IPL 'ਚ ਬਣੇ ਰਹਿਣ ਦਾ ਚੇਨਈ ਕੋਲ ਅੱਜ ਆਖ਼ਰੀ ਮੌਕਾ, ਮੁੰਬਈ ਪਲੇਆਫ ਲਈ ਕਰੇਗੀ ਸੰਘਰਸ਼

Friday, Oct 23, 2020 - 10:55 AM (IST)

ਸ਼ਾਰਜਾਹ (ਵਾਰਤਾ) : ਲਗਾਤਾਰ ਨਿਰਾਸ਼ਾਜਨਕ ਪ੍ਰਦਰਸ਼ਨ ਕਰ ਰਹੀ ਚੇਨਈ ਸੁਪਰਕਿੰਗਜ਼ ਸ਼ੁੱਕਰਵਾਰ ਯਾਨੀ ਅੱਜ ਮੁੰਬਈ ਇੰਡੀਅਨਜ਼ ਖ਼ਿਲਾਫ਼ ਹੋਣ ਵਾਲੇ ਮੁਕਾਬਲੇ ਵਿਚ ਹਾਰੀ ਤਾਂ ਆਈ.ਪੀ.ਐਲ. ਤੋਂ ਬਾਹਰ ਹੋ ਜਾਵੇਗੀ। ਦੂਜੇ ਪਾਸੇ ਮੁੰਬਈ ਦੀਆਂ ਨਜ਼ਰਾਂ ਪਲੇਆਫ ਲਈ ਆਪਣੀ ਸਥਿਤੀ ਮਜ਼ਬੂਤ ਕਰਣ 'ਤੇ ਲੱਗੀਆਂ ਹੋਣਗੀਆਂ।

ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਨੇ ਇਸ ਆਈ.ਪੀ.ਐਲ. ਦੀ ਸ਼ੁਰੂਆਤ ਉਦਘਾਟਨ ਮੈਚ ਵਿਚ ਮੁੰਬਈ ਨੂੰ ਹਰਾ ਕੇ ਸ਼ਾਨਦਾਰ ਤਰੀਕੇ ਨਾਲ ਕੀਤੀ ਸੀ ਪਰ ਉਸ ਦੇ ਬਾਅਦ ਤੋਂ ਚੇਨਈ ਦੇ ਪ੍ਰਦਰਸ਼ਨ ਵਿਚ ਲਗਾਤਾਰ ਗਿਰਾਵਟ ਆਉਂਦੀ ਚੱਲੀ ਗਈ। ਚੇਨਈ ਇਸ ਸਮੇਂ 10 ਮੈਚਾਂ ਵਿਚ 3 ਜਿੱਤਾਂ, 7 ਹਾਰਾਂ ਅਤੇ 6 ਅੰਕਾਂ ਨਾਲ 8ਵੇਂ ਅਤੇ ਆਖ਼ਰੀ 'ਤੇ ਹੈ। ਚੇਨਈ ਜੇਕਰ ਇਸ ਮੁਕਾਬਲੇ ਵਿਚ ਹਾਰਦੀ ਹੈ ਤਾਂ ਉਸ ਦਾ ਸਫ਼ਰ ਖ਼ਤਮ ਹੋ ਜਾਵੇਗਾ। 

ਇਹ ਵੀ ਪੜ੍ਹੋ: ਧੀ ਦੇ ਵਿਆਹ 'ਤੇ ਖ਼ਰਚਿਆ ਸੀ 500 ਕਰੋੜ, ਅੱਜ ਇਸ ਭਾਰਤੀ ਸਿਰ ਚੜ੍ਹਿਆ 25 ਹਜ਼ਾਰ ਕਰੋੜ ਦਾ ਕਰਜ਼ਾ

