IPL 2020 : ਧੋਨੀ ਦੇ ਧੁਨੰਤਰਾਂ ਸਾਹਮਣੇ ਹੋਵੇਗੀ ਕਾਰਤਿਕ ਦੇ ਨਾਈਟ ਰਾਈਡਰਜ਼ ਦੀ ਚੁਣੌਤੀ

10/07/2020 10:13:32 AM

ਆਬੂਧਾਬੀ : ਫਾਰਮ ਵਿਚ ਪਰਤ ਚੁੱਕੇ ਮਹਿੰਦਰ ਸਿੰਘ ਧੋਨੀ ਦੇ ਸਾਹਮਣੇ ਬੁੱਧਵਾਰ ਨੂੰ ਹੋਣ ਵਾਲੇ ਮੁਕਾਬਲੇ ਵਿਚ ਫਾਰਮ ਭਾਲ ਰਹੇ ਦਿਨੇਸ਼ ਕਾਰਤਿਕ ਦੇ ਕੋਲਕਾਤਾ ਨਾਈਟ ਰਾਈਡਰਜ਼ ਦੀ ਚੁਣੌਤੀ ਹੋਵੇਗੀ। ਕੋਲਕਾਤਾ ਦੀ ਟੀਮ 4 ਮੈਚਾਂ ਵਿਚੋਂ 2 ਜਿੱਤਾਂ ਅਤੇ 2 ਹਾਰਾਂ ਨਾਲ 4 ਅੰਕ ਹਾਸਲ ਕਰਕੇ ਅੰਕ ਸੂਚੀ ਵਿਚ ਚੌਥੇ ਸਥਾਨ 'ਤੇ ਹੈ, ਜਦੋਂਕਿ ਚੇਨਈ ਸੁਪਰ ਕਿੰਗਜ਼ ਦੀ ਟੀਮ ਦੇ ਵੀ 5 ਮੈਚਾਂ ਵਿਚੋਂ 2 ਜਿੱਤਾਂ ਅਤੇ 3 ਹਾਰਾਂ ਦੇ ਨਾਲ 4 ਅੰਕ ਹਨ ਪਰ ਉਹ ਨੈਟ ਰਨ ਰੇਟ ਦੇ ਆਧਾਰ 'ਤੇ 6ਵੇਂ ਸਥਾਨ 'ਤੇ ਹੈ। ਇਸ ਮੁਕਾਬਲੇ ਵਿਚ ਜਿੱਤਣ ਵਾਲੀ ਟੀਮ ਦੀ ਸਥਿਤੀ ਵਿਚ ਸੁਧਾਰ ਹੋਵੇਗਾ।

ਇਹ ਵੀ ਪੜ੍ਹੋ: ਆਸ਼ੀਸ਼ ਨੇਹਰਾ ਦਾ ਵੱਡਾ ਬਿਆਨ, ਕਿਹਾ ਧੋਨੀ ਦੀ ਜਗ੍ਹਾ ਇਸ ਨੌਜਵਾਨ ਖਿਡਾਰੀ ਨੂੰ ਮਿਲੇ ਜਗ੍ਹਾ

ਚੇਨਈ ਨੇ ਆਬੂਧਾਬੀ ਵਿਚ ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿਚ ਮੁੰਬਈ ਇੰਡੀਅਨਜ਼ ਨੂੰ ਹਰਾਇਆ ਸੀ ਪਰ ਫਿਰ ਉਸ ਨੂੰ ਸ਼ਾਰਜਾਹ ਵਿਚ ਰਾਜਸਥਾਨ ਤੋਂ, ਦੁਬਈ ਵਿਚ ਦਿੱਲੀ ਕੈਪੀਟਲਸ ਤੋਂ ਅਤੇ ਦੁਬਈ ਵਿਚ ਸਨਰਾਈਜ਼ਰਸ ਹੈਦਰਾਬਾਦ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਚੇਨਈ ਨੇ ਲਗਾਤਾਰ 3 ਹਾਰਾਂ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਦੁਬਈ ਵਿਚ ਕਿੰਗਜ਼ ਇਲੈਵਨ ਪੰਜਾਬ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਕੋਲਕਾਤਾ ਨੂੰ ਆਬੂਧਾਬੀ ਵਿਚ ਆਪਣੇ ਪਹਿਲੇ ਮੈਚ ਵਿਚ ਮੁੰਬਈ ਇੰਡੀਅਨਜ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੋਲਕਾਤਾ ਨੇ ਫਿਰ ਆਬੂਧਾਬੀ ਵਿਚ ਹੈਦਰਾਬਾਦ ਅਤੇ ਦੁਬਈ ਵਿਚ ਰਾਜਸਥਾਨ ਨੂੰ ਹਰਾਇਆ ਸੀ ਪਰ ਆਪਣੇ ਪਿਛਲੇ ਮੁਕਾਬਲੇ ਵਿਚ ਕੋਲਕਾਤਾ ਨੂੰ ਦਿੱਲੀ ਕੈਪੀਟਲਸ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋ: ਜਨਵਰੀ 'ਚ ਪਿਤਾ ਬਣਨਗੇ ਵਿਰਾਟ ਕੋਹਲੀ, BCCI ਨੇ ਆਸਟਰੇਲੀਆ ਨੂੰ ਕੀਤੀ ਖ਼ਾਸ ਬੇਨਤੀ

