IPL 2020 : ਦੁਬਈ ਪੁੱਜੀ ਯੁਜਵੇਂਦਰ ਚਾਹਲ ਦੀ ਮੰਗੇਤਰ ਧਨਾਸ਼੍ਰੀ ਵਰਮਾ, ਜਲਦ ਸਟੇਡੀਅਮ ''ਚ ਆਵੇਗੀ ਨਜ਼ਰ

Friday, Oct 16, 2020 - 11:42 AM (IST)

IPL 2020 : ਦੁਬਈ ਪੁੱਜੀ ਯੁਜਵੇਂਦਰ ਚਾਹਲ ਦੀ ਮੰਗੇਤਰ ਧਨਾਸ਼੍ਰੀ ਵਰਮਾ, ਜਲਦ ਸਟੇਡੀਅਮ ''ਚ ਆਵੇਗੀ ਨਜ਼ਰ

ਨਵੀਂ ਦਿੱਲੀ : ਹਾਲ ਹੀ ਵਿਚ ਆਰ.ਸੀ.ਬੀ. ਅਤੇ ਸੀ.ਐਸ.ਕੇ. ਦੇ ਇਕ ਮੈਚ ਵਿਚ ਅਨੁਸ਼ਕਾ ਸ਼ਰਮਾ ਆਪਣੇ ਪਤੀ ਵਿਰਾਟ ਕੋਹਲੀ ਨੂੰ ਚਿਆਰ ਕਰਦ ਹੋਏ ਨਜ਼ਰ ਆਈ ਸੀ। ਹੁਣ ਯੁਜਵੇਂਦਰ ਚਾਹਲ ਦੀ ਮੰਗੇਤਰ ਧਨਾਸ਼੍ਰੀ ਵਰਮਾ ਵੀ ਜਲਦ ਹੀ ਆਪਣੇ ਹੋਣ ਵਾਲੇ ਪਤੀ ਨੂੰ ਸਟੇਡੀਅਮ ਵਿਚ ਚਿਅਰ ਕਰਦੇ ਹੋਏ ਨਜ਼ਰ ਆਏਗੀ। ਧਨਾਸ਼੍ਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਸਾਂਝੀ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਉਹ ਦੁਬਈ ਪਹੁੰਚ ਚੁੱਕੀ ਹੈ। ਉਹ ਫਿਲਹਾਲ ਆਪਣੇ ਹੋਟਲ ਵਿਚ ਇਕਾਂਤਵਾਸ ਵਿਚ ਹੈ। ਹੋਟਲ ਰੂਮ ਤੋਂ ਹੀ ਧਨਾਸ਼੍ਰੀ ਨੇ ਵੀਡੀਓ ਸਟੋਰੀ ਜ਼ਰੀਏ ਆਰ.ਸੀ.ਬੀ. ਨੂੰ ਚਿਅਰ ਕੀਤਾ। ਧਨਾਸ਼੍ਰੀ ਨੇ ਕਿਹਾ, 'ਮੈਂ ਇਕਾਂਤਵਾਸ ਵਿਚ ਹਾਂ ਪਰ ਕੋਈ ਮੈਨੂੰ ਆਰ.ਸੀ.ਬੀ. ਨੂੰ ਸਹਿਯੋਗ ਕਰਨ ਤੋਂ ਨਹੀਂ ਰੋਕ ਸਕਦਾ।'

ਇਹ ਵੀ ਪੜ੍ਹੋ: ਸ਼ਰਮਨਾਕ: ਗਰਭਵਤੀ ਬੀਬੀ ਦਾ ਕਤਲ ਕਰਕੇ ਕੁੱਖ਼ 'ਚੋਂ ਬਾਹਰ ਕੱਢਿਆ ਭਰੂਣ

 



ਦੱਸਣਯੋਗ ਹੈ ਕਿ ਟੀਮ ਇੰਡੀਆ ਦੇ ਗੇਂਦਬਾਜ਼ ਯੁਜਵੇਂਦਰ ਚਾਹਲ ਅਤੇ ਮਸ਼ਹੂਰ ਡਾਂਸਰ ਅਤੇ ਕੋਰਿਓਗ੍ਰਾਫਰ ਧਨਾਸ਼੍ਰੀ ਵਰਮਾ ਨੇ 9 ਅਗਸਤ 2020 ਨੂੰ ਮੰਗਣੀ ਕੀਤੀ ਸੀ, ਜਿਸ ਦੀ ਜਾਣਕਾਰੀ ਸੋਸ਼ਲ ਮੀਡੀਆ ਜ਼ਰੀਏ ਦਿੱਤੀ ਗਈ ਸੀ।

ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਖ਼ਰੀਦਣਾ ਚਾਹੁੰਦੇ ਹੋ ਸਸਤਾ ਸੋਨਾ ਤਾਂ ਅੱਜ ਹੈ ਤੁਹਾਡੇ ਕੋਲ ਆਖ਼ਰੀ ਮੌਕਾ

 


author

cherry

Content Editor

Related News