ਕਪਤਾਨ ਧੋਨੀ ਨੇ ਰਾਜਸਥਾਨ ਰਾਇਲਜ਼ ਖ਼ਿਲਾਫ਼ ਪਿਛਲੇ ਮੁਕਾਬਲੇ ਦੇ ਬਾਅਦ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਦਾ ਇਸ ਸੀਜ਼ਨ ਵਿਚ ਸਫ਼ਰ ਲਗਭਗ ਖ਼ਤਮ ਹੋ ਚੁੱਕਾ ਹੈ। ਸ਼ਾਰਜਾਹ ਦੇ ਛੋਟੇ ਮੈਦਾਨ ਵਿਚ ਜੇਕਰ ਚੇਨਈ ਉਦਘਾਟਨ ਮੈਚ ਦੀ ਤਰ੍ਹਾਂ ਮੁੰਬਈ ਨੂੰ ਹਰਾਉਣ ਵਿਚ ਸਫ਼ਲ ਰਹਿੰਦੀ ਹੈ ਤਾਂ ਉਸ ਦੇ ਲਈ ਕੁੱਝ ਉਮੀਦਾਂ ਜਾਗਣਗੀਆਂ। ਚੇਨਈ ਨੂੰ ਆਪਣੀਆਂ ਉਮੀਦਾਂ ਲਈ ਬਾਕੀ ਸਾਰੇ 4 ਮੈਚ ਜਿੱਤਣੇ ਹਨ ਅਤੇ ਬਾਕੀ ਟੀਮਾਂ ਦੇ ਨਤੀਜੇ 'ਤੇ ਵੀ ਨਜ਼ਰ ਰੱਖਣੀ ਹੈ  ਪਰ ਇਸ ਦੇ ਲਈ ਉਸ ਨੂੰ ਰਾਜਸਥਾਨ ਖ਼ਿਲਾਫ਼ ਪਿਛਲੇ ਮੈਚ ਦੇ ਪ੍ਰਦਰਸ਼ਨ ਤੋਂ ਉਬਰਨਾ ਹੋਵੇਗਾ।

ਚੇਨਈ ਨੇ ਰਾਜਸਥਾਨ ਖ਼ਿਲਾਫ਼ ਕਾਫ਼ੀ ਖ਼ਰਾਬ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 125 ਦੌੜਾਂ ਬਣਾਈਆਂ ਸਨ। ਧੋਨੀ ਨੂੰ ਉਸ ਪ੍ਰਦਰਸ਼ਨ ਤੋਂ ਉਬਰਨਾ ਹੋਵੇਗਾ ਅਤੇ ਟੀਮ ਨੂੰ ਪ੍ਰੇਰਿਤ ਕਰਣਾ ਹੋਵੇਗਾ ਨਹੀਂ ਤਾਂ ਇਕ ਮਹਾਨ ਕਪਤਾਨ ਦੀ ਆਈ.ਪੀ.ਐਲ. ਤੋਂ ਦੁਖਦ ਵਿਦਾਈ ਹੋ ਜਾਵੇਗੀ। ਦੂਜੇ ਪਾਸੇ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਆਪਣੇ ਪਿਛਲੇ ਮੁਕਾਬਲੇ ਵਿਚ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਦੂਜੇ ਸੁਪਰ ਓਵਰ ਵਿਚ ਮਿਲੀ ਹਾਰ ਤੋਂ ਉਬਰ ਕੇ ਵਾਪਸੀ ਕਰਣੀ ਹੋਵੇਗੀ। ਮੁੰਬਈ ਦੇ ਹੁਣ 9 ਮੈਚਾਂ ਵਿਚੋਂ 6 ਜਿੱਤਾਂ ਅਤੇ 3 ਹਾਰਾਂ ਨਾਲ 12 ਅੰਕ ਹਨ ਅਤੇ ਉਸ ਨੂੰ ਪਲੇਅ-ਆਫ ਵਿਚ ਪੁੱਜਣ ਲਈ ਬਾਕੀ ਪੰਜ ਮੈਚਾਂ ਵਿਚੋਂ 2 ਜਿੱਤਾਂ ਦੀ ਜ਼ਰੂਰਤ ਹੈ।  


cherry

Content Editor

Related News