ਸੈਮਸਨ ਨੂੰ ਦੁਨੀਆ ਦਾ ਸਭ ਤੋਂ ਵਧੀਆਂ ਵਿਕਟਕੀਪਰ ਦੱਸਣ ''ਤੇ ਧੋਨੀ ਦੇ ਪ੍ਰਸ਼ੰਸਕਾਂ ਨੇ ਲਾਈ ਗੰਭੀਰ ਦੀ ਕਲਾਸ
Saturday, Mar 30, 2019 - 01:13 PM (IST)
ਨਵੀਂ ਦਿੱਲੀ : ਆਈ. ਪੀ. ਐੱਲ. 2019 ਦੇ ਇਸ ਸੀਜ਼ਨ ਤੋਂ ਬਾਅਦ ਵਿਸ਼ਵ ਕੱਪ ਹੋਣਾ ਹੈ। ਵਿਸ਼ਵ ਕੱਪ 2019 ਲਈ ਲਗਭਗ ਸਾਰੇ ਦੇਸ਼ਾਂ ਨੇ ਆਪਣੀਆਂ ਟੀਮਾਂ ਤਿਆਰ ਕਰ ਲਈਆਂ ਹਨ। ਭਾਰਤੀ ਟੀਮ ਲਗਭਗ ਤੈਅ ਹੋ ਚੁੱਕੀ ਹੈ। ਭਾਰਤੀ ਟੀਮ ਲੰਬੇ ਸਮੇਂ ਤੋਂ ਬੱਲੇਬਾਜ਼ੀ ਵਿਚ ਨੰਬਰ 4 ਨੂੰ ਲੈ ਕੇ ਪਰੇਸ਼ਾਨ ਹੈ। ਅਜਿਹੇ 'ਚ ਆਈ. ਪੀ. ਐੱਲ. 'ਚ ਜੋ ਵੀ ਬੱਲੇਬਾਜ਼ ਚੰਗਾ ਪ੍ਰਦਰਸ਼ਨ ਕਰੇਗਾ ਉਸ ਨੂੰ ਨੰਬਰ 4 'ਤੇ ਖਿਡਾਉਣ ਦੀ ਗੱਲ ਹੋਣ ਲੱਗ ਜਾਂਦੀ ਹੈ। ਅਜਿਹਾ ਹੀ ਕੁਝ ਸ਼ੁੱਕਰਵਾਰ ਨੂੰ ਹੋਏ ਰਾਜਸਥਾਨ ਰਾਇਲਸ ਦੇ ਨੌਜਵਾਨ ਬੱਲੇਬਾਜ਼ ਸੰਜੂ ਸੈਮਸਨ ਦੀ ਬੱਲੇਬਾਜ਼ੀ ਦੇਖ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ। ਸਾਬਕਾ ਕ੍ਰਿਕਟਰਾਂ ਤੋਂ ਲੈ ਕੇ ਕ੍ਰਿਕਟ ਜਾਣਕਾਰ ਤੱਕ ਸੰਜੂ ਸੈਮਸਨ ਦੀ ਪਾਰੀ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਸਾਬਕਾ ਭਾਰਤੀ ਖੱਬੂ ਬੱਲੇਬਾਜ਼ ਗੌਤਮ ਗੰਭੀਰ ਨੇ ਵੀ ਟਵੀਟ ਕਰ ਸੰਜੂ ਦੀ ਰੱਜ ਕੇ ਤਾਰੀਫ ਕੀਤੀ ਹੈ ਪਰ ਗੰਭੀਰ ਦਾ ਇਹ ਟਵੀਟ ਧੋਨੀ ਪ੍ਰਸ਼ੰਸਕਾਂ ਨੂੰ ਚੰਗਾ ਨਹੀਂ ਲੱਗਾ ਅਤੇ ਉਹ ਗੰਭੀਰ ਨੂੰ ਟ੍ਰੋਲ ਕਰਨ ਲੱਗੇ ਹਨ।

