IPL 2019: ਦਿੱਲੀ ਕੈਪੀਟਲਸ ਦੇ ਡਗਆਊਟ ''ਚ ਬੈਠੇ ਗਾਂਗੁਲੀ
Friday, Apr 12, 2019 - 10:17 PM (IST)
ਕੋਲਕਾਤਾ— ਹਿੱਤਾਂ ਦੇ ਟਕਰਾਅ ਦੀ ਚਰਚਾ ਨਾਲ ਬੇਫਿਕਰ ਦਿੱਲੀ ਕੈਪੀਟਲਸ ਦੇ ਸਲਾਹਕਾਰ ਸੌਰਵ ਗਾਂਗੁਲੀ ਮੇਜਬਾਨ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਆਈ. ਪੀ. ਐੱਲ. ਦੇ ਮੈਚ ਦੌਰਾਨ ਮਹਿਮਾਨ ਟੀਮ ਦੇ ਡਗਆਊਟ 'ਚ ਬੈਠੇ। ਦਿੱਲੀ ਕੈਪੀਟਲਸ ਦੇ ਸਲਾਹਕਾਰ ਦੇ ਰੂਪ 'ਚ ਗਾਂਗੁਲੀ ਨੇ ਅਭਿਆਸ ਸੈਸ਼ਨ 'ਚ ਵੀ ਖਾਸ ਭੂਮਿਕਾ ਨਿਭਾਈ ਸੀ ਤੇ ਉਹ ਈਡਨ ਗਾਰਡਨ 'ਤੇ ਮੈਚ ਦੇ ਦੌਰਾਨ ਵੀ ਉਸ ਦੇ ਡਗਆਊਟ 'ਚ ਬੈਠੇ। ਗਾਂਗੁਲੀ ਨੇ ਇਸ ਤੋਂ ਪਹਿਲਾਂ ਆਈ. ਪੀ. ਐੱਲ. ਫ੍ਰ੍ਰੈਂਚਾਇਜ਼ੀ ਦਿੱਲੀ ਕੈਪੀਟਲਸ ਦੇ ਸਲਾਹਕਾਰ ਤੇ ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਦੀ ਆਪਣੀ ਦੋਹਰੀ ਭੂਮੀਕਾ 'ਤੇ ਹਿੱਤਾਂ ਦੇ ਟਕਰਾਅ ਦੇ ਸਬੰਧ 'ਚ ਆਪਣੀ ਸਥਿਤੀ ਸਪੱਸ਼ਟ ਕੀਤੀ ਸੀ। ਉਨ੍ਹਾਂ ਨੇ ਕਿ ਮੈਂ ਨਹੀਂ ਜਾਣਦਾ। ਮੈਂ ਇਸ ਬਾਰੇ 'ਚ ਨਹੀਂ ਸੋਚਦਾ। ਮੈਂ ਦਿੱਲੀ ਕੈਪੀਟਲਸ ਦਾ ਹਿੱਸਾ ਬਣ ਕੇ ਖੁਸ਼ ਹਾਂ ਤੇ ਉਮੀਦ ਹੈ ਕਿ ਅਸੀਂ ਵਧੀਆ ਪ੍ਰਦਰਸ਼ਨ ਕਰਾਂਗੇ। ਮੈਂ ਅਸਲ 'ਚ ਕਦੀ ਇਸ ਬਾਰੇ 'ਚ ਨਹੀਂ ਸੋਚਿਆ।