IPL ''ਚੋਂ ਚੇਨਈ ਸੁਪਰਕਿੰਗਜ਼ ਦੇ ਬਾਹਰ ਹੋਣ ਮਗਰੋਂ ਰਾਂਚੀ ਪਰਤੇ ਮਹਿੰਦਰ ਸਿੰਘ ਧੋਨੀ

Tuesday, Nov 03, 2020 - 02:59 PM (IST)

IPL ''ਚੋਂ ਚੇਨਈ ਸੁਪਰਕਿੰਗਜ਼ ਦੇ ਬਾਹਰ ਹੋਣ ਮਗਰੋਂ ਰਾਂਚੀ ਪਰਤੇ ਮਹਿੰਦਰ ਸਿੰਘ ਧੋਨੀ

ਰਾਂਚੀ (ਵਾਰਤਾ) : ਆਈ.ਪੀ.ਐਲ. ਵਿਚ ਆਪਣਾ ਸਫ਼ਰ ਪੂਰਾ ਹੋ ਜਾਣ ਦੇ ਬਾਅਦ ਚੇਨਈ ਸੁਪਰਕਿੰਗਜ਼ ਦੀ ਟੀਮ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਤੋਂ ਸੋਮਵਾਰ ਨੂੰ ਆਪਣੇ ਦੇਸ਼ ਪਰਤ ਆਈ ਅਤੇ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੇ ਗ੍ਰਹਿ ਨਗਰ ਰਾਂਚੀ ਪਰਤ ਗਏ। ਧੋਨੀ ਦਿੱਲੀ ਤੋਂ ਰਾਂਚੀ ਪਰਤੇ।

ਇਹ ਵੀ ਪੜ੍ਹੋ:  ਸੋਸ਼ਲ ਮੀਡੀਆ 'ਤੇ ਉਡੀ ਕਪਿਲ ਦੇਵ ਦੀ ਮੌਤ ਦੀ ਖ਼ਬਰ, ਜਾਣੋ ਕੀ ਹੈ ਸੱਚਾਈ

 


ਉਹ ਏਅਰ ਇੰਡੀਆ ਦੀ ਉਡਾਨ ਰਾਹੀਂ ਬਿਰਸਾ ਮੁੰਡਾ ਹਵਾਈ ਅੱਡੇ 'ਤੇ ਪੁੱਜੇ ਅਤੇ ਉੱਥੋਂ ਆਪਣੀ ਰੇਂਜ ਰੋਵਰ ਕਾਰ ਵਿਚ ਆਪਣੇ ਘਰ ਪੁੱਜੇ। ਚੇਨਈ ਦੀ ਟੀਮ ਪਿਛਲੇ ਸਾਲ ਉਪ-ਜੇਤੂ ਰਹੀ ਸੀ, ਜਦੋਂ ਕਿ ਇਸ ਵਾਰ ਉਸ ਨੂੰ 7ਵਾਂ ਸਥਾਨ ਮਿਲਿਆ। ਆਈ.ਪੀ.ਐਲ. ਦੇ ਪਲੇਅ-ਆਫ ਦੀ ਦੌੜ 'ਚੋਂ ਬਾਹਰ ਹੋ ਜਾਣ ਦੇ ਬਾਅਦ ਚੇਨਈ ਨੇ ਆਪਣੇ ਆਖ਼ਰੀ ਤਿੰਨ ਮੈਚ ਜਿੱਤ ਕੇ ਆਪਣਾ ਅਭਿਆਨ ਖ਼ਤਮ ਕੀਤਾ ਸੀ।

ਇਹ ਵੀ ਪੜ੍ਹੋ: ਪਾਕਿ ਦੇ ਸਾਬਕਾ ਤੇਜ਼ ਗੇਂਦਬਾਜ਼ ਸਰਫਰਾਜ਼ ਦਾ ਦਾਅਵਾ, PM ਇਮਰਾਨ ਖਾਨ ਲੈਂਦੇ ਹਨ 'ਕੋਕੀਨ'

 


author

cherry

Content Editor

Related News