ਦਰਅਸਲ, ਸੰਜੂ ਦੈ ਸੈਂਕੜੇ ਦੀ ਤਾਰੀਫ ਕਰਦਿਆਂ ਗੰਭੀਰ ਨੇ ਉਸ ਨੂੰ ਦੁਨੀਆ ਦਾ ਸਭ ਤੋਂ ਵਧੀਆ ਵਿਕਟਕੀਪਰ ਬੱਲੇਬਾਜ਼ ਦੱਸ ਦਿੱਤਾ। ਇੰਨਾ ਹੀ ਨਹੀਂ ਗੰਭੀਰ ਨੇ ਸੰਜੂ ਨੂੰ ਵਿਸ਼ਵ ਕੱਪ ਵਿਚ 4 ਨੰਬਰ 'ਤੇ ਖਿਡਾਉਣ ਦੀ ਗੱਲ ਕਹੀ। ਗੰਭੀਰ ਨੇ ਟਵੀਟ ਕਰ ਲਿਖਿਆ, ''ਮੈਂ ਕ੍ਰਿਕਟ ਵਿਚ ਕਿਸੇ ਇਕ ਦੇ ਬਾਰੇ ਗੱਲ ਨਹੀਂ ਕਰਦਾ ਪਰ ਉਸ ਦੇ ਹੁਨਰ ਨੂੰ ਦੇਖ ਕੇ ਖੁਸ਼ੀ ਹੋਈ ਕਿ ਸੰਜੂ ਸੈਮਸਨ ਮੌਜੂਦਾ ਦੌਰ ਵਿਚ ਭਾਰਤ ਦੇ ਸਰਵਸ੍ਰੇਸ਼ਠ ਵਿਕਟਕੀਪਰ ਬੱਲੇਬਾਜ਼ ਹਨ। ਮੇਰੇ ਲਈ ਇਹ ਵਿਸ਼ਵ ਕੱਪ ਵਿਚ ਨੰਬਰ 4 'ਤੇ ਬੱਲੇਬਾਜ਼ੀ ਕਰਨ ਲਈ ਸਭ ਤੋਂ ਸਹੀ ਹੈ।''

ਗੰਭੀਰ ਵੱਲੋਂ ਇਟ ਟਵੀਟ ਕਰਦਿਆਂ ਹੀ ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕ ਭੜਕ ਗਏ ਅਤੇ ਗੰਭੀਰ ਨੂੰ ਟ੍ਰੋਲ ਕਰਨ ਲੱਗੇ। ਇਕ ਯੂਜ਼ਰ ਨੇ ਲਿਖਿਆ, ''ਤੁਹਾਨੂੰ ਬੀ. ਸੀ. ਸੀ. ਆਈ. ਜੁਆਈਨ ਕਰ ਲੈਣੀ ਚਾਹੀਦੀ ਸੀ ਗਲਤੀ ਨਾਲ ਬੀ. ਜੇ. ਪੀ. ਕਰ ਲਈ ਅਤੇ ਉੱਥੇ ਹੀ ਇਕ ਨੇ ਲਿਖਿਆ ਕਿ ਧੋਨੀ ਲਈ ਤੁਹਾਡੀ ਜਲਨ ਬੋਲ ਰਹੀ ਹੈ।'' ਸੈਮਸਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 55 ਗੇਂਦਾਂ ਵਿਚ 10 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 102 ਦੌੜਾਂ ਬਣਾਈਆਂ ਸੀ। ਹਾਲਾਂਕਿ ਉਸ ਦੇ ਸੈਂਕੜੇ ਦੇ ਬਾਵਜੂਦ ਰਾਜਸਥਾਨ ਰਾਇਲਸ ਸਨਰਾਈਜ਼ਰਸ ਹੈਦਰਾਬਾਦ ਹੱਥੋਂ 5 ਵਿਕਟਾਂ ਤੋਂ ਹਾਰ ਗਿਆ ਸੀ।
