IPL 2018 : ਆਪਣੇ ਖਰਾਬ ਪ੍ਰਦਰਸ਼ਨ ਕਾਰਨ ਯੁਵਰਾਜ ਸਿੰਘ ਤੇ ਹੋਵੇਗਾ ਦਬਾਅ

Saturday, Jan 27, 2018 - 12:46 AM (IST)

IPL 2018 : ਆਪਣੇ ਖਰਾਬ ਪ੍ਰਦਰਸ਼ਨ ਕਾਰਨ ਯੁਵਰਾਜ ਸਿੰਘ ਤੇ ਹੋਵੇਗਾ ਦਬਾਅ

ਨਵੀਂ ਦਿੱਲੀ— ਇਕ ਸਮੇ ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਕੀਮਤ 'ਚ ਵਿਕੇ ਵਿਸਫੋਟਕ ਬੱਲੇਬਾਜ਼ ਯੁਵਰਾਜ ਸਿੰਘ ਦੀ ਖਰਾਬ ਫਾਰਮ ਕਾਰਨ ਸ਼ਨੀਵਾਰ ਨੂੰ ਹੋਣ ਵਾਲੀ ਆਈ. ਪੀ. ਐੱਲ. ਨੀਲਾਮੀ 'ਚ ਫ੍ਰੈਚਾਇਜ਼ੀ ਵੀ ਉਸ ਨੂੰ ਲੈ ਕੇ ਜ਼ਿਆਦਾ ਦਿਲਚਸਪੀ ਨਹੀਂ ਦਿਖਾ ਰਹੀ। ਭਾਰਤੀ ਟੀਮ ਨੂੰ 2007 ਟੀ-20 ਵਰਲਡ ਕੱਪ 'ਚ ਚੈਂਪੀਅਨ ਬਣਾਉਣ 'ਚ ਅਹਿੰਮ ਭੂਮਿਕਾ ਨਿਭਾਉਣ ਵਾਲੇ ਯੁਵਰਾਜ ਦੀ ਮੌਜੂਦਾ ਫਾਰਮ ਨੂੰ ਟੀਮ ਮਾਲਿਕ ਨਜ਼ਰਅੰਦਾਜ਼ ਕਰ ਸਕਦੇ।
ਭਾਰਤੀ ਟੀਮ 'ਚ ਉਸ ਦੀ ਵਾਪਸੀ ਦੇ ਦਰਵਾਜ਼ੇ ਲਗਭਗ ਬੰਦ ਹੋ ਗਏ ਹਨ ਅਤੇ ਆਈ. ਪੀ. ਐੱਲ. ਦੀ ਜ਼ਿਆਦਾਤਰ ਫ੍ਰੈਚਾਇਜ਼ੀਆਂ ਉਸ ਦੇ ਲਈ ਬੋਲੀ ਲਗਾਉਣ ਦੀ ਹੋੜ 'ਚ ਸ਼ਾਮਲ ਹੋਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਉਸ ਦਾ ਬੇਸ ਪ੍ਰਾਈਜ਼ ਜ਼ਿਆਦਾ ਹੈ। ਦੋ ਵਾਰ ਦੇ ਵਰਲਡ ਚੈਂਪੀਅਨ ਟੀਮ ਦੇ ਮੈਂਬਰ ਰਹੇ ਯੁਵਰਾਜ ਦਾ ਬੇਸ ਪ੍ਰਾਈਜ਼ 2 ਕਰੋੜ ਰੁਪਏ ਹੈ।
ਸੈਅਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ 'ਚ ਯੁਵਰਾਜ ਨੇ ਸਿਰਫ 96 ਦੇ ਸਟ੍ਰਾਈਕ ਰੇਟ ਨਾਲ 216 ਗੇਂਦਾਂ 'ਚ 208 ਦੌੜਾਂ ਬਣਾਈਆਂ ਹਨ ਜਿਸ 'ਚ ਨਾਬਾਦ 50 (40 ਗੇਂਦਾਂ), ਨਾਬਾਦ 35 (35 ਗੇਂਦਾਂ), 8 (ਗੇਂਦਾਂ 16), 4 (8 ਗੇਂਦਾਂ), 21 (14 ਗੇਂਦਾਂ), 29 (25 ਗੇਂਦਾਂ), 40 (34 ਗੇਂਦਾਂ), 17 (33 ਗੇਂਦਾਂ), ਅਤੇ 4 (11 ਗੇਂਦਾਂ) ਦੌੜਾਂ ਦੀਆਂ ਪਾਰੀਆਂ ਖੇਡੀਆਂ ਹਨ।
