IPL 2019 : ਐਤਵਾਰ ਹੋਏ ਦੋਵੇਂ ਮੈਚਾਂ ''ਚ ਬਣੇ ਇਹ 5 ਦਿਲਚਸਪ ਰਿਕਾਰਡ

03/25/2019 3:39:47 PM

ਨਵੀਂ ਦਿੱਲੀ : ਟੀ-20 ਲੀਗ ਵਿਚ ਐਤਵਾਰ ਨੂੰ 2 ਮੈਚ ਖੇਡੇ ਗਏ ਪਹਿਲਾ ਮੈਚ ਕੋਲਕਾਤਾ ਬਨਾਮ ਹੈਦਰਾਬਾਦ ਵਿਚਾਲੇ ਹੋਇਆ ਜਦਕਿ ਦੂਜਾ ਮੈਚ ਦਿੱਲੀ ਅਤੇ ਮੁੰਬਈ ਵਿਚਾਲੇ ਹੋਇਆ। ਜਿੱਥੇ ਮੁੰਬਈ ਆਪਣਾ ਪਹਿਲਾ ਮੈਚ ਹਾਰ ਗਈ ਉੱਥੇ ਹੀ ਕੋਲਕਾਤਾ ਨੇ ਹਮੇਸ਼ਾ ਦੀ ਤਰ੍ਹਾਂ ਆਪਣੇ ਪਹਿਲੇ ਮੈਚ ਵਿਚ ਜਿੱਤ ਦਰਜ ਕੀਤੀ। ਅਜਿਹਾ ਦੋਵਾਂ ਟੀਮਾਂ ਨੇ ਲਗਾਤਾਰ 7ਵੀਂ ਵਾਰ ਕੀਤਾ ਹੈ। ਅਜਿਹੇ ਹੀ ਕਈ ਹੋਰ ਦਿਲਚਸਪ ਰਿਕਾਰਡ ਐਤਵਾਰ ਦੇ ਮੈਚਾਂ ਵਿਚ ਬਣੇ। ਆਓ ਇਕ ਨਜ਼ਰ ਇਨ੍ਹਾਂ ਦਿਲਚਸਪ ਅੰਕੜੇ 'ਤੇ ਪਾਉਂਦੇ ਹਾਂ : 

ਲਗਾਤਾਰ 7ਵੀਂ ਵਾਰ ਆਪਣਾ ਪਹਿਲਾ ਮੈਚ ਹਾਰੀ ਮੁੰਬਈ
PunjabKesari

ਤਿਨ ਵਾਰ ਦੀ ਚੈਂਪੀਅਨ ਮੁੰਬਈ ਆਪਣਾ ਪਹਿਲਾ ਮੈਚ ਦਿੱਲੀ ਤੋਂ ਹਾਰ ਗਈ। ਇਹ ਲਗਾਤਾਰ 7ਵੀਂ ਵਾਰ ਹੋਇਆ ਹੈ ਜਦੋਂ ਮੁੰਬਈ ਆਪਣਾ ਪਹਿਲਾ ਮੈਚ ਹਾਰੀ। ਮੁੰਬਈ ਨੂੰ ਆਪਣੇ ਸਲੋਅ ਸਟਾਰਟ ਲਈ ਜਾਣਿਆ ਜਾਂਦਾ ਹੈ। ਟੀਮ ਹਮੇਸ਼ਾ ਆਪਣੀ ਜੇਤੂ ਪਲੇਇੰਗ ਇਲੈਵਨ ਚੁਣਨ 'ਚ ਕੁਝ ਮੈਚ ਲਾਉਂਦੀ ਹੈ। ਮੁੰਬਈ ਮਜ਼ਬੂਤ ਬੱਲੇਬਾਜ਼ੀ ਦੇ ਨਾਲ ਉੱਤਰੀ ਸੀ ਪਰ ਕਮਜ਼ੋਰ ਗੇਂਦਬਾਜ਼ੀ ਕਾਰਨ ਉਸ ਨੇ ਮੈਚ ਗੁਆ ਦਿੱਤਾ।

3 ਸਾਲ ਬਾਅਦ ਇਸ਼ਾਂਤ ਨੂੰ ਮਿਲਿਆ ਵਿਕਟ
PunjabKesari

ਇਸ਼ਾਂਤ ਸ਼ਰਮਾ 3 ਸਾਲ ਅਤੇ 8 ਮਹੀਨੇ ਬਾਅਦ ਐਤਵਾਰ ਨੂੰ ਆਈ. ਪੀ. ਐੱਲ. ਵਿਚ ਇਕ ਵਾਰ ਫਿਰ ਖੇਡਣ ਉੱਤਰੇ ਸੀ। ਦਿੱਲੀ ਵੱਲੋਂ ਖੇਡਦਿਆਂ ਇਸ਼ਾਂਤ ਨੇ ਰੋਹਿਤ ਨੂੰ 14 ਦੌੜਾਂ ਦੇ ਨਿਜੀ ਸਕੋਰ 'ਤੇ ਸ਼ਿਕਾਰ ਬਣਾਇਆ। ਇਸ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ੀ ਕਵੀਂਟਨ ਡੀ ਕਾਕ ਨੂੰ ਵੀ ਉਸ ਨੇ ਪਵੇਲੀਅਨ ਦਾ ਰਾਹ ਦਿਖਾਇਆ। ਇਸ਼ਾਂਤ ਦੀ ਗੇਂਦਬਾਜ਼ੀ ਵਿਚ ਇਸ ਵਾਰ ਕੁਝ ਅਲੱਗ ਹੀ ਦੇਖਣ ਨੂੰ ਮਿਲਿਆ। ਸਭ ਤੋਂ ਖਾਸ ਗੱਲ ਇਸ਼ਾਂਤ ਨੇ ਇਸ ਮੈਚ ਵਿਚ ਨਕਲ ਬਾਲ ਦਾ ਵੀ ਖੂਬ ਇਸਤੇਮਾਲ ਕੀਤਾ।

