IPL 2020: ਕੀ ਸੱਚ ''ਚ ਦੀਪਕ ਚਾਹਰ ਨੂੰ ਹੋਇਆ ਹੈ ਕੋਰੋਨਾ, ਭੈਣ ਮਾਲਤੀ ਨੇ ਦਿੱਤੀ ਅਜਿਹੀ ਪ੍ਰਤੀਕਿਰਿਆ

Sunday, Aug 30, 2020 - 01:06 PM (IST)

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸ਼ਨੀਵਾਰ ਨੂੰ ਪੁਸ਼ਟੀ ਕਰ ਦਿੱਤੀ ਕਿ ਆਈ.ਪੀ.ਐੱਲ.- 13 ਲਈ ਦੁਬਈ ਪੁੱਜੀ ਸੀ.ਐੱਸ.ਕੇ. ਟੀਮ ਦੇ 2 ਖਿਡਾਰੀਆਂ ਸਮੇਤ 13 ਲੋਕ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਹਾਲਾਂਕਿ ਬੋਰਡ ਨੇ ਕਿਸੇ ਵੀ ਖਿਡਾਰੀ ਦਾ ਨਾਮ ਨਹੀਂ ਦੱਸਿਆ ਪਰ ਕੁੱਝ ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਉਸ ਵਿਚ ਇਕ ਖਿਡਾਰੀ ਦੀਪਕ ਚਾਹਰ ਹੈ। ਦੀਪਕ ਦੀ ਭੈਣ ਮਾਲਤੀ ਚਾਹਰ ਨੇ ਵੀ ਆਪਣੇ ਭਰਾ ਦੀ ਤਸਵੀਰ ਸਾਂਝੀ ਕਰਦੇ ਹੋਏ ਇਕ ਸੰਦੇਸ਼ ਲਿਖਿਆ ਹੈ।

PunjabKesari

ਇਹ ਵੀ ਪੜ੍ਹੋ: ਗੁਰਪਤਵੰਤ ਪੰਨੂ ਦਾ ਗਲਾ ਕੱਟਣ ਵਾਲੇ ਨੂੰ 11 ਲੱਖ ਦਾ ਇਨਾਮ ਦੇਵੇਗੀ ਸ਼ਿਵ ਸੈਨਾ ਬਾਲ ਠਾਕਰੇ

ਮਾਲਤੀ ਨੇ ਸੋਸ਼ਲ ਮੀਡੀਆ 'ਤੇ ਦੀਪਕ ਚਾਹਰ ਦੀ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, 'ਤੁਸੀਂ ਇਕ ਸੱਚੇ ਜੋਧਾ ਹੋ ਜੋ ਲੜਨ ਲਈ ਪੈਦਾ ਹੋਏ ਹੋ। ਹਨ੍ਹੇਰੀ ਰਾਤ ਦੇ ਬਾਅਦ ਇਕ ਚਮਕਦਾ ਦਿਨ ਵੀ ਹੁੰਦਾ ਹੈ। ਉਮੀਦ ਹੈ ਕਿ ਤੁਸੀਂ ਸ਼ਾਨਦਾਰ ਤਰੀਕੇ ਨਾਲ ਵਾਪਸੀ ਕਰੋਗੇ। ਤੁਹਾਡੀ ਦਹਾੜ ਦਾ ਇੰਤਜਾਰ ਕਰ ਰਹੀ ਹਾਂ।' ਉਨ੍ਹਾਂ ਨਾਲ ਹੀ ਲਿਖਿਆ ਕਿ ਉਨ੍ਹਾਂ ਦਾ ਸੰਦੇਸ਼ ਪੂਰੀ ਸੀ.ਐੱਸ.ਕੇ. ਫੈਮਿਲੀ (ਟੀਮ) ਲਈ ਹੈ।

 
 
 
 
 
 
 
 
 
 
 
 
 
 
 

A post shared by Malti Chahar(Meenu) 🇮🇳 (@maltichahar) on

ਇਹ ਵੀ ਪੜ੍ਹੋ: 26 ਇੰਚ ਦੇ ਡੌਲਿਆਂ ਕਾਰਨ ਕਾਫ਼ੀ ਮਸ਼ਹੂਰ ਸਨ ਬਾਡੀ ਬਿਲਡਰ ਸਤਨਾਮ ਖੱਟੜਾ

ਦੱਸ ਦੇਈਏ ਕਿ ਭਾਰਤ ਵਿਚ ਵੱਧਦੇ ਕੋਰੋਨਾ ਮਾਮਲਿਆਂ ਨੂੰ ਵੇਖਦੇ ਹੋਏ ਇਸ ਵਾਰ ਆਈ.ਪੀ.ਐੱਲ ਦਾ 13ਵਾਂ ਸੀਜ਼ਨ ਯੂ.ਏ.ਈ. ਵਿਚ 19 ਸਤੰਬਰ ਤੋਂ ਸ਼ੁਰੂ ਹੋਣਾ ਹੈ।  ਇਸ ਸਿਹਤ ਅਤੇ ਸੁਰੱਖਿਆ ਪ੍ਰੋਟੋਕਾਲ ਅਨੁਸਾਰ ਸਾਰੇ ਖਿਡਾਰੀਆਂ ਦੇ ਇਲਾਵਾ ਸਪੋਰਟ ਸਟਾਫ ਅਤੇ ਅਧਿਕਾਰੀਆਂ ਦਾ ਪੂਰੇ ਸੀਜ਼ਨ ਦੌਰਾਨ ਕਈ ਵਾਰ ਕੋਵਿਡ-19 ਟੈਸਟ ਕੀਤਾ ਜਾਵੇਗਾ। ਪਾਜ਼ੇਟਿਵ ਆਏ ਲੋਕਾਂ ਨੂੰ 14 ਦਿਨਾਂ ਤਕ ਆਈਸੋਲੇਸ਼ਨ ਵਿਚ ਵੀ ਰਹਿਣਾ ਹੋਵੇਗਾ ।

ਇਹ ਵੀ ਪੜ੍ਹੋ: ਦੁਨੀਆ 'ਚ ਕੋਰੋਨਾ ਫੈਲਾ ਕੇ ਚੀਨ ਨੇ ਖੋਲ੍ਹੇ ਸਕੂਲ-ਕਾਲਜ, ਭਾਰਤ ਸਮੇਤ ਕਈ ਦੇਸ਼ਾਂ 'ਚ ਅਜੇ ਵੀ ਪਾਬੰਦੀ


cherry

Content Editor

Related News