ਜੇ ਸਲਾਟ 'ਚ ਹੋਵੇਗੀ ਗੇਂਦ ਤਾਂ ਇਦਾਂ ਹੀ ਬੱਲੇ ਨਾਲ ਧਮਾਕਾ ਕਰਾਂਗਾ ਆਂਦਰੇ ਰਸੇਲ

Thursday, Mar 28, 2019 - 04:17 PM (IST)

ਜੇ ਸਲਾਟ 'ਚ ਹੋਵੇਗੀ ਗੇਂਦ ਤਾਂ ਇਦਾਂ ਹੀ ਬੱਲੇ ਨਾਲ ਧਮਾਕਾ ਕਰਾਂਗਾ ਆਂਦਰੇ ਰਸੇਲ

ਸਪੋਰਟ ਡੈਸਕ— ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ ਕੋਲਕਾਤਾ ਨਾਈਟ ਰਾਇਡਰਸ ਦੀ ਜਿੱਤ 'ਚ ਅਹਿਮ ਯੋਗਦਾਨ ਦੇਣ ਵਾਲੇ ਹਰਫਨਮੌਲਾ ਖਿਡਾਰੀ ਆਂਦਰੇ ਰਸੇਲ ਨੇ ਕਿਹਾ ਕਿ ਬੱਲੇਬਾਜ਼ੀ ਦੇ ਦੌਰਾਨ ਜੇਕਰ ਗੇਂਦ ਸਲਾਟ 'ਚ ਹੁੰਦੀ ਹੈ ਤਾਂ ਉਹ ਵੱਡਾ ਸ਼ਾਟ ਮਾਰਨੇ ਦੀ ਕੋਸ਼ਿਸ਼ ਕਰਦੇ ਹਨ। ਰਸੇਲ ਨੇ 17 ਗੇਂਦਾਂ 'ਚ 48 ਦੌੜਾਂ ਬਣਾ ਕੇ ਈਡਨ ਗਾਰਡਨ ਮੈਦਾਨ 'ਤੇ ਹੋਏ ਮੁਕਾਬਲੇ ਵਿੱਚ ਮੇਜਬਾਨ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ।  

ਮੈਚ ਤੋਂ ਬਾਅਦ ਰਸੇਲ ਨੇ ਕਿਹਾ, 'ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਬੱਲੇਬਾਜ਼ੀ ਦੇ ਦੌਰਾਨ ਜੇਕਰ ਗੇਂਦ ਸਲਾਟ 'ਚ ਹੋਈ, ਤਾਂ ਮੈਂ ਵੱਡਾ ਸ਼ਾਟ ਖੇਡਦਾ ਹਾਂ। ਮੈਂ ਕਈ ਸਾਲਾਂ ਤੋਂ ਅਜਿਹਾ ਕਰ ਰਿਹਾ ਹਾਂ ਤੇ ਇਹ ਕੰਮ ਵੀ ਕਰ ਰਹੀ ਹੈ ਤੇ ਮੈਂ ਖੁੱਸ਼ ਹਾਂ। ' ਹਾਲਾਂਕਿ ਰਸੇਲ ਦੀ ਪਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਜਾਂਦੀ। ਤੇਜ਼ ਗੇਂਦਬਾਜ਼ ਮਹੁੰਮਦ ਸ਼ਮੀ ਨੇ ਉਨ੍ਹਾਂ ਨੂੰ ਬਿਹਤਰੀ ਯਾਰਕਰ ਪਾ ਕੇ ਆਊਟ ਕਰ ਦਿੱਤਾ ਸੀ, ਪਰ ਉਸ ਸਮੇਂ ਪੰਜਾਬ ਦੇ ਸਿਰਫ ਤਿੰਨ ਖਿਡਾਰੀ 30 ਗਜ ਦੇ ਅੰਦਰ ਸਨ, ਜਿਸ ਕਾਰਨ ਅੰਪਾਇਰ ਨੇ ਨੋ-ਬਾਲ ਦਾ ਫ਼ੈਸਲਾ ਲਿਆ।PunjabKesari
ਰਸੇਲ ਨੇ ਕਿਹਾ, '30 ਗਜ ਦੇ ਘੇਰੇ ਦੇ ਬਾਹਰ ਖੜੇ ਖਿਡਾਰੀ ਦਾ ਧੰਨਵਾਦ। ਉਹ ਇਕ ਨਵਾਂ ਖਿਡਾਰੀ ਹੈ, ਮੈਂ ਉਸ ਦਾ ਨਾਂ ਭੁੱਲ ਗਿਆ, ਪਰ ਬਹੁਤ ਵਧੀਆ। ਧੰਨਵਾਦ। ਜਦੋਂ ਮੈਂ ਆਊਟ ਹੋਇਆ... . ਮੈਂ ਸੋਚ ਰਿਹਾ ਸੀ ਕਿ ਅੱਜ ਮੈਂ ਮੌਕਾ ਗੁਆ ਦਿੱਤਾ, ਪਰ ਜਦੋਂ ਮੈਂ ਵੇਖਿਆ ਕਿ ਡਗਆਊਟ 'ਚ ਸਾਰੇ ਨੋ ਬਾਲ ਦਾ ਇਸ਼ਾਰਾ ਕਰ ਰਹੇ ਹਨ ਤਾਂ ਮੈਂ ਸੋਚਿਆ ਕਿ ਭਗਵਾਨ ਇਹ ਫਰੰਟ ਫੁੱਟ ਵਾਲੀ ਨੋ ਬਾਲ ਹੋਵੇ ਤੇ ਮੈਨੂੰ ਫ੍ਰੀ-ਹਿੱਟ ਮਿਲੇ।  

ਉਨ੍ਹਾਂ ਨੇ ਕਿਹਾ, ਮੈਨੂੰ ਅਹਿਸਾਸ ਹੋਇਆ ਕਿ ਇਕ ਖਿਡਾਰੀ ਘੇਰੇ ਦੇ ਬਾਹਰ ਹੈ ਤੇ ਮੈਂ ਉਸ ਮੌਕੇ ਦਾ ਫ਼ਾਇਦਾ ਚੁੱਕਿਆ। ਤੁਹਾਨੂੰ ਹਰ ਰੋਜ਼ ਅਜਿਹੇ ਮੌਕੇ ਨਹੀਂ ਮਿਲਦੇ ਤੇ ਇਨ੍ਹਾਂ ਮੌਕਿਆਂ ਦਾ ਫਾਇਦਾ ਚੁੱਕਣਾ ਹੁੰਦਾ ਹੈ। ' ਰਸੇਲ ਨੇ ਹੈਦਰਾਬਾਦ ਦੇ ਖਿਲਾਫ ਪਿਛਲੇ ਮੈਚ 'ਚ ਵੀ ਦਮਦਾਰ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿੱਤ ਦਵਾਈ ਸੀ। ਕੋਲਕਾਤਾ ਦਾ ਅਗਲਾ ਮੁਕਾਬਲਾ ਦਿੱਲੀ ਨਾਲ ਹੋਵੇਗ


Related News