ਉਸ ਦੇ ਲਈ ਇਸ ਤੋਂ ਜ਼ਿਆਦਾ ਬੁਰੀ ਗੱਲ ਇਹ ਹੈ ਕਿ ਉਸ ਨੇ ਜ਼ਿਆਦਾਤਰ ਮੌਕਿਆਂ 'ਤੇ ਚੌਥੇ ਨੰਬਰ 'ਤੇ ਬੱਲੇਬਾਜ਼ੀ ਕੀਤੀ ਅਤੇ ਕਦੇ ਇਸ ਤਰ੍ਹਾਂ ਨਹੀਂ ਲੱਗਿਆ ਕਿ ਖੇਡ 'ਤੇ ਉਸ ਦਾ ਨਿਯੰਤਰਨ ਹੈ। ਪੰਜਾਬ ਦੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋਣ ਕਾਰਨ ਉਸ ਦੀ ਹੋਲੀ ਬੱਲੇਬਾਜ਼ੀ ਨੂੰ ਵੀ ਦੱਸਿਆ ਜਾ ਰਿਹਾ ਹੈ।
ਇਸ ਮੁੱਦੇ 'ਤੇ ਫ੍ਰੈਚਾਇਜ਼ੀ ਟੀਮਾਂ ਅਧਿਕਾਰਿਕ ਤੌਰ 'ਤੇ ਕੁਝ ਨਹੀਂ ਬੋਲ ਰਹੀਆਂ ਹਨ ਪਰ ਇਹ ਪਤਾ ਚੱਲਿਆ ਹੈ ਕਿ ਯੁਵਰਾਜ ਦਾ ਭਵਿੱਖ ਇਸ ਗੱਲ 'ਤੇ ਵੀ ਨਿਰਭਰ ਕਰੇਗਾ ਕਿ ਨੀਲਾਮੀ 'ਚ ਉਸ ਨੂੰ ਕਿਸ ਪੁਲ 'ਚ ਰੱਖਿਆ ਜਾਵੇਗਾ।
ਆਈ. ਪੀ. ਐੱਸ. ਨਾਲ ਜੁੜੇ ਇਕ ਫ੍ਰੈਚਾਇਜ਼ੀ ਦੇ ਅਧਿਕਾਰੀ ਨੇ ਆਪਣਾ ਨਾਂ ਨਾ ਦੱਸਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ ਦਿੱਲੀ ਦੀ ਟੀਮ, ਬੈਂਗਲੁਰੂ ਟੀਮ, ਹੈਦਰਾਬਾਦ ਨੇ ਯੁਵਰਾਜ ਨੂੰ ਪਿਛਲੀਆਂ ਨੀਲਾਮੀਆਂ 'ਚ ਜ਼ਿਆਦਾ ਕੀਮਤ 'ਚ ਖਰੀਦਣ ਤੋਂ ਬਾਅਦ ਉਸ ਨੂੰ ਇਕ ਸੈਸ਼ਨ ਤੋਂ ਬਾਅਦ ਟੀਮ ਤੋਂ ਮੁਕਤ ਕਰ ਦਿੱਤਾ ਸੀ। ਕਿਉਂਕਿ ਉਹ ਆਪਣੀ ਕੀਮਤ ਮੁਤਾਬਿਕ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ ਸੀ।
ਉਸ ਨੇ ਕਿਹਾ ਕਿ ਟੀਮ ਦੇ 14 ਮੈਚਾਂ 'ਚ ਇਹ ਸਾਫ ਨਹੀਂ ਹੈ ਕਿ ਯੁਵਰਾਜ ਸਿੰਘ 'ਚ ਇਨ੍ਹੀ ਸਮਰੱਥਾ ਬਚੀ ਹੈ ਕਿ ਉਹ 5-6 ਮੈਚਾਂ ਦੇ ਨਤੀਜੇ ਪ੍ਰਭਾਵਿਤ ਕਰ ਸਕਦੇ ਹਨ। ਉਸ ਦੀ ਗੇਂਦਬਾਜ਼ੀ ਵੀ ਪਹਿਲਾਂ ਦੇ ਮੁਕਾਬਲੇ ਕੁਝ ਖਾਸ ਨਹੀਂ ਹੈ ਅਤੇ ਫੀਲਡਿੰਗ 'ਚ ਵੀ ਕਾਫੀ ਗਿਰਾਵਟ ਆਈ ਹੈ. ਜੇਕਰ ਕੋਈ ਉਸ ਨੂੰ ਆਧਾਰ ਕੀਮਤ 'ਤੇ ਵੀ ਖਰੀਦਦਾ ਹੈ ਤਾਂ ਉਹ ਖੁਸ਼ਕਿਸਮਤ ਹੋਵੇਗਾ। ਸ਼ਾਇਦ ਕਿੰਗਜ਼ ਇਲੈਵਨ ਪੰਜਾਬ ਉਸ 'ਚ ਦਿਲਚਸਪੀ ਲਵੇ ਜਿਸ ਨੇ ਉਸ ਦੇ ਨਾਲ ਤਿੰਨ ਸ਼ੁਰੂਆਤੀ ਮੈਚ ਖੇਡੇ ਸਨ।


Related News