ਪੰਤ ਨੇ ਆਈ. ਪੀ. ਐੱਲ. ਦਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਲਾਇਆ
PunjabKesari

ਮੁੰਬਈ ਖਿਲਾਫ ਪੰਤ ਨੇ ਤੂਫਾਨੀ 28 ਗੇਂਦਾਂ 'ਚ 78 ਦੌਡ਼ਾਂ ਦੀ ਪਾਰੀ ਖੇਡੀ। ਉਸ ਨੇ 18 ਗੇਂਦਾਂ ਵਿਚ ਆਪਣਾ ਅਰਧ ਸੈਂਕਡ਼ਾ ਪੂਰਾ ਕੀਤਾ। ਇਸ ਦੇ ਨਾਲ ਹੀ ਉਹ ਆਈ. ਪੀ. ਐੱਲ. ਵਿਚ ਦੂਜੇ ਸਭ ਤੋਂ ਤੇਜ਼ ਅਰਧ ਸੈਂਕਡ਼ਾ ਲਾਉਣ ਵਾਲੇ ਬੱਲੇਬਾਜ਼ ਬਣ ਗਏ। ਇਸ ਤੋਂ ਪਹਿਲਾਂ ਦਿੱਲੀ ਵੱਲੋਂ ਖੇਡਦਿਆਂ ਕ੍ਰਿਸ ਮੌਰਿਸ ਨੇ 17 ਗੇਂਦਾਂ ਵਿਚ ਆਪਣਾ ਅਰਧ ਸੈਂਕਡ਼ਾ ਪੂਰਾ ਕੀਤਾ ਸੀ।

ਲਗਾਤਾਰ 7ਵੀਂ ਵਾਰ ਪਹਿਲਾ ਮੈਚ ਜਿੱਤਿਆ ਕੋਲਕਾਤਾ
PunjabKesari

ਕੋਲਕਾਤਾ ਨੇ ਆਈ. ਪੀ. ਐੱਲ. ਦੇ ਪਹਿਲੇ ਮੈਚ ਪਹਿਲੇ ਸੀਜ਼ਨ ਦੀ ਰਨਰਅਪ ਰਹੀ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ। ਲਗਾਤਾਰ 7ਵੀਂ ਵਾਰ ਹੈ ਜਦੋਂ ਕੋਲਕਾਤਾ ਨੇ ਆਪਣਾ ਪਹਿਲਾ ਮੈਚ ਜਿੱਤਿਆ ਹੋਵੇ। ਜ਼ਿਕਰਯੋਗ ਹੈ ਆਈ. ਪੀ. ਐੱਲ. ਦੇ ਪਹਿਲੇ ਸੀਜ਼ਨ ਵਿਚ ਕੋਲਕਾਤਾ ਨੇ ਆਪਣਾ ਪਹਿਲਾ ਮੈਚ ਜਿੱਤਿਆ ਸੀ। ਉਸ ਮੈਚ ਵਿਚ ਬ੍ਰੈਂਡਨ ਮੈੱਕੁਲਮ ਦੀ ਤੂਫਾਨੀ ਪਾਰੀ ਅਤੇ ਆਈ. ਪੀ. ਐੱਲ. ਦੇ ਪਹਿਲੇ ਸੈਂਕੜੇ ਲਈ ਯਾਦ ਕੀਤਾ ਜਾਂਦਾ ਹੈ।

ਭੁਵੀ ਨੇ ਬਣਾਇਆ ਇਹ ਅਜੀਬ ਰਿਕਾਰਡ
PunjabKesari

ਕੋਲਕਾਤਾ ਖਿਲਾਫ ਹੈਦਰਾਬਾਦ ਦੀ ਕਪਤਾਨੀ ਭੁਵਨੇਸ਼ਵਰ ਕੁਮਾਰ ਦੇ ਹੱਥਾਂ ਵਿਚ ਸੀ। ਇਹ ਪਹਿਲੀ ਵਾਰ ਹੋਇਆ ਹੈ ਜਦੋਂ ਉਹ ਆਈ. ਪੀ. ਐੱਲ. ਵਿਚ ਕਪਤਾਨ ਬਣੇ। ਉਸ ਨੂੰ ਕਪਤਾਨ ਬਣਨ ਲਈ 102 ਮੈਚਾਂ ਦਾ ਇੰਤਜ਼ਾਰ ਕਰਨਾ ਪਿਆ। ਸਭ ਤੋਂ ਵੱਧ ਮੈਚ ਖੇਡਣ ਦੇ ਬਾਅਦ ਕਪਤਾਨੀ ਕਰਨ ਦੇ ਮਾਮਲੇ 'ਚ ਭੁਵਨੇਸ਼ਵਰ ਦੂਜੇ ਖਿਡਾਰੀ ਹਨ। ਪਹਿਲੇ ਨੰਬਰ 'ਤੇ ਆਰ. ਅਸ਼ਵਿਨ ਹਨ ਜਿਸ ਨੂੰ 118ਵੇਂ ਮੈਚ ਪਹਿਲੀ ਵਾਰ ਕਪਤਾਨੀ ਕਰਨ ਦਾ ਮੌਕਾ ਮਿਲਿਆ ਸੀ।


Related News