ਚੇਨਈ ਸੁਪਰ ਕਿੰਗਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਦੇ ਮੈਚ ਦੀਆਂ ਕੁਝ ਖਾਸ ਝਲਕੀਆਂ

Monday, May 06, 2019 - 04:12 PM (IST)

ਚੇਨਈ ਸੁਪਰ ਕਿੰਗਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਦੇ ਮੈਚ ਦੀਆਂ ਕੁਝ ਖਾਸ ਝਲਕੀਆਂ

ਮੋਹਾਲੀ (ਨਿਆਮੀਆਂ)- ਪੀ. ਸੀ. ਏ. ਸਟੇਡੀਅਮ ਮੋਹਾਲੀ ਵਿਚ ਆਈ. ਪੀ. ਐੱਲ. ਸੀਜ਼ਨ-12 ਦਾ ਮੁਕਾਬਲਾ ਚੇਨਈ ਸੁਪਰ ਕਿੰਗਜ਼ ਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡਿਆ ਗਿਆ, ਜੋ ਕਾਫ਼ੀ ਰੋਮਾਂਚਕ ਰਿਹਾ। ਇਸ ਮੈਚ ਨੂੰ ਦੇਖਣ ਲਈ ਜਿੱਥੇ ਪੰਜਾਬ ਅਤੇ ਆਲੇ-ਦੁਆਲੇ ਦੇ ਸੂਬਿਆਂ ਦੇ ਲੋਕ ਪਹੁੰਚੇ, ਉਥੇ ਹੀ ਚੇਨਈ ਸੁਪਰ ਕਿੰਗਜ਼ ਦਾ ਮੈਚ ਦੇਖਣ ਲਈ ਚੇਨਈ ਤੋਂ ਵੀ ਕਾਫੀ ਲੋਕ ਪਹੁੰਚੇ।

PunjabKesari

ਧੋਨੀ ਨੇ ਗੇਲ ਤੇ ਕੇ. ਐੱਲ. ਰਾਹੁਲ ਨੂੰ ਕੀਤਾ ਪਿੱਛੇ
ਭਾਵੇਂ ਹੀ ਕਿੰਗਜ਼ ਇਲੈਵਨ ਪੰਜਾਬ ਆਪਣੇ ਘਰ ਵਿਚ ਮੈਚ ਖੇਡ ਰਹੀ ਸੀ ਪਰ ਕ੍ਰਿਕਟ ਮੈਦਾਨ ਵਿਚ ਮੌਜੂਦ ਦਰਸ਼ਕਾਂ ਵਿਚ ਸਭ ਤੋਂ ਚਹੇਤੇ ਖਡਾਰੀ ਧੋਨੀ ਹੀ ਦਿਖਾਈ ਦਿੱਤੇ। ਇੰਨਾ ਹੀ ਨਹੀਂ, ਮੈਚ ਦੇਖਣ ਪਹੁੰਚਣ ਵਾਲੇ ਦਰਸ਼ਕ ਜਿੱਥੇ ਇਸ ਤੋਂ ਪਹਿਲਾਂ ਕੇ. ਐੱਲ. ਰਾਹੁਲ ਤੇ ਕ੍ਰਿਸ ਗੇਲ ਦੀ ਟੀ-ਸ਼ਰਟ ਪਾ ਕੇ ਘੁੰਮਦੇ ਸੀ, ਉੱਥੇ ਹੀ ਕਲ ਦੇ ਮੈਚ ਵਿਚ ਵਿਚ ਸਰਿਫ 7 ਨੰਬਰ ਦੀ ਟੀ-ਸ਼ਰਟ ਪਾਏ ਦਰਸ਼ਕ ਘੁੰਮਦੇ ਦਿਸੇ।

PunjabKesari

ਸਾਕਸ਼ੀ ਤੇ ਸੁਨੀਲ ਗਰੋਵਰ ਵੀ ਪਹੁੰਚੇ ਮੈਚ ਦੇਖਣ
ਇਸ ਮੈਚ ਨੂੰ ਦੇਖਣ ਲਈ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਵੀ ਪਹੁੰਚੀ। ਉਥੇ ਹੀ ਉਨ੍ਹਾਂ ਦੇ ਨਾਲ ਕਪਿਲ ਦੇ ਸ਼ੋਅ ਵਿਚ ਗੁੱਥੀ ਦਾ ਕਿਰਦਾਰ ਨਿਭਾਉਣ ਵਾਲੇ ਸੁਨੀਲ ਗਰੋਵਰ ਵੀ ਬੈਠੇ ਹੋਏ ਸਨ। ਗੁੱਥੀ ਨੇ ਲੋਕਾਂ ਦਾ ਆਪਣੇ ਹੀ ਅੰਦਾਜ਼ ਵਿਚ ਮਨੋਰੰਜਨ ਕੀਤਾ। ਸੁਰੇਸ਼ ਰੈਨਾ ਦੇ ਆਊਟ ਹੋਣ ਤੋਂ ਬਾਅਦ ਮੈਦਾਨ ’ਚ ਬੱਲੇਬਾਜ਼ੀ ਕਰਨ ਆਏ ਮਹਿੰਦਰ ਸਿੰਘ ਧੋਨੀ ਦਾ ਸਵਾਗਤ ਜਿੱਥੇ ਪ੍ਰਸ਼ੰਸਕ ਕਰ ਰਹੇ ਸਨ, ਉੱਥੇ ਹੀ ਉਸ ਦੀ ਪਤਨੀ ਸਾਕਸ਼ੀ ਨੇ ਵੀ ਖਡ਼੍ਹੇ ਹੋ ਕੇ ਤਾਡ਼ੀਆਂ ਵਜਾਈਆਂ।

PunjabKesari

ਧੋਨੀ ਦਾ ਨਹੀਂ ਚੱਲਿਆ ਹੈਲੀਕਾਪਟਰ ਸ਼ਾਟ
ਸੁਰੈਸ਼ ਰੈਨਾ ਦੇ ਆਊਟ ਹੋਣ ਤੋਂ ਬਾਅਦ ਮੈਦਾਨ ਵਿਚ ਉਤਰੇ ਕਪਤਾਨ ਧੋਨੀ ਤੋਂ ਲੋਕਾਂ ਨੂੰ ਆਸ ਸੀ ਕੀ ਉਸਦਾ ਹੈਲੀਕਾਪਟਰ ਸ਼ਾਟ ਦੇਖਣ ਦਾ ਮੌਕਾ ਮਲੇਗਾ ਪਰ ਉਹ ਭਾਵੇਂ ਹੀ ਅਜੇਤੂ ਪਰਤੇ ਪਰ ਆਪਣੇ ਬੱਲੇ ਨਾਲ ਇਕ ਵੀ ਵੱਡਾ ਸ਼ਾਟ ਨਹੀਂ ਲਗਾ ਸਕੇ।

PunjabKesari


Related News