ਅੱਜ 300 ਛੱਕੇ ਪੂਰੇ ਕਰ ਸਕਦੇ ਹਨ ਗੇਲ, ਹੋਰ ਖਿਡਾਰੀ 200 ਦਾ ਅੰਕੜਾ ਵੀ ਨਹੀਂ ਛੂਹ ਸਕੇ

03/25/2019 1:39:25 PM

ਨਵੀਂ ਦਿੱਲੀ : ਆਈ. ਪੀ. ਐੱਲ. 2019 ਦਾ ਚੌਥਾ ਮੈਚ 25 ਮਾਰਚ ਰਾਤ 8 ਵਜੇ ਤੋਂ ਰਾਜਸਥਾਨ ਰਾਇਲਸ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ ਦੀ ਮੇਜ਼ਬਾਨੀ ਰਾਜਸਥਾਨ ਰਾਇਲਸ ਟੀਮ ਦੇ ਘਰੇਲੂ ਮੈਦਾਨ ਜੈਪੁਰ ਸਥਿਤ ਸਵਾਈ ਮਾਨਸਿੰਘ ਸਟੇਡੀਅਮ ਨੂੰ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਸਾਲ ਦੋਵਾਂ ਟੀਮਾਂ ਦਾ ਪਹਿਲਾ ਆਈ. ਪੀ. ਐੱਲ. ਮੈਚ ਹੋਵੇਗਾ। ਇਸ ਮੈਚ ਵਿਚ ਸਭ ਦੀਆਂ ਨਜ਼ਰਾਂ ਪੰਜਾਬ ਦੇ ਧਾਕੜ ਖਿਡਾਰੀ ਕ੍ਰਿਸ ਗੇਲ 'ਤੇ ਹੋਣਗੀਆਂ ਜੋ ਅੱਜ ਆਈ. ਪੀ. ਐੱਲ. ਵਿਚ 300 ਛੱਕੇ ਲਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਸਕਦੇ ਹਨ। ਗੇਲ ਹੁਣ ਤੱਕ ਆਈ. ਪੀ. ਐੱਲ. ਕਰੀਅਰ ਦੇ 112 ਮੈਚਾਂ ਵਿਚ 292 ਛੱਕੇ ਲਾ ਚੁੱਕੇ ਹਨ ਅਤੇ ਟੂਰਨਾਮੈਂਟ ਵਿਚ ਸਭ ਤੋਂ ਵੱਧ ਛੱਕੇ ਲਾਉਣ ਦੇ ਮਾਮਲੇ 'ਚ ਸਭ ਤੋਂ ਅੱਗੇ ਚੱਲ ਰਹੇ ਹਨ। ਗੇਲ ਨੂੰ 300 ਛੱਕੇ ਪੂਰੇ ਕਰਨ ਲਈ ਸਿਰਫ 8 ਛੱਕਿਆਂ ਦੀ ਜ਼ਰੂਰਤ ਹੈ ਅਤੇ ਜਿਸ ਤਰ੍ਹਾਂ ਦੇ ਉਹ ਬੱਲੇਬਾਜ਼ ਹਨ ਉਸ ਦੇਖਦਿਆਂ ਕੋਈ ਵੱਡੀ ਗੱਲ ਨਹੀਂ ਲੱਗ ਰਹੀ।

PunjabKesari

ਆਈ. ਪੀ. ਐੱਲ. 'ਚ ਛੱਕਿਆਂ ਦੇ ਮਾਮਲੇ 'ਚ ਕ੍ਰਿਸ ਗੇਲ ਦੀ ਬਾਦਸ਼ਾਹਤ ਇਸ ਗੱਲ ਤੋਂ ਦਿਸ ਰਹੀ ਹੈ ਕਿ ਜਿੱਥੇ ਕ੍ਰਿਸ ਗੇਲ ਆਪਣੇ 300 ਛੱਕੇ ਪੂਰੇ ਕਰਨ ਤੋਂ ਸਿਰਫ 8 ਛੱਕੇ ਦੂਰ ਹਨ ਉੱਥੇ ਹੀ ਹੋਰਾਂ ਬੱਲੇਬਾਜ਼ ਇਸ ਮਾਮਲੇ 'ਚ 200 ਛੱਕਿਆਂ ਦਾ ਅੰਕੜਾ ਵੀ ਛੂਹ ਨਹੀਂ ਸਕੇ ਹਨ।


Related News