ਵਿਰਾਟ ਦੀ ਜਿੱਤ ''ਤੇ ਅਨੁਸ਼ਕਾ ਨੂੰ ਮਿਲ ਰਹੀਆਂ ਹਨ ਵਧਾਈਆਂ, ਪ੍ਰਸ਼ੰਸਕਾਂ ਨੇ ਟਰੋਲ ਕਰਨ ਵਾਲਿਆਂ ਨੂੰ ਦਿੱਤਾ ਜਵਾਬ

Sunday, Oct 11, 2020 - 01:23 PM (IST)

ਵਿਰਾਟ ਦੀ ਜਿੱਤ ''ਤੇ ਅਨੁਸ਼ਕਾ ਨੂੰ ਮਿਲ ਰਹੀਆਂ ਹਨ ਵਧਾਈਆਂ, ਪ੍ਰਸ਼ੰਸਕਾਂ ਨੇ ਟਰੋਲ ਕਰਨ ਵਾਲਿਆਂ ਨੂੰ ਦਿੱਤਾ ਜਵਾਬ

ਨਵੀਂ ਦਿੱਲੀ : ਬੀਤੇ ਦਿਨ ਆਈ.ਪੀ.ਐਲ. ਦੇ ਮੁਕਾਬਲੇ 'ਚ ਬੈਂਗਲੁਰੂ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਸੁਪਰ ਕਿੰਗਜ਼ ਨੂੰ 170 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਫਿਰ ਵੀ ਧੋਨੀ ਦੀ ਟੀਮ ਇਸ ਟੀਚੇ ਨੂੰ ਹਾਸਲ ਨਾ ਕਰ ਸਕੀ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਕਪਤਾਨ ਨੇ 90 ਦੌੜਾਂ ਦੀ ਤੂਫਾਨੀ ਪਾਰੀ ਖੇਡਦੇ ਹੋਏ ਚੇਨਈ ਨੂੰ 37 ਦੌੜਾਂ ਨਾਲ ਹਰਾ ਦਿੱਤਾ। ਉਂਝ ਦਾ ਇਸ ਪਾਰੀ ਦਾ ਸਾਰਾ ਕਰੈਡਿਟ ਵਿਰਾਟ ਕੋਹਲੀ ਨੂੰ ਜਾਣਾ ਚਾਹੀਦਾ ਹੈ ਪਰ ਸੋਸ਼ਲ ਮੀਡੀਆ 'ਤੇ ਲੋਕ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ।

ਇਹ ਵੀ ਪੜ੍ਹੋ:  ਧੋਨੀ ਦੀ ਧੀ ਨੂੰ ਮਿਲੀ ਰੇਪ ਦੀ ਧਮਕੀ ਤੋਂ ਬਾਅਦ ਵਧਾਈ ਗਈ ਘਰ ਦੀ ਸੁਰੱਖਿਆ

 

