ਸਨਰਾਈਜ਼ਰਸ ਹੈਦਰਾਬਾਦ ਨੂੰ ਲੱਗਾ ਵੱਡਾ ਝਟਕਾ, ਕਪਤਾਨ ਵਾਰਨਰ ਦਾ ਵੀਜ਼ਾ ਹੋਇਆ ਰੱਦ

03/13/2020 1:23:08 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਸੀਜ਼ਨ 13 ’ਤੇ ਜਿੱਥੇ ਕੋਰੋਨਾ ਵਾਇਰਸ ਦਾ ਖ਼ਤਰਾ ਮੰਡਰਾ ਰਿਹਾ ਹੈ। 29 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ ਤੋਂ ਪਹਿਲਾਂ ਹੀ ਸਨਰਾਈਜ਼ਰਸ ਹੈਦਰਾਬਾਦ ਨੂੰ ਵੱਡਾ ਝਟਕਾ ਲੱਗਾ ਹੈ। ਸਨਰਾਈਜ਼ਰਸ ਹੈਦਰਾਬਾਦ ਟੀਮ ਦੇ ਕਪਤਾਨ ਅਤੇ ਆਸਟਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਦਾ ਆਈ. ਪੀ. ਐੱਲ. ’ਚ ਖੇਡਣਾ ਮੁਸ਼ਕਿਲ ਹੈ। ਖਬਰਾਂ ਮੁਤਾਬਕ ਵਾਰਨਰ ਪੂਰੇ ਸੀਜ਼ਨ ਲਈ ਵੀ ਬਾਹਰ ਹੋ ਸਕਦਾ ਹੈ।

PunjabKesari

ਖਬਰਾਂ ਮੁਤਾਬਕ ਵਾਰਨਰ ਦਾ ਵੀਜ਼ਾ ਭਾਰਤੀ ਸਰਕਾਰ ਨੇ ਰੱਦ ਕਰ ਦਿੱਤਾ ਹੈ। ਹਾਲਾਂਕਿ ਇਹ ਹੁਣ ਤਕ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦਾ ਵੀਜ਼ਾ ਕੋਰੋਨਾ ਵਾਇਰਸ ਕਾਰਨ ਬਦਲੇ ਨਿਯਮਾਂ ਦੇ ਕਾਰਨ ਰੱਦ ਹੋਇਆ ਹੈ ਜਾਂ ਕਿਸੇ ਹੋਰ ਤਕਨੀਕੀ ਕਮੀ ਦੇ ਚੱਲਦੇ ਅਜਿਹਾ ਕੀਤਾ ਗਿਆ ਹੈ। ਬੀਤੇ ਬੁੱਧਵਾਰ ਨੂੰ ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਵੀਜ਼ੇ ’ਤੇ ਰੋਕ ਲਗਾ ਦਿੱਤੀ ਹੈ।

PunjabKesari

ਵਾਰਨਰ ਸਨਰਾਈਜ਼ਰਸ ਹੈਦਰਾਬਾਦ ਦੇ ਬੱਲੇਬਾਜ਼ੀ ਦੇ ਮੁੱਖ ਆਧਾਰ ਹਨ। ਸਾਲ 2016 ’ਚ, ਉਨ੍ਹਾਂ ਨੇ 800 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ ਅਤੇ ਫ੍ਰੈਂਚਾਇਜ਼ੀ ਨੂੰ ਪਹਿਲਾ ਆਈ. ਪੀ. ਐੱਲ ਖਿਤਾਬ ਜਿੱਤਾਉਣ ’ਚ ਮਦਦ ਕੀਤੀ ਸੀ। 2017 ’ਚ, ਉਨ੍ਹਾਂ ਨੇ ਗੇਂਦ ਨਾਲ ਛੇੜਛਾੜ ਦੇ ਮਾਮਲੇ ਦੇ ਕਾਰਨ 2018 ਸੀਜ਼ਨ ਤੋਂ ਪਹਿਲਾਂ ਹੈਦਰਾਬਾਦ ਨੂੰ ਪਲੇਅ ਆਫ ’ਚ ਪਹੁੰਚਾਇਆ। ਪਿਛਲੇ ਸਾਲ ਉਨ੍ਹਾਂ ਨੇ ਆਈ. ਪੀ. ਐੱਲ. ਨੂੰ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਦੇ ਤੌਰ ’ਤੇ ਖ਼ਤਮ ਕੀਤਾ ਅਤੇ ਟੀਮ ਨੂੰ ਪਲੇਅ ਆਫ ’ਚ ਜਗ੍ਹਾ ਬਣਾਉਣ ’ਚ ਮਦਦ ਕੀਤੀ ਪਰ ਅਗਲੇ ਸੀਜ਼ਨ ਤੋਂ ਪਹਿਲਾਂ ਸਨਰਾਈਜ਼ਰਸ ਨੇ ਉਨ੍ਹਾਂ ਨੂੰ ਫਿਰ ਤੋਂ ਕਪਤਾਨ ਦੇ ਰੂਪ ਚੁਣਿਆ ਹੈ।

PunjabKesari

 


Related News