ਕੋਹਲੀ ਅਤੇ ਡੀਵਿਲਿਅਰਸ ਨੇ ਕੀਤਾ ਕਮਾਲ, IPL ''ਚ ਇਹ ਰਿਕਾਰਡ ਬਣਾਉਣ ਵਾਲੀ ਪਹਿਲੀ ਜੋੜੀ ਬਣੀ

Tuesday, Oct 13, 2020 - 03:59 PM (IST)

ਸ਼ਾਰਜਾਹ (ਵਾਰਤਾ) : ਰਾਇਲ ਚੈਲੇਂਜ਼ਰਸ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਅਤੇ ਵਿਕਟਕੀਪਰ ਬੱਲੇਬਾਜ਼ ਏ.ਬੀ. ਡੀਵਿਲਿਅਰਸ ਦੀ ਜੋੜੀ ਆਈ.ਪੀ.ਐਲ. ਦੇ ਇਤਿਹਾਸ ਵਿਚ 10 ਸੈਂਕੜਿਆਂ ਦੀ ਸਾਂਝੇਦਾਰੀ ਕਰਣ ਵਾਲੀ ਪਹਿਲੀ ਜੋੜੀ ਬਣ ਗਈ ਹੈ। ਬੈਂਗਲੁਰੂ ਦਾ ਸੋਮਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨਾਲ ਮੁਕਾਬਲਾ ਹੋਇਆ ਸੀ, ਜਿੱਥੇ ਵਿਰਾਟ ਅਤੇ ਡੀਵਿਲਿਅਰਸ ਨੇ ਤੀਜੇ ਵਿਕਟ ਲਈ 46 ਗੇਂਦਾਂ ਵਿਚ 100 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ ਅਤੇ ਆਪਣੀ ਟੀਮ ਵੱਲੋਂ 194 ਦੌੜਾਂ ਦਾ ਮਜਬੂਤ ਸਕੋਰ ਬਣਾਇਆ ਸੀ।

ਇਹ ਵੀ ਪੜ੍ਹੋ: ਧੋਨੀ ਦੀ ਧੀ ਨਾਲ ਜਬਰ-ਜ਼ਿਨਾਹ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ, ਇਸ ਅਦਾਕਾਰ ਨੇ ਪੁਲਸ ਦੀ ਕੀਤੀ ਸ਼ਲਾਘਾ

ਡੀਵਿਲਿਅਰਸ ਨੇ 33 ਗੇਂਦਾਂ ਵਿਚ ਨਾਬਾਦ 73 ਅਤੇ ਵਿਰਾਟ ਨੇ 28 ਗੇਂਦਾਂ ਵਿਚ ਨਾਬਾਦ 33 ਦੌੜਾਂ ਬਣਾਈਆਂ। ਬੈਂਗਲੁਰੂ ਨੇ ਇਹ ਮੈਚ ਜਿੱਤਿਆ। ਵਿਰਾਟ ਅਤੇ ਡੀਵਿਲਿਅਰਸ ਆਈ.ਪੀ.ਐਲ. ਵਿਚ 10 ਵਾਰ ਸੈਂਕੜੇ ਦੀ ਸਾਂਝੇਦਾਰੀ ਕਰ ਚੁੱਕੇ ਹਨ ਜੋ ਆਈ.ਪੀ.ਐਲ. ਇਤਿਹਾਸ ਦੀ ਸਭ ਤੋਂ ਜ਼ਿਆਦਾ ਸੈਂਕੜਿਆ ਦੀ ਸਾਂਝੇਦਾਰੀ ਹੈ।

ਇਹ ਵੀ ਪੜ੍ਹੋ: IPL 2020: ਪੰਜਾਬ ਟੀਮ ਲਈ ਵੱਡੀ ਖ਼ੁਸ਼ਖ਼ਬਰੀ! ਕ੍ਰਿਸ ਗੇਲ ਜਲਦ ਉਤਰਣਗੇ ਮੈਦਾਨ 'ਚ

ਇਸ ਸੂਚੀ ਵਿਚ ਦੂਜੇ ਨੰਬਰ 'ਤੇ ਵਿਰਾਟ ਅਤੇ ਕ੍ਰਿਸ ਗੇਲ ਹਨ, ਜਿਨ੍ਹਾਂ ਨੇ 8 ਵਾਰ ਸੈਂਕੜਿਆਂ ਦੀ ਸਾਂਝੇਦਾਰੀ ਕੀਤੀ ਹੈ। ਸ਼ਿਖਰ ਧਵਨ ਅਤੇ ਡੈਵਿਡ ਵਾਰਨਰ ਦੀ ਜੋੜੀ ਨੇ ਸਨਰਾਇਜ਼ਰਸ ਹੈਦਰਾਬਾਦ ਲਈ 6 ਵਾਰ ਸ਼ਤਕੀਏ ਸਾਂਝੇਦਾਰੀ ਕੀਤੀ ਹੈ। ਹੈਦਰਾਬਾਦ ਦੇ ਜਾਨੀ ਬੇਇਰਸਟੋ ਅਤੇ ਵਾਰਨਰ ਦੇ ਵਿਚਾਲੇ 5 ਵਾਰ ਜਦੋਂ ਕਿ ਕੋਲਕਾਤਾ ਦੇ ਸਾਬਕਾ ਕਪਤਾਨ ਗੌਤਮ ਗੰਭੀਰ ਅਤੇ ਰਾਬਿਨ ਉਥੱਪਾ  ਵਿਚਾਲੇ 5 ਵਾਰ ਸ਼ਤਕੀਏ ਸਾਂਝੇਦਾਰੀ ਹੋਈ ਹੈ।

ਇਹ ਵੀ ਪੜ੍ਹੋ: ਆਨੰਦ ਮਹਿੰਦਰਾ ਨੇ DTH 'ਤੇ ਬੈਠੇ ਬਾਂਦਰ ਲਈ ਵਧੀਆ ਕੈਪਸ਼ਨ ਦੇਣ ਵਾਲੇ ਜੇਤੂਆਂ ਦੇ ਨਾਵਾਂ ਦਾ ਕੀਤਾ ਐਲਾਨ


cherry

Content Editor

Related News