ਭਾਰਤੀ ਕ੍ਰਿਕਟ 'ਚ ਅੱਜ ਤੋਂ ਪਰਤਣਗੀਆਂ ਰੌਣਕਾਂ, ਰੋਹਿਤ ਤੇ ਧੋਨੀ ਦੀ ਟੱਕਰ ਨਾਲ ਸ਼ੁਰੂ ਹੋਵੇਗੀ IPL ਦੀ ਜੰਗ

9/19/2020 9:56:15 AM

ਆਬੂਧਾਬੀ : ਤੂਫਾਨੀ ਬੱਲੇਬਾਜ਼ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਨਜ਼ ਤੇ ਸਰਵਸ੍ਰੇਸ਼ਠ ਫਿਨਿਸ਼ਰ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨੱਈ ਸੁਪਰ ਕਿੰਗਜ਼ ਵਿਚਾਲੇ ਸ਼ਨੀਵਾਰ ਯਾਨੀ ਅੱਜ ਸ਼ਾਮ ਤੋਂ ਉਦਘਾਟਨੀ ਮੁਕਾਬਲੇ ਵਿਚ ਧਮਾਕੇਦਾਰ ਟੱਕਰ ਦੇ ਨਾਲ ਵਿਦੇਸ਼ੀ ਧਰਤੀ 'ਤੇ ਆਈ. ਪੀ. ਐੱਲ.-13 ਦੀ ਜੰਗ ਸ਼ੁਰੂ ਹੋ ਜਾਵੇਗੀ। ਕੋਰੋਨਾ ਮਹਾਮਾਰੀ ਦੇ ਕਾਰਣ ਆਈ. ਪੀ. ਐੱਲ. ਦਾ ਆਯੋਜਨ ਇਸ ਵਾਰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਤਿੰਨ ਸ਼ਹਿਰਾਂ ਦੁਬਈ, ਸ਼ਾਰਜਾਹ ਤੇ ਆਬੂਧਾਬੀ ਵਿਚ ਹੋ ਰਿਹਾ ਹੈ। ਆਈ. ਪੀ. ਐੱਲ. ਦੇ ਇਤਿਹਾਸ ਵਿਚ ਇਹ ਤੀਜਾ ਮੌਕਾ ਹੈ ਜਦੋਂ ਇਸ ਟੀ-20 ਟੂਰਨਾਮੈਂਟ ਦਾ ਆਯੋਜਨ ਵਿਦੇਸ਼ੀ ਧਰਤੀ 'ਤੇ ਹੋ ਰਿਹਾ ਹੈ। ਟੂਰਨਾਮੈਂਟ ਦਾ ਫਾਈਨਲ 10 ਨਵੰਬਰ ਨੂੰ ਹੋਵੇਗਾ।ਦੋਵੇਂ ਟੀਮਾਂ ਨੂੰ ਆਈ. ਪੀ. ਐੱਲ. ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਕੁਝ ਖਿਡਾਰੀਆਂ ਦੇ ਹਟਣ ਨਾਲ ਝਟਕਾ ਲੱਗਾ ਹੈ। ਪਿਛਲੇ ਸਾਲ ਮੁੰਬਈ ਦੇ ਲਈ ਫਾਈਨਲ ਵਿਚ ਆਖਰੀ ਜੇਤੂ ਓਵਰ ਸੁੱਟਣ ਵਾਲਾ ਸ਼੍ਰੀਲੰਕਾ ਦਾ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨਿੱਜੀ ਕਾਰਣਾਂ ਤੋਂ ਆਈ. ਪੀ. ਐੱਲ. ਤੋਂ ਹਟ ਗਿਆ ਸੀ ਜਦਕਿ ਚੇਨਈ ਦਾ ਤਜਰਬੇਕਾਰ ਬੱਲੇਬਾਜ਼ ਤੇ ਉਪ ਕਪਤਾਨ ਸੁਰੇਸ਼ ਰੈਨਾ ਅਤੇ ਆਫ ਸਪਿਨਰ ਹਰਭਜਨ ਸਿੰਘ ਵੀ ਨਿੱਜੀ ਕਾਰਣਾਂ ਤੋਂ ਆਈ. ਪੀ. ਐੱਲ. ਵਿਚੋਂ ਹਟ ਗਿਆ। ਰੈਨਾ ਤਾਂ ਦੁਬਈ ਪਹੁੰਚਣ ਦੇ ਇਕ ਹਫਤੇ ਬਾਅਦ ਹੀ ਭਾਰਤ ਪਰਤ ਗਿਆ। ਮਲਿੰਗਾ ਤੇ ਹਰਭਜਨ ਤਾਂ ਦੁਬਈ ਪਹੁੰਚੇ ਹੀ ਨਹੀਂ ਸਨ ਤੇ ਉਨ੍ਹਾਂ ਨੇ ਵਤਨ ਤੋਂ ਹੀ ਆਪਣੇ ਹਟਣ ਦੀ ਸੂਚਨਾ ਦੇ ਦਿੱਤੀ ਸੀ। ਚੇਨਈ ਟੀਮ ਦੇ ਦੋ ਖਿਡਾਰੀਆਂ ਸਮੇਤ 13 ਮੈਂਬਰ ਦੁਬਈ ਪਹੁੰਚਣ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਹੋਏ ਸਨ ਤੇ ਉਨ੍ਹਾਂ ਨੂੰ 14 ਦਿਨ ਦੇ ਆਈਸੋਲੇਸ਼ਨ ਵਿਚ ਰੱਖਿਆ ਗਿਆ ਸੀ। ਤੇਜ਼ ਗੇਂਦਬਾਜ਼ ਦੀਪਕ ਚਾਹਰ ਕੋਰੋਨਾ ਤੋਂ ਉੱਭਰ ਕੇ ਟੀਮ ਵਿਚ ਪਰਤ ਚੁੱਕਾ ਹੈ ਜਦਕਿ ਬੱਲੇਬਾਜ਼ ਰਿਤੂਰਾਜ ਗਾਇਕਵਾੜ ਉਦਘਾਟਨੀ ਮੈਚ ਵਿਚ ਨਹੀਂ ਖੇਡ ਸਕੇਗਾ।

