IPL 2020 DC vs KXIP : ਕ੍ਰਿਸ ਗੇਲ ਪਹਿਲੇ ਮੈਚ ਤੋਂ ਬਾਹਰ, ਜਾਣੋ ਕਾਰਣ
Sunday, Sep 20, 2020 - 08:21 PM (IST)
ਦੁਬਈ- ਇੰਡੀਅਨ ਪ੍ਰੀਮੀਅਰ ਲੀਗ 2020 ਦੇ ਦੂਜੇ ਮੁਕਾਬਲੇ 'ਚ ਕਿੰਗਜ਼ ਇਲੈਵਨ ਪੰਜਾਬ ਦੇ ਕੋਚ ਅਨਿਲ ਕੁੰਬਲੇ ਅਤੇ ਕਪਤਾਨ ਕੇ. ਐੱਲ. ਰਾਹੁਲ ਨੇ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਕ੍ਰਿਸ ਗੇਲ ਨੂੰ ਹੀ ਟੀਮ ਤੋਂ ਬਾਹਰ ਰੱਖਿਆ ਹੈ। ਦਿੱਲੀ ਕੈਪੀਟਲਸ ਦੇ ਵਿਰੁੱਧ ਮੁਕਾਬਲੇ 'ਚ ਪੰਜਾਬ ਨੇ ਨੌਜਵਾਨ ਖਿਡਾਰੀਆਂ 'ਤੇ ਭਰੋਸਾ ਜਤਾਇਆ ਹੈ। ਪੰਜਾਬ ਨੇ ਮੈਕਸਵੈੱਲ, ਕ੍ਰਿਸ ਜਾਰਡਨ, ਸ਼ੇਲਡਨ ਕਾਟਰੇਲ ਅਤੇ ਨਿਕਲੋਸ ਪੂਰਨ ਦੇ ਤੌਰ 'ਤੇ 4 ਵਿਦੇਸ਼ੀ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ। ਦੱਸ ਦੇਈਏ ਕਿ ਕ੍ਰਿਸ ਗੇਲ ਨੂੰ ਟੀਮ 'ਚ ਨਾ ਦੇਖ ਫੈਂਸ ਹੈਰਾਨ ਰਹਿ ਗਏ ਹਨ।
ਗੇਲ ਕਿਉਂ ਹੈ ਪਹਿਲੇ ਮੈਚ ਤੋਂ ਬਾਹਰ
ਕ੍ਰਿਸ ਗੇਲ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਸਭ ਤੋਂ ਜ਼ਿਆਦਾ 6 ਸੈਂਕੜੇ ਲਗਾਏ ਹਨ, ਉਸ ਦੇ ਨਾਂ 28 ਅਰਧ ਸੈਂਕੜੇ ਹਨ। ਨਾਲ ਹੀ ਗੇਲ ਦਾ ਔਸਤ 41.13 ਹੈ ਪਰ ਇਸਦੇ ਬਾਵਜੂਦ ਪੰਜਾਬ ਨੇ ਉਸ ਨੂੰ ਟੀਮ 'ਚ ਮੌਕਾ ਨਹੀਂ ਦਿੱਤਾ। ਦਰਅਸਲ ਕ੍ਰਿਸ ਗੇਲ ਦੀ ਫਿੱਟਨੈਸ ਪਹਿਲਾ ਵਰਗੀ ਨਹੀਂ ਹੈ, ਉਸਦੀ ਉਮਰ 40 ਸਾਲ ਹੋ ਚੁੱਕੀ ਹੈ। ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਕੋਚ ਅਨਿਲ ਕੁੰਬਲੇ ਨੇ ਪਹਿਲਾਂ ਹੀ ਸੰਕੇਤ ਦੇ ਦਿੱਤੇ ਸੀ ਕਿ ਗੇਲ ਇਸ ਸੀਜ਼ਨ 'ਚ ਜ਼ਿਆਦਾ ਬੈਂਚ 'ਤੇ ਬੈਠੇ ਹੀ ਦਿਖਣਗੇ।