਾ

ਦੁਬਈ/ਸ਼ਾਰਜਾਹ (ਭਾਸ਼ਾ) : ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਪਲੇਆਫ ਵਿਚ ਜਗ੍ਹਾ ਸੁਰੱਖਿਅਤ ਕਰ ਚੁੱਕਾ ਹੈ ਪਰ ਉਹ ਦਿੱਲੀ ਕੈਪੀਟਲਸ ਖ਼ਿਲਾਫ਼ ਸ਼ਨੀਵਾਰ ਦੁਪਹਿਰ ਯਾਨੀ ਅੱਜ ਇੱਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਮੈਚ ਵਿਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤੇਗਾ ਅਤੇ ਜਿੱਤ ਦਰਜ ਕਰਕੇ ਸਿਖਰ 'ਤੇ ਆਪਣੀ ਸਥਿਤੀ ਮਜ਼ਬੂਤ ਕਰਣਾ ਚਾਹੇਗਾ। ਚੇਨਈ ਸੁਪਰ ਕਿੰਗਜ਼ ਦੀ ਵੀਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) 'ਤੇ 6 ਵਿਕਟਾਂ ਦੀ ਜਿੱਤ ਨਾਲ ਮੁੰਬਈ ਦੀ ਪਲੇਆਫ ਵਿਚ ਜਗ੍ਹਾ ਵੀ ਪੱਕੀ ਹੋ ਗਈ। ਮੌਜੂਦਾ ਚੈਂਪੀਅਨ ਦੇ ਅਜੇ 16 ਅੰਕ ਹਨ ਅਤੇ ਉਸ ਦਾ ਨੈਟ ਰਨ ਰੇਟ ਵੀ ਚੰਗਾ ਹੈ। ਉਸ ਦਾ ਸਿਖ਼ਰ 2 ਵਿਚ ਬਣੇ ਰਹਿਣਾ ਲਗਭਗ ਤੈਅ ਹੈ।

ਕਿੰਗਜ਼ ਇਲੈਵਨ ਪੰਜਾਬ, ਕੇ.ਕੇ.ਆਰ. ਅਤੇ ਸਨਰਾਇਜ਼ਰਸ ਹੈਦਰਾਬਾਦ ਖ਼ਿਲਾਫ਼ ਲਗਾਤਾਰ 3 ਹਾਰਾਂ ਦੇ ਬਾਵਜੂਦ ਦਿੱਲੀ 12 ਮੈਚਾਂ ਵਿਚ 14 ਅੰਕ ਲੈ ਕੇ ਤੀਜੇ ਸਥਾਨ 'ਤੇ ਹੈ। ਇਨ੍ਹਾਂ 3 ਹਾਰਾਂ ਨਾਲ ਦਿੱਲੀ ਦੀ ਅੱਖ ਖੁੱਲ੍ਹ ਗਈ ਹੋਵੇਗੀ ਕਿ ਟੂਰਨਾਮੈਂਟ ਵਿਚ ਕਿਸੇ ਵੀ ਪੱਧਰ 'ਤੇ ਢਿੱਲ ਵਰਤਨਾ ਮਹਿੰਗਾ ਪੈ ਸਕਦਾ ਹੈ। ਉਸ ਨੂੰ ਪਲੇਅ-ਆਫ ਵਿਚ ਜਗ੍ਹਾ ਪੱਕੀ ਕਰਣ ਲਈ ਇਕ ਜਿੱਤ ਦੀ ਜ਼ਰੂਰਤ ਹੈ। ਉਸ ਦੇ ਲਈ ਆਖ਼ਰੀ 2 ਮੈਚ ਆਸਾਨ ਨਹੀਂ ਹੋਣ ਵਾਲੇ ਹਨ, ਕਿਉਂਕਿ ਉਸ ਦਾ ਸਾਹਮਣਾ ਟੂਰਨਾਮੈਂਟ ਦੀ ਸਿੱਖਰ ਦੀਆਂ 2 ਟੀਮਾਂ ਮੁੰਬਈ ਅਤੇ ਰਾਇਲ ਚੈਲੇਂਜ਼ਰਸ ਬੈਂਗਲੁਰੂ (ਆਰ.ਸੀ.ਬੀ.) ਨਾਲ ਹੋਵੇਗਾ। ਜੇਕਰ ਦਿੱਲੀ ਆਪਣੇ ਆਖ਼ਰੀ ਦੋਵੇਂ ਮੈਚ ਗਵਾ ਦਿੰਦੀ ਹੈ ਤਾਂ ਉਹ ਬਾਹਰ ਵੀ ਹੋ ਸਕਦੀ ਹੈ। ਕਾਗਜ਼ਾਂ 'ਤੇ ਮੁੰਬਈ ਦੀ ਟੀਮ ਜ਼ਿਆਦਾ ਮਜਬੂਤ ਨਜ਼ਰ ਆਉਂਦੀ ਹੈ।  ਪਲੇਅ-ਆਫ ਵਿਚ ਜਗ੍ਹਾ ਪੱਕੀ ਹੋਣ ਦੇ ਬਾਅਦ ਹੁਣ ਉਸ ਦੀ ਟੀਮ ਬਿਨਾਂ ਕਿਸੇ ਦਬਾਅ ਦੇ ਖੇਡੇਗੀ।  

