ਬੁਮਰਾਹ ਦੀ ਸੱਟ ਦਾ ਮੁੰਬਈ ਕੋਚ ਜੈਵਰਧਨੇ ਨੇ ਇਸ ਤਰ੍ਹਾਂ ਉਡਾਇਆ ਮਜ਼ਾਕ

Saturday, Apr 06, 2019 - 12:37 PM (IST)

ਬੁਮਰਾਹ ਦੀ ਸੱਟ ਦਾ ਮੁੰਬਈ ਕੋਚ ਜੈਵਰਧਨੇ ਨੇ ਇਸ ਤਰ੍ਹਾਂ ਉਡਾਇਆ ਮਜ਼ਾਕ

ਜਲੰਧਰ : ਮੁੰਬਈ ਇੰਡੀਅਨਜ਼ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਇਕ ਫੋਟੋ ਇਨ੍ਹਾਂ ਦਿਨਾ ਸੋਸ਼ਲ ਸਾਈਟ 'ਤੇ  ਵਾਇਰਲ ਹੋ ਰਹੀ ਹੈ ਜਿਸ ਵਿਚ ਉਸ ਦੀਆਂ ਅੱਖਾਂ ਦੇ ਹੇਠਾਂ ਕਾਲੇ ਧੱਬੇ ਦਿਸ ਰਹੇ ਹਨ। ਹੁਣ ਫੋਟੋ 'ਤੇ ਮੁੰਬਈ ਇੰਡੀਅਨਜ਼ ਦੇ ਮੁੱਖ ਕੋਚ ਮਹੇਲਾ ਜੈਵਰਧਨੇ ਨੇ ਕੁਮੈਂਟ ਕਰ ਬੁਮਰਾਹ ਦਾ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਦਰਅਸਲ, ਜੈਵਰਧਨੇ ਨੇ ਮੈਚ ਤੋਂ ਬਾਅਦ ਬੁਮਰਾਹ ਦੀ ਸੱਟ 'ਤੇ ਉੱਠੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਉਹ ਰਸਤੇ 'ਚ ਜਾ ਰਹੇ ਸੀ ਤਾਂ ਉੱਥੇ ਕਿਸੇ ਵਿਵਾਦ ਵਿਚ ਪੈ ਗਏ ਜਿਸ ਨਾਲ ਹੋ ਸਕਦਾ ਹੈ ਕਿ ਉਸ ਦੀ ਅੱਖ ਦੇ ਹੇਠ ਸੱਟ ਲੱਗ ਗਈ ਹੋਵੇ। ਜੈਵਰਧਨੇ ਦਾ ਇਹ ਬਿਆਨ ਸਾਹਮਣੇ ਆਉਂਦਿਆਂ ਹੀ ਰਿਪੋਰਟਰ ਵੀ ਹੈਰਾਨ ਹੋ ਗਿਆ। ਬਾਅਦ ਵਿਚ ਜੈਵਰਧਨੇ ਨੇ ਖੁੱਦ ਹੀ ਗੱਲ ਸੰਭਾਲਦਿਆਂ ਕਿਹਾ ਕਿ ਨਹੀਂ-ਨਹੀਂ ਮੈਂ ਮਜ਼ਾਕ ਕਰ ਰਿਹਾ ਹਾਂ, ਇਸ ਤਰ੍ਹਾਂ ਦਾ ਕੋਈ ਹਾਦਸਾ ਨਹੀਂ ਹੋਇਆ ਹੈ। ਜੈਯਵਰਧਨੇ ਫਿਰ ਬੋਲੇ- ਉਹ ਕਿਸਮਤਵਾਲੇ ਸੀ। ਉਸ ਦੀ ਅੱਖ ਦੇ ਹੇਠ ਕਾਪੀ ਸੋਜ ਆ ਗਈ ਸੀ। ਉਹ ਟੀਮ ਦੇ ਮੁੱਖ ਖਿਡਾਰੀ ਹਨ।

PunjabKesari

ਇਸ ਵਜ੍ਹਾ ਤੋਂ ਲੱਗੀ ਸੱਟ
ਦਰਅਸਲ, ਚੇਨਈ ਖਿਲਾਫ ਮੈਚ ਦੌਰਾਨ ਜਦੋਂ ਬੁਮਰਾਹ ਬੱਲੇਬਾਜ਼ੀ ਲਈ ਉੱਤਰੇ ਤਾਂ ਸਭ ਤੋਂ ਪਹਿਲਾਂ ਕੁਮੈਂਟੇਟਰਸ ਨੇ ਬੁਮਰਾਹ ਦੀ ਸੱਟ ਨੂੰ ਦੇਖਿਆ। ਇਸ ਤੋਂ ਬਾਅਦ ਗੱਲਾਂ ਉੱਠਣ ਲੱਗੀਆਂ ਕਿ ਆਖਰ ਬੁਮਰਾਹ ਸੱਟ ਕਿਵੇਂ ਲੱਗ ਗਈ। ਬਾਅਦ ਵਿਚ ਪਤਾ ਚਲਿਆ ਕਿ ਮੈਚ ਦੌਰਾਨ ਜਿੰਮੀ ਦੀ ਕੈਚ ਫੜਨ ਦੇ ਚੱਕਰ ਵਿਚ ਗੇਂਦ ਅੱਖਾਂ ਦੇ ਕੋਲ ਲੱਗ ਗਈ ਸੀ। ਜੇਕਰ ਗੇਂਦ ਥੋੜਾ ਉੱਪਰ ਹੁੰਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ।

 


Related News