IPL 2020: ਪਿਊਸ਼ ਚਾਵਲਾ ਨੂੰ ਆਈ ਪਤਨੀ ਦੀ ਯਾਦ, ਜਨਮਦਿਨ ਦੀ ਇੰਝ ਦਿੱਤੀ ਵਧਾਈ

Tuesday, Sep 15, 2020 - 02:26 PM (IST)

IPL 2020: ਪਿਊਸ਼ ਚਾਵਲਾ ਨੂੰ ਆਈ ਪਤਨੀ ਦੀ ਯਾਦ, ਜਨਮਦਿਨ ਦੀ ਇੰਝ ਦਿੱਤੀ ਵਧਾਈ

ਨਵੀਂ ਦਿੱਲੀ : ਆਈ.ਪੀ.ਐਲ. ਵਿਚ ਇਸ ਵਾਰ ਚੇਨੱਈ ਸੁਪਰ ਕਿੰਗਜ਼ ਨਾਲ ਜੁੜੇ ਸਪਿਨਰ ਪਿਊਸ਼ ਚਾਵਲਾ ਨੇ ਪਤਨੀ ਅਨੁਭੂਤੀ ਚੌਹਾਨ  ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਪਿਊਸ਼ ਨੇ ਇੰਸਟਾਗ੍ਰਾਮ 'ਤੇ ਪਤਨੀ ਅਤੇ ਧੀ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਨਾਲ ਹੀ ਲਿਖਿਆ ਹੈ - ਪਤਨੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ !! ਸਰੀਰਕ ਰੂਪ ਨਾਲ ਅੱਜ ਦੇ ਦਿਨ ਤੁਹਾਡੇ ਨਾਲ ਨਹੀਂ, ਪਰ ਮਾਨਸਿਕ ਰੂਪ ਨਾਲ ਹਮੇਸ਼ਾ ਅਨੁਭੂਤੀ ਚੌਹਾਨ ਦੇ ਆਸਪਾਸ, ਬਹੁਤ ਸਾਰਾ ਪਿਆਰ ਅਤੇ ਸ਼ੁਭਕਾਮਨਾਵਾਂ। ਜਨਮਦਿਨ ਮੁਬਾਰਕ।

ਇਹ ਵੀ ਪੜ੍ਹੋ:  IPL 2020: ਪਿਤਾ ਹਨ ਪੰਜਾਬ ਪੁਲਸ 'ਚ ਡਰਾਈਵਰ, ਪੁੱਤਰ ਆਈ.ਪੀ.ਐੱਲ. 'ਚ ਗਰਜਣ ਨੂੰ ਤਿਆਰ

 
 
 
 
 
 
 
 
 
 
 
 
 
 
 

A post shared by Piyush Chawla (@piyushchawla_official_) on



ਦੱਸ ਦੇਈਏ ਕਿ ਪਿਊਸ਼ ਅਤੇ ਉਨ੍ਹਾਂ ਦੀ ਪਤਨੀ ਅਨੁਭੂਤੀ ਚੌਹਾਨ ਵਿਆਹ ਤੋਂ ਪਹਿਲਾਂ ਗੁਆਂਢੀ ਸਨ। ਉਨ੍ਹਾਂ ਨੇ 29 ਨਵੰਬਰ 2013 ਨੂੰ ਵਿਆਹ ਕਰਾਇਆ ਸੀ। ਦੋਵਾਂ ਨੂੰ ਜੀਮਿੰਗ ਅਤੇ ਮੂਵੀ ਦੇਖਣ ਦਾ ਸ਼ੌਕ ਹੈ। ਅਨੁਭੂਤੀ ਗ੍ਰੈਜੂਏਟ ਹਨ ਅਤੇ ਉਹ ਇਕ ਕੰਪਨੀ ਵਿਚ ਬਤੌਰ ਐਚ.ਆਰ. ਕੰਮ ਕਰ ਚੁੱਕੀ ਹੈ। ਅਨੁਭੂਤੀ ਮੇਰਠ ਦੇ ਸੀ.ਐਮ.ਓ. ਅਮੀਰ ਸਿੰਘ ਦੀ ਧੀ ਹੈ। ਅਮੀਰ ਸਿੰਘ ਕਦੇ ਮੁਰਾਦਾਬਾਦ ਵਿਚ ਵੀ ਸੀ.ਐਮ.ਓ. ਰਹੇ ਹਨ।

ਇਹ ਵੀ ਪੜ੍ਹੋ:  ਧੋਨੀ ਨੂੰ ਯਾਦ ਕਰ ਰਹੀ ਸਾਕਸ਼ੀ ਨੇ ਕਿਹਾ, ਮੈਨੂੰ ਮਾਹੀ ਦਿਖਾ ਦਿਓ ਪਲੀਜ਼, ਮੈਨੇਜਰ ਨੇ ਇੰਝ ਪੂਰੀ ਕੀਤੀ ਇੱਛਾ (ਵੀਡੀਓ)

 
 
 
 
 
 
 
 
 
 
 
 
 
 
 

A post shared by Anubhuti Chawla (@anubhuti.chauhan) on



ਉਥੇ ਹੀ ਪਿਊਸ਼ ਚਾਵਲਾ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 17 ਸਾਲ ਦੀ ਉਮਰ ਵਿਚ 2006 ਵਿਚ ਇੰਗਲੈਂਡ ਖ਼ਿਲਾਫ ਟੈਸਟ ਡੈਬਿਊ ਕੀਤਾ ਸੀ। 2006 ਵਿਚ ਉਨ੍ਹਾਂ ਨੇ ਅੰਡਰ-19 ਵਰਲਡ ਕੱਪ ਖੇਡਿਆ ਸੀ। ਉਹ ਭਾਰਤ ਲਈ 3 ਟੈਸਟ, 25 ਵਨਡੇ ਅਤੇ 7 ਟੀ20 ਮੈਚ ਖੇਡ ਚੁੱਕੇ ਹਨ।

ਇਹ ਵੀ ਪੜ੍ਹੋ:  ਕ੍ਰਿਕਟਰ ਸ਼ਮੀ ਦੀ ਪਤਨੀ ਹਸੀਨ ਜਹਾਂ ਨੂੰ ਮਿਲੀ ਜਬਰ-ਜ਼ਿਨਾਹ ਦੀ ਧਮਕੀ, ਹਾਈਕੋਰਟ ਤੋਂ ਮੰਗੀ ਸੁਰੱਖਿਆ


author

cherry

Content Editor

Related News