ਸਾਬਕਾ ਕੋਚ ਨੇ ਵਿਰਾਟ ਕੋਹਲੀ ''ਤੇ ਲਗਾਇਆ ਵੱਡਾ ਦੋਸ਼, ਦੱਸਿਆ ਟੀਮ ਹੁਣ ਤੱਕ ਕਿਉਂ ਨਹੀਂ ਬਣੀ IPL ਚੈਂਪੀਅਨ

09/17/2020 3:43:40 PM

ਨਵੀਂ ਦਿੱਲੀ : ਆਈ.ਪੀ.ਐਲ. 2020 ਨੂੰ ਸ਼ੁਰੂ ਹੋਣ ਵਿਚ ਸਿਰਫ਼ 2 ਦਿਨ ਦਾ ਸਮਾਂ ਹੀ ਬਚਿਆ ਹੈ। ਸਾਰੀਆਂ ਟੀਮਾਂ ਦੀਆਂ ਤਿਆਰੀਆਂ ਆਖਰੀ ਦੌਰ ਵਿਚ ਹਨ। ਇਸ ਦੌਰਾਨ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਸਾਬਕਾ ਕੋਚ ਰੇ ਜੇਨਿੰਗਸ ਨੇ ਵਿਰਾਟ ਕੋਹਲੀ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਉਹ ਉਨ੍ਹਾਂ ਦੀ ਨਹੀਂ ਸੁਣਦੇ ਸਨ ਅਤੇ ਗਲਤ ਖਿਡਾਰੀਆਂ ਨੂੰ ਟੀਮ ਵਿਚ ਜਗ੍ਹਾ ਦਿੰਦੇ ਸਨ। ਜੇਨਿੰਗਸ ਮੁਤਾਬਕ ਇਹੀ ਵਜ੍ਹਾ ਹੈ ਕਿ ਵਿਰਾਟ ਦੀ ਟੀਮ ਹੁਣ ਤੱਕ ਇਕ ਵਾਰ ਵੀ ਆਈ.ਪੀ.ਐਲ. ਚੈਂਪੀਅਨ ਨਹੀਂ ਬਣ ਸਕੀ ਹੈ। ਜਦੋਂਕਿ ਟੀਮ ਇੰਡੀਆ ਨਾਲ ਕਪਤਾਨ ਦੇ ਤੌਰ 'ਤੇ ਹੁਣ ਤੱਕ ਉਨ੍ਹਾਂ ਦਾ ਸਫ਼ਰ ਸ਼ਾਨਦਾਰ ਰਿਹਾ ਹੈ। ਉਨ੍ਹਾਂ ਦੀ ਕਪਤਾਨੀ ਵਿਚ ਭਾਰਤ ਨੂੰ ਟੈਸਟ ਕ੍ਰਿਕਟ ਵਿਚ ਹੁਣ ਤੱਕ 60 ਫ਼ੀਸਦੀ ਮੈਚਾਂ ਵਿਚ ਜਿੱਤ ਮਿਲੀ ਹੈ।  ਦੱਸ ਦੇਈਏ ਕਿ ਜੇਨਿੰਗਸ ਸਾਲ 2009 ਤੋਂ 2014 ਤੱਕ ਆਰ.ਸੀ.ਬੀ. ਦੇ ਕੋਚ ਸਨ।

ਇਹ ਵੀ ਪੜ੍ਹੋ: ਇਸ ਭਾਰਤੀ ਦੇ ਕਾਤਲਾਂ ਦੀ ਸੂਹ ਦੇਣ ਵਾਲੇ ਨੂੰ ਮਿਲੇਗਾ 11 ਲੱਖ ਦਾ ਇਨਾਮ

ਕ੍ਰਿਕਟ ਡਾਟਕਾਮ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਜਦੋਂ ਮੈਂ ਟੀਮ ਦਾ ਕੋਚ ਸੀ ਤਾਂ ਉਨ੍ਹਾਂ ਦਿਨਾਂ ਵਿਚ ਕੁੱਝ ਹੋਰ ਖਿਡਾਰੀਆਂ ਨੂੰ ਜ਼ਿਆਦਾ ਮੌਕੇ ਮਿਲਣੇ ਚਾਹੀਦੇ ਸਨ ਪਰ ਵਿਰਾਟ ਦੀ ਰਾਏ ਕੁੱਝ ਹੋਰ ਸੀ। ਹਾਲਾਂਕਿ ਇਹ ਸਾਰੀਆਂ ਗੱਲਾਂ ਹੁਣ ਪੁਰਾਣੀਆਂ ਹੋ ਗਈਆਂ ਹਨ। ਇਹ ਵੇਖਕੇ ਚੰਗਾ ਲੱਗ ਰਿਹਾ ਹੈ ਕਿ ਇਕ ਕਪਤਾਨ ਦੇ ਤੌਰ 'ਤੇ ਹੁਣ ਵਿਰਾਟ ਕਾਫ਼ੀ ਨਿਪੁੰਨ ਹੋ ਗਏ ਹਨ। ਉਹ ਆਈ.ਪੀ.ਐਲ. ਟਰਾਫ਼ੀ ਵੀ ਜਿੱਤਣਾ ਸ਼ੁਰੂ ਕਰ ਦੇਣਗੇ। ਜੇਨਿੰਗਸ ਨੇ ਵਿਰਾਟ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਸ਼ਾਨਦਾਰ ਕ੍ਰਿਕੇਟਿੰਗ ਬਰੇਨ ਹੈ। ਉਨ੍ਹਾਂ ਕਿਹਾ ਉਨ੍ਹਾਂ ਦੀ ਟੀਮ ਸੈਮੀਫਾਈਨਲ (ਪਲੇ ਆਫ) ਅਤੇ ਫਾਈਨਲ ਤੱਕ ਪਹੁੰਚੀ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਦੀ ਟੀਮ ਨੂੰ ਹੋਰ ਜ਼ਿਆਦਾ ਕਾਮਯਾਬੀ ਮਿਲੇਗੀ।

ਇਹ ਵੀ ਪੜ੍ਹੋ: ਖ਼ੁਦ ਨੂੰ ਭਾਰਤ ਦਾ ਪੁੱਤ ਕਹਾਉਣ ਵਾਲੇ ਸਚਿਨ ਤੇਂਦੁਲਕਰ ਖ਼ਿਲਾਫ਼ ਕੈਟ ਨੇ ਖੋਲ੍ਹਿਆ ਮੋਰਚਾ, ਕੀਤੀ ਖ਼ਾਸ ਮੰਗ


cherry

Content Editor

Related News