ਵਿਵਾਦਾਂ ''ਚ ਆਇਆ IPL 2020 ਦਾ ਥੀਮ ਸੌਂਗ, ਰੈਪਰ ਨੇ ਲਗਾਇਆ ਗਾਣਾ ਚੋਰੀ ਕਰਨ ਦਾ ਦੋਸ਼

Thursday, Sep 10, 2020 - 02:22 PM (IST)

ਸਪੋਰਟਸ ਡੇਸਕ : ਦੁਨੀਆ ਦਾ ਸਭ ਤੋਂ ਮਸ਼ਹੂਰ ਟੀ-20 ਟੂਰਨਾਮੈਂਟ IPL ਇਸ ਸਾਲ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ 19 ਸਤੰਬਰ ਤੋਂ 10 ਨਵੰਬਰ ਤੱਕ ਆਯੋਜਿਤ ਕੀਤਾ ਜਾਵੇਗਾ। ਆਈ.ਪੀ.ਐੱਲ. ਦੇ 13ਵੇਂ ਸੀਜ਼ਨ ਦਾ ਕੋਰੋਨਾ ਕਾਰਨ ਇਸ ਸਾਲ ਭਾਰਤ ਵਿਚ ਪ੍ਰਬੰਧ ਨਹੀਂ ਹੋਵੇਗਾ। ਉਥੇ ਹੀ ਹੁਣ ਟੂਰਨਾਮੈਂਟ ਸ਼ੁਰੂ ਹੋਣ ਦੀ ਤਾਰੀਖ਼ 19 ਸਤੰਬਰ ਵੀ ਨਜ਼ਦੀਕ ਆ ਰਹੀ ਹੈ ਪਰ ਆਈ.ਪੀ.ਐੱਲ. ਦੇ ਥੀਮ ਸੌਂਗ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਕ੍ਰਿਸ਼ਣਾ ਕੌਲ ਨਾਮਕ ਰੈਪਰ ਨੇ ਆਈ.ਪੀ.ਐੱਲ. ਥੀਮ ਸੌਂਗ ਰੀਟਵੀਟ ਕਰਕੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਗਾਣੇ ਨੂੰ ਆਈ.ਪੀ.ਐੱਲ. ਨੇ ਬਿਨਾਂ ਪੁੱਛੇ ਕਾਪੀ ਕਰ ਲਿਆ ਹੈ। ਉਨ੍ਹਾਂ ਨੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਹੈ।

ਇਹ ਵੀ ਪੜ੍ਹੋ:  ਵੱਡੀ ਖ਼ਬਰ: ਮੈਦਾਨ 'ਚ ਮੁੜ ਚੱਲੇਗਾ ਯੁਵਰਾਜ ਦਾ ਬੱਲਾ, ਜਲਦ ਕਰਨਗੇ ਸੰਨਿਆਸ ਤੋਂ ਵਾਪਸੀ

 


ਕ੍ਰਿਸ਼ਣਾ ਨੇ ਟਵੀਟ ਕਰਕੇ ਦੋਸ਼ ਲਗਾਇਆ ਕਿ ਆਈ.ਪੀ.ਐੱਲ. ਨੇ ਉਨ੍ਹਾਂ ਤੋਂ ਬਿਨਾਂ ਪੁੱਛੇ ਅਤੇ ਉਨ੍ਹਾਂ ਨੂੰ ਬਿਨਾਂ ਦੱਸੇ, ਬਿਨਾਂ ਕ੍ਰੈਡਿਟ ਦਿੱਤੇ ਉਨ੍ਹਾਂ ਦੇ ਗਾਣੇ 'ਤੇ ਆਧਾਰਿਤ ਇਕ ਗਾਣਾ ਬਣਾ ਲਿਆ ਹੈ। ਉਨ੍ਹਾਂ ਨੇ ਆਪਣੇ ਸਾਥੀ ਕਲਾਕਾਰਾਂ ਅਤੇ ਦੋਸਤਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਟਵੀਟ ਨੂੰ ਰੀਟਵੀਟ ਕਰਕੇ ਇਸ ਮਾਮਲੇ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਇਆ ਜਾਏ।

ਇਹ ਵੀ ਪੜ੍ਹੋ:  ਖੇਡ ਜਗਤ ਨੂੰ ਵੱਡਾ ਝਟਕਾ, ਹੁਣ ਇਸ 28 ਸਾਲਾ ਕਬੱਡੀ ਖਿਡਾਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ

PunjabKesari

ਕ੍ਰਿਸ਼ਣਾ ਨੇ ਲਿਖਿਆ ਹੈ ਕਿ ਉਨ੍ਹਾਂ ਦੇ ਗਾਣੇ ਵਿਚ 'ਵੇਖ ਕੌਣ ਆਇਆ ਵਾਪਸ' ਬੋਲ ਨੂੰ ਆਈ.ਪੀ.ਐੱਲ. ਥੀਮ ਸੌਂਗ ਵਿਚ 'ਆਵਾਂਗੇ ਅਸੀਂ ਵਾਪਸ' ਵਿਚ ਬਦਲ ਦਿੱਤਾ।ਕ੍ਰਿਸ਼ਣਾ ਦਾ ਇਹ ਦੋਸ਼ ਕਿੰਨਾ ਠੀਕ ਹੈ ਇਸ ਦੇ ਬਾਰੇ ਵਿਚ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਇਸ ਵਾਰ ਖਿਡਾਰੀ ਨਵੇਂ ਹਾਲਾਤਾਂ ਦੇ ਅਨੁਕੂਲ ਕਿਵੇਂ ਹੋਣਗੇ।

ਇਹ ਵੀ ਪੜ੍ਹੋ: ਜਨਤਾ ਲਈ ਰਾਹਤ ਦੀ ਖ਼ਬਰ, 6 ਮਹੀਨੇ ਬਾਅਦ ਸਸਤਾ ਹੋਇਆ ਪੈਟਰੋਲ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ


cherry

Content Editor

Related News