ਦਰਅਸਲ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਵਿਰਾਟ, ਅਨੁਸ਼ਕਾ ਨੂੰ ਫਲਾਈਇੰਗ ਕਿੱਸ ਕਰ ਰਹੇ ਹਨ ਅਤੇ ਅਨੁਸ਼ਕਾ ਵੀ ਉਸ ਉੱਤੇ ਪ੍ਰਤੀਕਿਰਿਆ ਦਿੰਦੀ ਹੋਈ ਨਜ਼ਰ ਆਈ। ਇਹ ਤਸਵੀਰ ਵੇਖ ਕੇ ਪ੍ਰਸ਼ੰਸਕਾਂ ਨੂੰ ਹੁਣ ਲੱਗ ਰਿਹਾ ਹੈ ਕਿ ਵਿਰਾਟ ਦੇ ਦੁਬਾਰਾ ਫ਼ਾਰਮ ਵਿਚ ਆਉਣ ਦੇ ਪਿੱਛੇ ਅਨੁਸ਼ਕਾ ਦਾ ਹੱਥ ਹੈ। ਸੋਸ਼ਲ ਮੀਡੀਆ 'ਤੇ ਕਈ ਅਜਿਹੇ ਟਵੀਟ ਇਸ ਸਮੇਂ ਵਾਇਰਲ ਹੋ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਅਨੁਸ਼ਕਾ ਤੁਹਾਨੂੰ ਵਧਾਈ, ਤੁਹਾਨੂੰ ਸਾਰਾ ਕਰੈਡਿਟ ਮਿਲਦਾ ਹੈ, ਵਿਰਾਟ ਨੇ ਤੁਹਾਡੀ ਵਜ੍ਹਾ ਨਾਲ ਸ਼ਾਨਦਾਰ ਖੇਡਿਆ, ਹੁਣ ਜੇਕਰ ਉਹ ਅਨੁਸ਼ਕਾ ਦੀ ਵਜ੍ਹਾ ਨਾਲ ਫੇਲ ਵੀ ਹੋ ਸਕਦੇ ਹਨ ਤਾਂ ਫਿਰ ਸਫ਼ਲ ਵੀ ਬਣ ਸਕਦੇ ਹਨ, ਇਹ ਤਾਂ ਲਾਜਿਕ ਹੈ।' ਦੂਜੇ ਯੂਜ਼ਰ ਨੇ ਲਿਖਿਆ, 'ਮੈਂ ਚਾਹੁੰਦਾ ਹਾਂ ਕਿ ਹੁਣ ਸਾਰੇ ਟਰੋਲ ਕਰਣ ਵਾਲੇ ਅਨੁਸ਼ਕਾ ਸ਼ਰਮਾ ਦੀ ਤਾਰੀਫ਼ ਕਰਨ, ਉਨ੍ਹਾਂ ਨੂੰ ਵਿਰਾਟ ਦੀ ਪਾਰੀ ਦਾ ਕਰੈਡਿਟ ਦਿਓ। ਸੋਸ਼ਲ ਮੀਡੀਆ 'ਤੇ ਕਈ ਟਵੀਟ ਤਾਂ ਅਜਿਹੇ ਵੀ ਹਨ ਜਿੱਥੇ ਮੈਚ ਤੋਂ ਜ਼ਿਆਦਾ ਵਿਰਾਟ-ਅਨੁਸ਼ਕਾ ਦੀ ਕੈਮਿਸਟਰੀ ਪਸੰਦ ਆ ਰਹੀ ਹੈ। ਇਕ ਯੂਜ਼ਰ ਨੇ ਲਿਖਿਆ, 'ਵਿਰਾਟ ਕੋਹਲੀ 90 ਬਣਾ ਕੇ ਪਵੇਲੀਅਨ ਜਾਂਦੇ ਹਨ, ਅਨੁਸ਼ਕਾ ਸਮਾਇਲ ਕਰਦੇ ਹੋਏ ਉਨ੍ਹਾਂ ਨੂੰ ਚੀਅਰ ਕਰਦੀ ਹੈ, ਇਹੀ ਤਾਂ ਪਿਆਰ ਹੈ, ਮੇਰਾ ਦਿਲ ਭਰ ਆਇਆ ਹੈ, ਇਹ ਦੋਵੇਂ ਇਕ-ਦੂਜੇ ਲਈ ਬਣੇ ਹਨ।

ਇਹ ਵੀ ਪੜ੍ਹੋ:  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਚ ਕੀਤਾ ਜਾਇਦਾਦ ਕਾਰਡ

 


ਧਿਆਨਦੇਣ ਯੋਗ ਹੈ ਕਿ ਅਨੁਸ਼ਕਾ ਨੂੰ ਸਾਰਾ ਕਰੈਡਿਟ ਇਸ ਲਈ ਦਿੱਤਾ ਜਾ ਰਿਹਾ ਹੈ, ਕਿਉਂਕਿ ਕੁੱਝ ਸਮਾਂ ਪਹਿਲਾਂ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਨੇ ਅਦਕਾਰਾ ਨੂੰ ਲੈ ਕੇ ਵਿਵਾਦਿਤ ਬਿਆਨ ਦੇ ਦਿੱਤਾ ਸੀ। ਉਨ੍ਹਾਂ ਨੇ ਵਿਰਾਟ ਦੀ ਖ਼ਰਾਬ ਫ਼ਾਰਮ ਦਾ ਠੀਕਰਾ ਅਨੁਸ਼ਕਾ 'ਤੇ ਭੰਨ ਦਿੱਤਾ ਸੀ। ਪਰ ਬਾਅਦ ਵਿਚ ਉਨ੍ਹਾਂ ਨੇ ਇਸ 'ਤੇ  ਸਫ਼ਾਈ ਵੀ ਦਿੱਤੀ ਸੀ। ਹੁਣ ਜਦੋਂ ਵਿਰਾਟ ਫਿਰ ਫ਼ਾਰਮ ਵਿਚ ਪਰਤਦੇ ਵਿੱਖ ਰਹੇ ਹਨ ਤਾਂ ਪ੍ਰਸ਼ੰਸਕ ਵੀ ਅਨੁਸ਼ਕਾ ਦਾ ਦਿਲ ਖੋਲ੍ਹ ਕੇ ਸਮਰਥਨ ਕਰ ਰਹੇ ਹਨ।

 

 
 

author

cherry

Content Editor

Related News