IPL 2019 : ਬਟਲਰ ਦੀ ਸ਼ਾਨਦਾਰ ਪਾਰੀ, ਰਾਜਸਥਾਨ ਨੇ ਮੁੰਬਈ ਨੂੰ 4 ਵਿਕਟਾਂ ਨਾਲ ਹਰਾਇਆ

Saturday, Apr 13, 2019 - 07:38 PM (IST)

IPL 2019 : ਬਟਲਰ ਦੀ ਸ਼ਾਨਦਾਰ ਪਾਰੀ, ਰਾਜਸਥਾਨ ਨੇ ਮੁੰਬਈ ਨੂੰ 4 ਵਿਕਟਾਂ ਨਾਲ ਹਰਾਇਆ

ਮੁੰਬਈ— ਵਾਨਖੇਡ਼ੇ ਸਟੇਡੀਅਮ ਵਿਚ ਮੁੰਬਈ ਅਤੇ ਰਾਜਸਥਾਨ ਵਿਚਾਲੇ ਆਈ. ਪੀ. ਐੱਲ. ਸੀਜ਼ਨ 12 ਦਾ 27ਵਾਂ ਮੁਕਾਬਲਾ ਖੇਡਿਆ ਜਾ ਰਿਹਾ ਹੈ ਜਿਸ ਵਿਚ ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਮੁੰਬਈ ਨੇ 20 ਓਵਰਾਂ ਵਿਚ 5 ਵਿਕਟਾਂ ਗੁਆ ਕੇ ਰਾਜਸਥਾਨ ਨੂੰ 188 ਦੌਡ਼ਾਂ ਦਾ ਟੀਚਾ ਦਿੱਤਾ। ਜਵਾਬ 'ਚ ਰਾਜਸਥਾਨ ਨੇ 3 ਗੇਂਦਾਂ ਬਾਕੀ ਰਹਿੰਦਿਆਂ ਮੁੰਬਈ ਨੂੰ 4 ਵਿਕਟਾਂ ਨਾਲ ਹਰਾ ਦਿੱਤਾ।

PunjabKesari

ਟੀਚੇ ਦਾ ਪਿੱਛਾ ਕਰਨ ਉੱਤਰੀ ਰਾਜਸਥਾਨ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਅਜਿੰਕਯ ਰਹਾਨੇ ਤੇ ਬਟਲਰ ਦੀ ਜੋਡ਼ੀ ਨੇ ਟੀਮ ਨੂੰ ਬਿਨਾ ਕਿਸੇ ਨੁਕਸਾਨ 'ਤੇ ਰਾਜਸਥਾਨ ਨੂੰ 50 ਤੋਂ ਪਾਰ ਪਹੁੰਚਾ ਦਿੱਤਾ ਪਰ ਰਹਾਨੇ ਆਪਣੀ ਪਾਰੀ 37 ਦੌਡ਼ਾਂ ਤੋਂ ਅੱਗੇ ਨਾ ਲਿਜਾ ਸਕੇ ਅਤੇ ਕਰੁਣਾਲ ਪੰਡਯਾ ਦਾ ਸ਼ਿਕਾਰ ਹੋ ਗਏ। ਮੁੰਬਈ ਨੂੰ ਦੂਜੀ ਸਫਲਤਾ ਰਾਜਸਥਾਨ ਦੇ ਧਾਕਡ਼ ਬੱਲੇਬਾਜ਼ ਜੋਸ ਬਟਲਰ ਦੇ ਰੂਪ 'ਚ ਲੱਗੀ। ਬਟਲਰ ਨੇ ਤੂਫਾਨੀ ਪਾਰੀ ਖੇਡਿਆਂ ਚੌਕਿਆਂ-ਛੱਕਿਆਂ ਦੀ ਬਰਸਾਤ ਕਰ ਦਿੱਤੀ ਪਰ ਉਹ ਆਪਣਾ ਇਸ ਸੀਜ਼ਨ ਦਾ ਸੈਂਕਡ਼ਾ ਲਾਉਣ ਤੋਂ ਖੁੰਝ ਗਏ ਅਤੇ 89 ਦੌਡ਼ਾਂ ਬਣਾ ਕੇ ਰਾਹੁਲ ਚਾਹਰ ਦਾ ਸ਼ਿਕਾਰ ਹੋ ਗਏ। ਤੀਜਾ ਝਟਕਾ ਸੰਜੂ ਸੈਮਸਨ 31, ਜਦਕਿ ਲਿਵਿੰਗ ਸਟੋਨ ਅਤੇ ਰਾਹੁਲ ਤ੍ਰਿਪਾਠੀ 1-1 ਦੌਡ਼ ਦਾ ਯੋਗਦਾਨ ਹੀ ਦੇ ਸਕੇ। ਮੁੰਬਈ ਨੂੰ 6 ਵੀਂ ਸਫਲਤਾ ਬੁਮਰਾਹ ਨੇ ਸਟੀਵਨ ਸਮਿਥ 12 ਦੇ ਰੂਪ 'ਚ ਦਿਵਾਈ।