ਇਹ ਵੀ ਪੜ੍ਹੋ: ਦੀਵਾਲੀ ਗਿਫ਼ਟ 'ਤੇ ਚੱਲੇਗੀ ਕੋਰੋਨਾ ਦੀ ਕੈਂਚੀ, ਡ੍ਰਾਈ ਫਰੂਟਸ ਦੀ ਬਜਾਏ ਸਸਤੇ ਤੋਹਫ਼ੇ ਲੱਭ ਰਹੀਆਂ ਹਨ ਕੰਪਨੀਆਂ


ਉਥੇ ਹੀ ਲਗਾਤਾਰ 2 ਹਾਰਾਂ ਤੋਂ ਪਰੇਸ਼ਾਨ ਰਾਇਲ ਚੈਲੇਂਜਰਸ ਬੈਂਗਲੁਰੂ (ਆਰ.ਸੀ.ਬੀ.) ਸ਼ਨੀਵਾਰ ਯਾਨੀ ਅੱਜ ਸ਼ਾਮ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਵਿਚ ਸਨਰਾਇਜ਼ਰਸ ਹੈਦਰਾਬਾਦ ਖ਼ਿਲਾਫ਼ ਹੋਣ ਵਾਲੇ ਮੈਚ ਵਿਚ ਜਿੱਤ ਦਰਜ ਕਰਕੇ ਪਲੇਅ-ਆਫ ਵਿਚ ਜਗ੍ਹਾ ਸੁਰੱਖਿਅਤ ਕਰਣ ਦੀ ਕੋਸ਼ਿਸ਼ ਕਰੇਗਾ ਪਰ ਵਿਰਾਟ ਕੋਹਲੀ ਦੀ ਟੀਮ ਲਈ ਇਹ ਕੰਮ ਆਸਾਨ ਨਹੀਂ ਹੋਵੇਗਾ, ਕਿਉਂਕਿ ਸਨਰਾਇਜ਼ਰਸ ਦੀ ਟੀਮ ਵੀ ਪਲੇਅ-ਆਫ ਦੀ ਦੋੜ ਵਿਚ ਬਣੀ ਹੋਈ ਹੈ ਅਤੇ ਦਿੱਲੀ ਕੈਪੀਟਲਸ ਖ਼ਿਲਾਫ਼ ਜਿੱਤ ਤੋਂ ਉਤਸ਼ਾਹ ਨਾਲ ਭਰਪੂਰ ਹੈ। ਅਜੇ ਸਿਰਫ਼ ਚੇਨਈ ਸੁਪਰ ਕਿੰਗਜ਼ ਹੀ ਇੱਕਮਾਤਰ ਅਜਿਹੀ ਟੀਮ ਹੈ ਜੋ ਪਲੇਅ-ਆਫ ਦੀ ਦੋੜ ਤੋਂ ਬਾਹਰ ਹੋਈ ਹੈ। ਉਸ ਨੇ ਵੀਰਵਾਰ ਨੂੰ ਕੋਲਕਾਤਾ ਨਾਈਟ ਰਾਇਡਰਜ਼ 'ਤੇ ਆਖਰੀ ਗੇਂਦ 'ਤੇ ਜਿੱਤ ਦਰਜ ਕਰਕੇ ਉਸ ਦੇ ਸਮੀਕਰਣ ਵੀ ਵਿਗਾੜ ਦਿੱਤੇ। ਹੁਣ ਤੱਕ ਸਿਰਫ਼ ਮੁੰਬਈ ਇੰਡੀਅਨਜ਼ ਹੀ ਪਲੇਅ-ਆਫ ਵਿਚ ਜਗ੍ਹਾ ਪੱਕੀ ਕਰ ਸਕਿਆ ਹੈ। ਚੇਨਈ ਨੂੰ ਛੱਡ ਕੇ ਬਾਕੀ 6 ਟੀਮਾਂ ਦੋੜ ਵਿਚ ਬਣੀਆਂ ਹੋਈਆਂ ਹਨ। ਇਨ੍ਹਾਂ ਵਿਚ ਆਰ.ਸੀ.ਬੀ. ਅਤੇ ਸਨਰਾਇਜ਼ਰਸ ਵੀ ਸ਼ਾਮਲ ਹਨ। ਚੇਨਈ ਅਤੇ ਮੁੰਬਈ ਤੋਂ ਪਿਛਲੇ 2 ਮੈਚ ਗਵਾਉਣ ਦੇ ਬਾਵਜੂਦ ਅੰਕ ਸੂਚੀ ਵਿਚ ਆਰ.ਸੀ.ਬੀ. ਅਜੇ ਸਨਰਾਇਜ਼ਰਸ ਤੋਂ ਬਿਹਤਰ ਸਥਿਤੀ ਵਿਚ ਹੈ।

