IPL 2020: ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਤੋਂ ਨਿਰਾਸ਼ ਹੋਏ ਪ੍ਰਸ਼ੰਸਕ, ਬੁਰੀ ਤਰ੍ਹਾਂ ਕੀਤਾ ਟਰੋਲ

09/29/2020 5:37:41 PM

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) 2020 ਦੇ ਪਹਿਲੇ 10 ਦਿਨਾਂ ਵਿਚ ਸੋਮਵਾਰ ਨੂੰ ਦੂਜਾ ਸੁਪਰ ਓਵਰ ਮੁਕਾਬਲਾ ਦੇਖਣ ਨੂੰ ਮਿਲਿਆ, ਜਿੱਥੇ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਪਿਛਲੇ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਮਾਤ ਦਿੱਤੀ। ਦੋਵਾਂ ਟੀਮਾਂ ਵਿਚਾਲੇ ਦੁਬਈ ਵਿਚ ਖੇਡਿਆ ਗਿਆ ਇਹ ਮੁਕਾਬਲਾ ਸੁਪਰ ਓਵਰ ਵਿਚ ਪਹੁੰਚਿਆ, ਜਿੱਥੇ ਆਰ.ਸੀ.ਬੀ. ਨੇ ਜਿੱਤ ਹਾਸਲ ਕੀਤੀ। ਇਸ ਰੋਮਾਂਚਕ ਮੈਚ ਦੇ ਬਾਵਜੂਦ ਪ੍ਰਸ਼ੰਸਕਾਂ ਨੇ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਜੰਮ ਕੇ ਟਰੋਲ ਕੀਤਾ।

ਇਹ ਵੀ ਪੜ੍ਹੋ: IPL 2020 : ਸੁਰੇਸ਼ ਰੈਨਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ, CSK ਨੇ ਦਿੱਤਾ ਇਹ ਇਸ਼ਾਰਾ

PunjabKesari

ਭਾਰਤੀ ਟੀ20 ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਪ-ਕਪਤਾਨ ਰੋਹਿਤ ਸ਼ਰਮਾ ਦਾ ਪ੍ਰਦਰਸ਼ਨ ਇਸ ਮੈਚ ਵਿਚ ਖ਼ਾਸ ਨਹੀਂ ਰਿਹਾ। ਜਿੱਥੇ ਕੋਹਲੀ ਪਿਛਲੇ ਤਿੰਨਾਂ ਮੈਚਾਂ ਵਿਚ ਫਲਾਪ ਰਹੇ ਹਨ, ਉਥੇ ਹੀ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਪਿਛਲੇ ਮੈਚ ਵਿਚ ਚੰਗੇ ਪ੍ਰਦਰਸ਼ਨ ਦੇ ਬਾਅਦ ਇਕ ਵਾਰ ਫਿਰ ਫਲਾਪ ਰਹੇ। ਸੋਮਵਾਰ ਦੇ ਮੁਕਾਬਲੇ ਵਿਚ ਵਿਰਾਟ ਕੋਹਲੀ 11 ਗੇਂਦਾਂ ਵਿਚ ਸਿਰਫ਼ 3 ਹੀ ਦੌੜਾਂ ਬਣਾ ਸਕੇ। ਪਾਰੀ ਦਾ 13ਵਾਂ ਓਵਰ ਕਰਣ ਆਏ ਰਾਹੁਲ ਚਾਹਰ ਨੇ ਆਪਣੀ ਦੂਜੀ ਗੇਂਦ 'ਤੇ ਉਨ੍ਹਾਂ ਨੂੰ ਰੋਹਿਤ ਸ਼ਰਮਾ ਦੇ ਹੱਥੋਂ ਕੈਚ ਆਊਟ ਕਰਾ ਦਿੱਤਾ। ਇਸ ਦੇ ਪਹਿਲਾਂ ਆਪਣੇ ਦੋਵਾਂ ਮੈਚ ਵਿਚ ਵੀ ਕੋਹਲੀ ਦਾ ਬੱਲਾ ਖਾਮੋਸ਼ ਹੀ ਰਿਹਾ। ਹੁਣ ਤੱਕ ਖੇਡੇ ਗਏ 3 ਮੈਚਾਂ ਵਿਚ ਕੋਹਲੀ ਦੇ ਬੱਲੇ 'ਚੋਂ ਸਿਰਫ਼ 18 ਦੌੜਾਂ ਹੀ ਨਿਕਲੀਆਂ ਹਨ, ਉਨ੍ਹਾਂ ਦੀ ਟੀਮ ਨੇ ਇਸ ਦੇ ਬਾਵਜੂਦ 201 ਦੌੜਾਂ ਦਾ ਸਕੋਰ ਖੜਾ ਕੀਤਾ ਸੀ।

ਇਹ ਵੀ ਪੜ੍ਹੋ: ਕਿੰਗਜ਼ ਇਲੈਵਨ ਪੰਜਾਬ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੇ ਵਿਰਾਟ ਕੋਹਲੀ ਦੇ ਆਲੋਚਕਾਂ 'ਤੇ ਇੰਝ ਕੱਢੀ ਭੜਾਸ

PunjabKesari

ਕੋਹਲੀ ਅਖ਼ੀਰ ਵਿਚ ਸੁਪਰ ਓਵਰ ਵਿਚ ਬੱਲੇਬਾਜ਼ੀ ਕਰਣ ਉਤਰੇ ਸਨ ਅਤੇ ਚੌਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ ਸੀ ਪਰ ਪਾਰੀ ਦੌਰਾਨ ਉਨ੍ਹਾਂ ਦੀ ਬੱਲੇਬਾਜੀ ਤੋਂ ਪ੍ਰਸ਼ੰਸਕ ਨਿਰਾਸ਼ ਹਨ। ਉਥੇ ਹੀ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ 8 ਗੇਂਦਾਂ ਵਿਚ ਸਿਰਫ 8 ਹੀ ਦੌੜਾਂ ਬਣਾ ਸਕੇ। ਸੀਜ਼ਨ ਦੀ ਸ਼ੁਰੂਆਤ ਤੋਂ ਹੀ ਪ੍ਰਸ਼ੰਸਕ ਰੋਹਿਤ ਦੀ ਫਿਟਨੈਸ ਨੂੰ ਲੈ ਕੇ ਸਵਾਲ ਕਰ ਰਹੇ ਹਨ ਅਤੇ ਖ਼ਰਾਬ ਪ੍ਰਦਰਸ਼ਨ ਕਾਰਨ ਉਹ ਫਿਰ ਇਸ ਕਾਰਨ ਟਰੋਲ ਹੋਏ।

ਇਹ ਵੀ ਪੜ੍ਹੋ:  IPL 2020: ਵਿਰਾਟ ਕੋਹਲੀ ਦੀ ਜਿੱਤ 'ਤੇ ਅਨੁਸ਼ਕਾ ਨੇ ਦਿੱਤਾ ਭਾਵੁਕ ਬਿਆਨ

PunjabKesari

PunjabKesari


cherry

Content Editor

Related News