IPL 2019 : ਪੋਲਾਰਡ ਦੀ ਬਦੌਲਤ ਮੁੰਬਈ ਨੇ ਪੰਜਾਬ ਨੂੰ 3 ਵਿਕਟਾਂ ਨਾਲ ਹਰਾਇਆ
Thursday, Apr 11, 2019 - 12:11 AM (IST)

ਮੁੰਬਈ— ਆਈ. ਪੀ. ਐੱਲ. ਸੀਜ਼ਨ-12 ਦਾ 24ਵਾਂ ਮੁਕਾਬਲਾ ਵਾਨਖੇੜੇ ਸਟੇਡੀਅਮ 'ਚ ਮੁੰਬਈ ਇੰਡੀਅਨਜ਼ ਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡਿਆ ਗਿਆ। ਜਿਸ 'ਚ ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ ਮੁੰਬਈ ਇੰਡੀਅਨਜ਼ ਨੂੰ 198 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਟੀਮ ਇਹ ਮੈਚ 3 ਵਿਕਟਾਂ ਨਾਲ ਜਿੱਤ ਲਿਆ ਹੈ।
ਕਿੰਗਜ਼ ਇਲੈਵਨ ਪੰਜਾਬ ਟੀਮ ਵਲੋਂ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ ਕ੍ਰਿਸ ਗੇਲ ਨੇ 36 ਗੇਂਦਾਂ 'ਚ 63 ਦੌੜਾਂ ਦਾ ਯੋਗਦਾਨ ਦਿੱਤਾ, ਜਿਸ 'ਚ 3 ਚੌਕੇ ਤੇ 7 ਛੱਕੇ ਸ਼ਾਮਲ ਹਨ ਤੇ ਲੋਕੇਸ਼ ਰਾਹੁਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆ ਹੋਇਆ 100 ਦੌੜਾਂ ਬਣਾਈਆਂ।
ਮੁੰਬਈ ਇੰਡੀਅਨਜ਼ : ਸਿਧਾਰਥ ਲਾਡ, ਕੁਇੰਟਨ ਡੀ ਕਾਕ, ਸੂਰਯ ਕੁਮਾਰ ਯਾਦਵ, ਈਸ਼ਾਨ ਕਿਸ਼ਨ, ਕ੍ਰਾਂਲ ਪੰਡਯਾ, ਕੀਰੋਨ ਪੋਲਾਰਡ (ਕਪਤਾਨ), ਹਰਦਿਕ ਪੰਡਯਾ, ਰਾਹੁਲ ਚਹਰ, ਅਲਜਾਰੀ ਜੋਸੇਫ, ਜੇਸਨ ਬੈਹਰਡੇੋਰਫ੍ਰ, ਜਸਪ੍ਰਿਤ ਬੁਮਰਾਹ।
ਕਿੰਗਜ਼ ਇਲੈਵਨ ਪੰਜਾਬ : ਲੋਕੇਸ਼ ਰਾਹੁਲ, ਕ੍ਰਿਸ ਗੇਲ, ਕਰੁਣ ਨਾਇਰ, ਸਰਫਰਾਜ ਖ਼ਾਨ, ਡੇਵਿਡ ਮਿਲਰ, ਮਨਦੀਪ ਸਿੰਘ, ਰਵੀਚੰਦਰਨ ਅਸ਼ਵਿਨ (ਕਪਤਾਨ), ਸੈਮ ਕੁਰੇਨ, ਹਰਦਸ ਵਿਲਜੋਨ, ਮੁਹੰਮਦ ਸ਼ਮੀ, ਅੰਕਿਤ ਰਾਜਪੂਤ।