ਆਰ.ਸੀ.ਬੀ. ਨੂੰ ਪਲੇਅ-ਆਫ ਵਿਚ ਜਗ੍ਹਾ ਯਕੀਨੀ ਕਰਣ ਲਈ ਸਨਰਾਇਜ਼ਰਸ ਅਤੇ ਦਿੱਲੀ ਕੈਪੀਟਲਸ ਖ਼ਿਲਾਫ਼ ਹੋਣ ਵਾਲੇ ਆਖ਼ਰੀ 2 ਮੈਚਾਂ ਵਿਚੋਂ ਇਕ ਮੈਚ ਜਿੱਤਣਾ ਹੋਵੇਗਾ। ਆਪਣੇ ਦੋਵੇਂ ਮੈਚ ਗਵਾਉਣ ਦੇ ਬਾਅਦ ਵੀ ਆਰ.ਸੀ.ਬੀ. ਦੇ 14 ਅੰਕ ਰਹਿਣਗੇ ਅਤੇ ਉਹ ਉਦੋਂ ਵੀ ਬਿਹਤਰ ਨੈਟ ਰਣ ਰੇਟ ਦੇ ਆਧਾਰ 'ਤੇ ਕੁਆਲੀਫਾਈ ਕਰ ਸਕਦਾ ਹੈ ਪਰ ਇਸ ਦੇ ਲਈ ਉਸ ਨੂੰ ਹੋਰ ਮੈਚਾਂ ਵਿਚ ਵੀ ਅਨੁਕੂਲ ਨਤੀਜੇ ਦੀ ਜ਼ਰੂਰਤ ਰਹੇਗੀ। ਉਂਝ ਅੰਤਿਮ 2 ਮੈਚਾਂ ਵਿਚ ਹਾਰ 'ਤੇ ਆਰ.ਸੀ.ਬੀ. ਦਾ ਨੈਟ ਰਣ ਰੇਟ ਪ੍ਰਭਾਵਿਤ ਹੋਵੇਗਾ ਅਤੇ ਅਜਿਹੇ ਵਿਚ ਉਹ ਬਾਹਰ ਹੋ ਸਕਦੀ ਹੈ। ਸਨਰਾਇਜ਼ਰਸ ਦੇ ਹੁਣ 12 ਮੈਚਾਂ ਵਿਚ 10 ਅੰਕ ਹਨ। ਉਸ ਨੂੰ ਨਾਕਆਊਟ ਵਿਚ ਜਗ੍ਹਾ ਬਣਾਉਣ ਦੀਆਂ ਆਪਣੀਆਂ ਉਮੀਦਾਂ ਨੂੰ ਜਿਊਂਦਾ ਰੱਖਣ ਲਈ ਬਾਕੀ ਬਚੇ ਦੋਵੇਂ ਮੈਚ ਜਿੱਤਣ ਹੋਣਗੇ।  ਸਨਰਾਇਜ਼ਰਸ ਨੂੰ ਆਰ.ਸੀ.ਬੀ. ਦੇ ਬਾਅਦ ਮੁੰਬਈ ਦਾ ਸਾਹਮਣਾ ਕਰਣਾ ਹੈ। ਸਨਰਾਇਜ਼ਰਸ ਲਈ ਦੋਵਾਂ ਮੈਚਾਂ ਵਿਚ ਜਿੱਤ ਵੀ ਸਮਰੱਥ ਨਹੀਂ ਹੈ। ਉਸ ਨੂੰ ਇਹ ਉਮੀਦ ਕਰਣੀ ਹੋਵੇਗੀ ਕਿ ਆਰ.ਸੀ.ਬੀ., ਦਿੱਲੀ (ਦੋਵੇਂ14) ਅਤੇ ਕਿੰਗਸ ਇਲੈਵਨ ਪੰਜਾਬ (12 ਅੰਕ) ਵਿਚੋਂ ਕੋਈ 16 ਅੰਕ ਤੱਕ ਨਾ ਪਹੁੰਚ ਸਕੇ। ਅਜਿਹੀ ਸਥਿਤੀ ਵਿਚ ਸਨਰਾਇਜ਼ਰਸ ਬਿਹਤਰ ਰਨ ਰੇਟ 'ਤੇ ਪਲੇਅ-ਆਫ ਵਿਚ ਪਹੁੰਚ ਸਕਦਾ ਹੈ।


author

cherry

Content Editor

Related News