ਕੋਲਕਾਤਾ ਦਾ ਆਈ.ਪੀ.ਐਲ. ਦੇ ਮੌਜੂਦਾ ਸੈਸ਼ਨ ਵਿਚ ਚੇਨਈ ਨਾਲ ਪਹਿਲੀ ਵਾਰ ਮੁਕਾਬਲਾ ਹੋਣ ਜਾ ਰਿਹਾ ਹੈ ਅਤੇ ਵਿਕਟਕੀਪਰ ਬੱਲੇਬਾਜ਼ਾਂ ਦੀ ਕਪਤਾਨੀ ਵਾਲੀਆਂ ਦੋਵੇਂ ਟੀਮਾਂ ਜਿੱਤ ਲਈ ਪੂਰਾ ਜ਼ੋਰ ਲਾਉਣਗੀਆਂ। ਚੇਨਈ ਨੇ ਆਪਣੇ ਪਿਛਲੇ ਮੁਕਬਲੇ ਵਿਚ ਸ਼ਾਨਦਾਰ ਵਾਪਸੀ ਕਰਦੇ ਹੋਏ ਪੰਜਾਬ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਪੰਜਾਬ ਨੇ 178 ਦੋੜਾਂ ਦਾ ਚੁਣੌਤੀਪੂਰਨ ਸਕੋਰ ਬਣਾਹਿਆ ਸੀ ਪਰ ਚੇਨਈ ਨੇ 17.4 ਓਵਰਾਂ ਵਿਚ ਹੀ ਬਿਨਾਂ ਕੋਈ ਵਿਕਟ ਗੁਆਏ 181 ਦੌੜਾਂ ਬਣਾ ਕੇ ਆਸਾਨ ਜਿੱਤ ਆਪਣੇ ਨਾਂ ਕੀਤੀ ਸੀ। ਫਾਰਮ ਵਿਚ ਪਰਤੇ ਸ਼ੇਨ ਵਾਟਸਨ (ਅਜੇਤੂ 83) ਅਤੇ ਫਾਰਮ ਵਿਚ ਚੱਲ ਰਹੇ ਫਾਫ ਡੂ ਪਲੇਸਿਸ (ਅਜੇਤੂ 87) ਨੇ ਸ਼ਾਨਦਾਰ ਅਰਧ ਸੈਂਕੜਾ ਲਾ ਕੇ ਚੇਨਈ ਨੂੰ ਇਕਪਾਸੜ ਜਿੱਤਾ ਦਿਵਾ ਦਿੱਤੀ ਸੀ। ਵਾਟਸਨ ਦਾ ਫਾਰਮ ਵਿਚ ਪਰਤਣਾ ਕੋਲਕਾਤਾ ਲਈ ਖ਼ਤਰੇ ਦੀ ਘੰਟੀ ਹੈ। ਵਾਟਸਨ ਅਜਿਹਾ ਬੱਲੇਬਾਜ਼ ਹੈ, ਜਿਹੜਾ ਇਕੱਲਾ ਆਪਣੇ ਦਮ 'ਤੇ ਹੀ ਮੈਚ ਖ਼ਤਮ ਕਰ ਦਿੰਦਾ ਹੈ।

ਕੋਲਕਾਤਾ ਦੀ ਗੱਲ ਕੀਤੀ ਜਾਵੇ ਤਾਂ ਰਾਹਤ ਦੀ ਗੱਲ ਇਹ ਹੈ ਕਿ ਉਸ ਨੂੰ ਭਾਵੇਂ ਵੱਡੇ ਸਕੋਰ ਵਾਲੇ ਮੁਕਾਬਲੇ ਵਿਚ ਦਿੱਲੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਸ ਨੇ ਦਿੱਲੀ ਦੀਆਂ 228 ਦੌੜਾਂ ਦੇ ਜਵਾਬ ਵਿਚ 210 ਦੌੜਾਂ ਬਣਾਈਆਂ ਸਨ। ਨਿਤਿਸ਼ ਰਾਣਾ (58) ਨੂੰ ਛੱਡ ਕੇ ਕੋਲਕਾਤਾ ਦੇ ਚੋਟੀ ਕ੍ਰਮ ਨੇ ਇਸ ਮੈਚ ਵਿਚ ਨਿਰਾਸ਼ ਕੀਤਾ ਸੀ ਪਰ ਇਯੋਨ ਮੋਰਗਨ ਨੇ 44 ਅਤੇ ਰਾਹੁਲ ਤ੍ਰਿਪਾਠੀ ਨੇ 36 ਦੋੜਾਂ ਬਣਾ ਕੇ ਮੁਕਾਬਲੇ ਨੂੰ ਨੇੜਲਾ ਬਣਾਇਆ ਸੀ। ਕੋਲਕਾਤਾ ਦੇ ਚੋਟੀ ਕ੍ਰਮ ਅਤੇ ਖ਼ਾਸ ਤੌਰ 'ਤੇ ਕਪਤਾਨ ਕਾਰਤਿਕ ਨੂੰ ਫਾਰਮ ਵਿਚ ਵਾਪਸੀ ਕਰਨੀ ਪਵੇਗੀ ਉਦੋਂ ਜਾ ਕੇ ਉਹ ਚੇਨਈ ਵਿਰੁੱਧ ਜਿੱਤ ਦੀ ਉਮੀਦ ਕਰ ਸਕਣਗੇ।

ਇਹ ਵੀ ਪੜ੍ਹੋ: ਨਰਾਤਿਆਂ 'ਚ ਆਲੂ ਖਾਣਾ ਪਵੇਗਾ ਮਹਿੰਗਾ, ਵਧੇ ਭਾਅ


cherry

Content Editor

Related News