ਚੇਨੱਈ ਸਪੁਰਕਿੰਗਜ਼ ਦੀ ਟੀਮ
ਮਹਿੰਦਰ ਸਿੰਘ ਧੋਨੀ, ਇਮਰਾਨ ਤਾਹਿਰ, ਲੂੰਗੀ ਇਨਗਿਡੀ, ਰਿਤੂਰਾਜ ਗਾਇਕਵਾੜ, ਸ਼ੇਨ ਵਾਟਸਨ, ਅੰਬਾਤੀ ਰਾਇਡੂ, ਮੁਰਲੀ ਵਿਜੇ, ਕੇਦਾਰ ਜਾਧਵ, ਰਵਿੰਦਰ ਜਡੇਜਾ, ਦੀਪਕ ਚਾਹਰ, ਪਿਊਸ਼ ਚਾਵਲਾ, ਨਾਰਾਇਣ ਜਗਦੀਸ਼ਨ, ਮਿਸ਼ੇਲ ਸੈਂਟਨਰ, ਕੇ. ਐੱਮ. ਆਸਿਫ, ਸ਼ਾਰਦੁਲ ਠਾਕੁਰ, ਆਰ. ਸਾਈ ਕਿਸ਼ੋਰ, ਫਾਫ ਡੂ ਪਲੇਸਿਸ, ਮੋਨੂ ਕੁਮਾਰ, ਡਵੇਨ ਬ੍ਰਾਵੋ, ਜੋਸ਼ ਹੇਜ਼ਲਵੁਡ, ਸੈਮ ਕਿਊਰਨ, ਕਰਨ ਸ਼ਰਮਾ।

ਮੁੰਬਈ ਇੰਡੀਅਨਜ਼ ਦੀ ਟੀਮ
ਰੋਹਿਤ ਸ਼ਰਮਾ, ਅਦਿੱਤਿਆ ਤਾਰੇ, ਅਨਮੋਲਪ੍ਰੀਤ ਸਿੰਘ, ਅਨਕੁਲ ਰਾਏ, ਧਵਲ ਕੁਲਕਰਨੀ, ਹਾਰਦਿਕ ਪੰਡਯਾ, ਇਸ਼ਾਨ ਕਿਸ਼ਨ, ਜਸਪ੍ਰੀਤ ਬੁਮਰਾਹ, ਜੈਯੰਤ ਜਾਧਵ, ਕਿਰੋਨ ਪੋਲਾਰਡ, ਕਰੁਣਾਲ ਪੰਡਯਾ, ਮਿਸ਼ੇਲ ਮੈਕਲੇਨਘਨ, ਕਵਿੰਟਨ ਡੀ ਕੌਕ, ਰਾਹੁਲ ਚਾਹਰ, ਐੱਸ. ਰੁਦਰਫੋਰਡ, ਸੂਰਯਕੁਮਾਰ ਯਾਦਵ, ਟ੍ਰੇਂਟ ਬੋਲਟ, ਕ੍ਰਿਸ ਲਿਨ, ਨਾਥਨ ਕਾਲਟ ਨਾਇਲ, ਸੌਰਭ ਤਿਵਾੜੀ, ਮੋਹਸਿਨ ਖਾਨ, ਦਿਗਵਿਜੇ ਦੇਸ਼ਮੁਖ, ਪ੍ਰਿੰਸ ਬਲਵੰਤ ਰਾਏ ਸਿੰਘ, ਜੈਮਸ ਪੇਟਿੰਸਨ।

ਹੁਣ ਤੱਕ ਦੇ ਚੈਂਪੀਅਨ

 • 2008 ਰਾਜਸਥਾਂਨ ਰਾਇਲਜ਼
 • 2009 ਡੈਕਨ ਚਾਰਜਰਜ਼
 • 2010 ਚੇਨੱਈ ਸੁਪਰ ਕਿੰਗਜ਼
 • 2011 ਚੇਨੱਈ ਸੁਪਰ ਕਿੰਗਜ਼
 • 2012 ਕੋਲਕਾਤਾ ਨਾਈਟ ਰਾਈਡਰਜ਼
 • 2013 ਮੁੰਬਈ ਇੰਡੀਅਨਜ਼
 • 2014 ਕੋਲਕਾਤਾ ਨਾਈਟ ਰਾਈਡਰਜ਼
 • 2015 ਮੁੰਬਈ ਇੰਡੀਅਨਜ਼
 • 2016 ਸਨਰਾਈਜ਼ਰਜ਼ ਹੈਦਰਾਬਾਦ
 • 2017 ਮੁੰਬਈ ਇੰਡੀਅਨਜ਼
 • 2018 ਚੇਨੱਈ ਸੁਪਰ ਕਿੰਗਜ਼
 • 2019 ਮੁੰਬਈ ਇੰਡੀਅਨਜ਼

cherry

Content Editor cherry