IPL 2019 : ਰਹਾਣੇ ਦਾ ਸੈਂਕੜਾ ਬੇਕਾਰ, ਦਿੱਲੀ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ

Monday, Apr 22, 2019 - 11:33 PM (IST)

IPL 2019 : ਰਹਾਣੇ ਦਾ ਸੈਂਕੜਾ ਬੇਕਾਰ, ਦਿੱਲੀ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ

ਜੈਪੁਰ- ਰਿਸ਼ਭ ਪੰਤ ਤੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਤੂਫਾਨੀ ਅਰਧ ਸੈਂਕੜਿਆਂ ਨਾਲ ਦਿੱਲੀ ਕੈਪੀਟਲਸ ਆਈ. ਪੀ. ਐੱਲ.-12 ਵਿਚ ਸੋਮਵਾਰ ਨੂੰ ਇੱਥੇ ਅਜਿੰਕਯ ਰਹਾਨੇ ਦੇ ਸੈਂਕੜੇ 'ਤੇ ਪਾਣੀ ਫੇਰਦੇ ਹੋਏ ਰਾਜਸਥਾਨ ਰਾਇਲਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਅੰਕ ਸੂਚੀ ਵਿਚ ਚੋਟੀ 'ਤੇ ਪਹੁੰਚ ਗਈ ਹੈ ਤੇ ਇਸ ਦੇ ਨਾਲ ਹੀ ਉਹ ਪਲੇਅ ਆਫ ਦੇ ਨੇੜੇ ਪਹੁੰਚ ਗਈ ਹੈ। ਰਾਇਲਜ਼ ਦੇ 192 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਨੇ ਪੰਤ (36 ਗੇਂਦਾਂ 'ਤੇ ਅਜੇਤੂ 78 ਦੌੜਾਂ, 4 ਛੱਕੇ ਤੇ 6 ਚੌਕੇ), ਧਵਨ (54) ਤੇ ਪ੍ਰਿਥਵੀ ਸ਼ਾਹ (42) ਦੀਆਂ ਪਾਰੀਆਂ ਦੀ ਬਦੌਲਤ 4 ਗੇਂਦਾਂ ਬਾਕੀ ਰਹਿੰਦਿਆਂ 4 ਵਿਕਟਾਂ 'ਤੇ 193 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਪ੍ਰਿਥਵੀ ਨੇ ਧਵਨ ਦੇ ਨਾਲ ਪਹਿਲੀ ਵਿਕਟ ਲਈ 72 ਦੌੜਾਂ ਤੇ ਪੰਤ ਨਾਲ ਤੀਜੀ ਵਿਕਟ ਲਈ 84 ਦੌੜਾਂ ਦੀ ਸਾਂਝੇਦਾਰੀ ਕੀਤੀ।

PunjabKesari
ਦਿੱਲੀ ਦੀ ਟੀਮ ਦੀ ਪਿਛਲੇ 6 ਮੈਚਾਂ ਵਿਚੋਂ ਇਹ 5ਵੀਂ ਜਿੱਤ ਹੈ ਤੇ ਉਹ 11 ਮੈਚਾਂ ਵਿਚੋਂ 7 ਜਿੱਤਾਂ ਨਾਲ 14 ਅੰਕ ਨਾਲ ਚੋਟੀ 'ਤੇ ਪਹੁੰਚ ਗਈ ਹੈ। ਚੇਨਈ ਸੁਪਰ ਕਿੰਗਜ਼ ਦੇ ਵੀ 10 ਮੈਚਾਂ ਵਿਚੋਂ 14 ਅੰਕ ਹਨ ਪਰ ਬਿਹਤਰ ਨੈੱਟ ਰਨ ਰੇਟ ਕਾਰਨ ਦਿੱਲੀ ਦੀ ਟੀਮ ਚੋਟੀ 'ਤੇ ਹੈ। ਰਾਇਲਜ਼ ਦੇ 10 ਮੈਚਾਂ ਵਿਚੋਂ ਸਿਰਫ 6 ਅੰਕ ਹਨ ਤੇ ਟੀਮ ਲਈ ਪਲੇਅ ਆਫ ਦਾ ਰਸਤਾ ਬੇਹੱਦ ਮੁਸ਼ਕਿਲ ਹੋ ਗਿਆ ਹੈ।
PunjabKesari
ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ੀ ਅਜਿੰਕਯ ਰਹਾਨੇ ਨੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡਦੇ ਹੋਏ 63 ਦੌੜਾਂ ਵਿਚ 11 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 105 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਕਪਤਾਨ ਸਟੀਵ ਸਮਿਥ (50) ਨਾਲ ਦੂਜੀ ਵਿਕਟ ਲਈ 130 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਰਾਇਲਜ਼ ਦੀ ਟੀਮ 6 ਵਿਕਟਾਂ 'ਤੇ 191 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਵਿਚ ਕਾਮਯਾਬ ਰਹੀ ਪਰ ਉਸ ਦੇ ਗੇਂਦਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਕਾਰਨ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਰਹਾਨੇ ਦੇ ਕਰੀਅਰ ਦਾ ਇਹ ਦੂਜਾ ਆਈ. ਪੀ. ਐੱਲ. ਸੈਂਕੜਾ ਹੈ।  ਸਮਿਥ ਨੇ 32 ਗੇਂਦਾਂ ਦੀ ਆਪਣੀ ਪਾਰੀ ਵਿਚ 8 ਚੌਕੇ ਲਾਏ। ਇਨ੍ਹਾਂ ਦੋਵਾਂ ਦੇ ਇਲਾਵਾ ਸਟੂਅਰਟ ਬਿੰਨੀ (19) ਹੀ ਦੋਹਰੇ ਅੰਕ ਵਿਚ ਪਹੁੰਚ ਸਕਿਆ। 
ਰਾਜਸਥਾਨ ਦੀ ਟੀਮ ਹਾਲਾਂਕਿ ਆਖਰੀ 5 ਓਵਰਾਂ ਵਿਚ 41 ਦੌੜਾਂ ਹੀ ਜੋੜ ਸਕੀ, ਜਿਸ ਦਾ ਉਸ ਨੂੰ ਖਮਿਆਜ਼ਾ ਭੁਗਤਣਾ ਪਿਆ। ਦਿੱਲੀ ਵਲੋਂ ਕੈਗਿਸੋ ਰਬਾਡਾ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 37 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ਼ਾਂਤ ਸ਼ਰਮਾ ਨੇ 29, ਅਕਸ਼ਰ ਪਟੇਲ ਨੇ 39 ਜਦਕਿ ਕ੍ਰਿਸ ਮੌਰਿਸ ਨੇ 41 ਦੌੜਾਂ ਦੇ ਕੇ ਇਕ-ਇਕ ਵਿਕਟ ਹਾਸਲ ਕੀਤੀ।


author

Gurdeep Singh

Content Editor

Related News