PunjabKesari

ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਮੁੰਬਈ ਦੀ ਸ਼ੁਰੂਆਤ ਸ਼ਾਨਦਾਰ ਰਹੀ। ਮੁੰਬਈ ਵੱਲੋਂ ਡੀ ਕਾਕ ਅਤੇ ਰੋਹਿਤ ਸ਼ਰਮਾ ਨੇ ਤੇਜ਼ ਖੇਡਦਿਆਂ 5 ਓਵਰਾਂ ਵਿਚ ਟੀਮ ਦਾ ਸਕੋਰ 50 ਦੇ ਪਾਰ ਪਹੁੰਚਾ ਦਿੱਤਾ। ਸ਼ਾਨਦਾਰ ਲੈਅ 'ਚ ਦਿਸ ਰਹੇ ਰੋਹਿਤ ਸ਼ਰਮਾ ਆਪਣੀ ਪਾਰੀ ਨੂੰ 47 ਤੋਂ ਅੱਗੇ ਨਾ ਲਿਜਾ ਸਕੇ ਅਤੇ ਜ਼ੋਫਰਾ ਆਰਚਰ ਦੀ ਗੇਂਦ 'ਤੇ ਸ਼ਾਟ ਮਾਰਨ ਦੀ ਕੋਸ਼ਿਸ਼ ਵਿਚ ਜੋਸ ਬਟਲਰ ਨੂੰ ਕੈਚ ਦੇ ਬੈਠੇ। ਮੁੰਬਈ ਨੂੰ ਪਹਿਲਾ ਝਟਕਾ 96 ਦੌਡ਼ਾਂ 'ਤੇ ਲੱਗਾ। ਰਾਜਸਥਾਨ ਨੂੰ ਦੂਜੀ ਸਫਲਤਾ ਧਵਲ ਕੁਲਕਰਨੀ ਨੇ ਸੂਰਯ ਕੁਮਾਰ ਯਾਦਵ ਨੂੰ 16 ਦੇ ਨਿਜੀ ਸਕੋਰ 'ਤੇ ਬੋਲਡ ਕਰ ਕੇ ਦਿਵਾਈ। ਪਿਛਲੇ ਮੈਚ ਦੇ ਹੀਰੋ ਰਹੇ ਕਾਇਰਨ ਪੋਲਾਰਡ ਵੀ ਇਸ ਮੈਚ ਵਿਚ ਕੁਝ ਖਾਸ ਨਾ ਕਰ ਸਕੇ ਅਤੇ 6 ਦੌਡ਼ਾਂ ਬਣਾ ਕੇ ਜ਼ੋਫਰਾ ਆਰਚਰ ਦਾ ਸ਼ਿਕਾਰ ਬਣ ਗਏ। ਇਸ ਤੋਂ ਬਾਅਦ ਸੈਂਕਡ਼ੇ ਵੱਲ ਵੱਧ ਰਹੇ ਡੀ ਕਾਕ ਸ਼ਾਨਦਾਰ (81) ਦੌਡ਼ਾਂ ਦੀ ਪਾਰੀ ਖੇਡਣ ਤੋਂ ਬਾਅਦ ਜ਼ੋਫਰਾ ਆਰਚਰ ਦਾ ਸ਼ਿਕਾਰ ਬਣ ਗਏ। ਮੁੰਬਈ ਨੂੰ 5ਵਾਂ ਝਟਕਾ ਇਸ਼ਾਨ ਕਿਸ਼ਨ (5) ਦੇ ਰੂਪ 'ਚ ਲੱਗਾ।

ਟੀਮਾਂ:
ਰਾਜਸਥਾਨ ਰਾਇਲਜ਼
 : ਅਜਿੰਕਯ ਰਹਾਨੇ (ਕਪਤਾਨ), ਜੋਸ ਬਟਲਰ, ਸੰਜੂ ਸੈਮਸਨ, ਸਟੀਵਨ ਸਮਿੱਥ, ਰਾਹੁਲ ਤ੍ਰਿਪਾਠੀ, ਲੀਮ ਲਿਵਿੰਗਸਟੋਨ, ਕ੍ਰਿਸ਼ਨਾਪਾ ਗੋਥਮ, ਜੋਫਰਾ ਆੱਰਚਰ, श्रेਅਸ ਗੋਪਾਲ, ਜੈਦੇਵ ਉਨਾਦਕਟ, ਧਵਲ ਕੁਲਕਰਨੀ।
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕੀਪਤਾਨ), ਕੁਇੰਟਨ ਡੀ ਕਾਕ, ਸੂਰਯ ਕੁਮਾਰ ਯਾਦਵ, ਈਸ਼ਾਨ ਕਿਸ਼ਨ, ਕਾਇਰਨ ਪੋਲਾਰਡ, ਹਰਦਿਕ ਪੰਡਯਾ, ਕਰੁਣਾਲ ਪੰਡਯਾ, ਅਲਜ਼ਾਰੀ ਜੋਸੇਫ, ਰਾਹੁਲ ਚਾਹਰ,ਜੇੇਸਨ ਬਿਹੰਡਰੋਫ, ਜਸਪ੍ਰਿਤ ਬੁਮਰਾਹ।


Related News