ਹੈਰਾਨ ਕਰ ਦੇਵੇਗਾ ਪੰਜਾਬ ਪੁਲਸ ਦਾ ਕਾਰਨਾਮਾ, ਗ੍ਰੰਥੀ ਸਿੰਘ ''ਤੇ ਚਿੱਟੇ ਦਾ ਕੇਸ ਪਾ ਠੱਗੇ ਪੈਸੇ ਤੇ ਫਿਰ...

Sunday, May 18, 2025 - 03:05 PM (IST)

ਹੈਰਾਨ ਕਰ ਦੇਵੇਗਾ ਪੰਜਾਬ ਪੁਲਸ ਦਾ ਕਾਰਨਾਮਾ, ਗ੍ਰੰਥੀ ਸਿੰਘ ''ਤੇ ਚਿੱਟੇ ਦਾ ਕੇਸ ਪਾ ਠੱਗੇ ਪੈਸੇ ਤੇ ਫਿਰ...

ਝਬਾਲ(ਨਰਿੰਦਰ)-ਪੁਲਸ ਵੱਲੋਂ ਆਪਣੇ ਉੱਚ ਅਧਿਕਾਰੀਆਂ ਨੂੰ ਖੁਸ਼ ਕਰਨ ਅਤੇ ਨਸ਼ਿਆਂ ਦੇ ਕੇਸ ਵੱਧ ਸ਼ੋਅ ਕਰਨ ਲਈ ਪੁਲਸ ਹੁਣ ਕਿਸੇ ਵੀ ਹੱਦ ਤੱਕ ਜਾ ਰਹੀ ਹੈ । ਇਸ ਦੀ ਉਦਾਹਰਣ ਅੱਜ ਥਾਣਾ ਝਬਾਲ ਵਿਖੇ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਥਾਣਾ ਝਬਾਲ ਦੇ ਇਕ ਏ. ਐੱਸ. ਆਈ. ਨੇ ਪਿੰਡ ਭੁੱਚਰ ਕਲਾ ਦੇ ਗ੍ਰੰਥੀ ਸਿੰਘ  ਜਸਬੀਰ ਸਿੰਘ ਪੁੱਤਰ ਮਹਿੰਦਰ ਸਿੰਘ  ਜੋ ਪਿੰਡ ਪੰਡਾਲ ਵਿਖੇ ਪਿਛਲੇ 30/35 ਤੋਂ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਕਰ ਰਿਹਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਬਾਅਦ ਹੁਣ ਪੰਜਾਬ ਦੇ ਇਸ ਇਲਾਕੇ 'ਚ ਵੀ 3 ਦਿਨ ਬਾਜ਼ਾਰ ਬੰਦ ਰੱਖਣ ਦਾ ਫੈਸਲਾ

ਇਸ ਦੌਰਾਨ ਗ੍ਰੰਥੀ ਸਿੰਘ ਪਿਛਲੇ ਤਿੰਨ ਚਾਰ ਦਿਨਾਂ ਤੋਂ ਆਪਣੇ ਪਿੰਡ ਭੁੱਚਰ ਕਲਾਂ ਵਿਖੇ ਆਇਆ ਹੋਇਆ ਸੀ ਕਿ ਬੀਤੇ ਦਿਨੀਂ ਥਾਣਾ ਝਬਾਲ ਤੋਂ ਏ. ਐੱਸ. ਆਈ. ਰਾਮ ਸਿੰਘ ਪੁਲਸ ਪਾਰਟੀ ਨਾਲ ਉਸ ਦੇ ਘਰ ਗਿਆ ਅਤੇ ਉਸ ਨੂੰ ਪੁਛ-ਗਿੱਛ ਕਰਨ ਦੇ ਬਹਾਨੇ ਥਾਣਾ ਝਬਾਲ ਵਿਖੇ ਲੈ ਆਇਆ । ਥਾਣੇ ਲਿਆ ਕੇ ਉਸ ਗ੍ਰੰਥੀ ਸਿੰਘ ਨੂੰ  ਕਿਹਾ ਕਿ ਤੂੰ ਚਿੱਟਾ ਵੇਚਦਾ ਹੈ ਤੇਰੇ 'ਤੇ ਚਿੱਟੇ ਦਾ ਕੇਸ ਪਾ ਦੇਣਾ ਹੈ।  ਜਿਸ ਦਾ ਡਰਾਵਾ ਦੇ ਕੇ ਉਸ ਕੋਲੋਂ 25 ਹਜ਼ਾਰ ਰੁਪਏ ਲੈ ਲਏ ਅਤੇ ਉਸਨੂੰ ਛੱਡ ਦਿੱਤਾ। ਪਰੰਤੂ ਇਕ ਦੋ ਦਿਨ ਬਾਅਦ ਫਿਰ ਉਸ ਨੂੰ ਇਹ ਕਹਿਕੇ ਥਾਣੇ ਬੁਲਾਇਆ ਕਿ  ਤੇਰੇ ਸਾਈਨ ਕਰਨ ਵਾਲੇ ਰਹਿੰਦੇ ਹਨ ਉਹ ਸਾਈਨ ਕਰ ਦਿਓ ।

ਜਦੋਂ ਗ੍ਰੰਥੀ ਸਿੰਘ ਥਾਣੇ ਸਾਈਨ ਕਰਨ ਵਾਸਤੇ ਆਇਆ ਤਾਂ ਉਕਤ ਥਾਣੇਦਾਰ ਨੇ ਉਸ 'ਤੇ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਨ ਦਾ ਪਰਚਾ ਦਰਜ ਕਰ ਦਿੱਤਾ । ਜਦੋਂ ਕਿ ਨਾ ਤਾਂ ਉਹ ਸ਼ਰਾਬ ਦਾ ਧੰਦਾ ਅਤੇ ਨਾ ਹੀ ਉਸ ਕੋਲੋਂ ਫੜੀ ਗਈ ।ਜਿਸ ਤੋਂ ਬਾਅਦ ਜਦੋਂ ਇਸ ਘਟਨਾ ਦਾ ਪਤਾ ਇਲਾਕੇ ਦੀ ਸਤਿਕਾਰ ਕਮੇਟੀ ਦੇ ਸਿੰਘਾਂ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਲਗਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਤਰਲੋਚਨ ਸਿੰਘ ਜੀ ਸੋਹਲ ,ਭਾਈ ਸਰੂਪ ਸਿੰਘ ਭੁੱਚਰ ,ਕੈਪਟਨ ਸੁਰਜੀਤ ਸਿੰਘ ,ਕਿਸਾਨ ਸੰਘਰਸ਼ ਕਮੇਟੀ ਦੇ ਮਲਕੀਅਤ ਸਿੰਘ ਨੰਬਰਦਾਰ ,ਪਰਮਵੀਰ ਸਿੰਘ, ਗੁਰਮੇਲ ਸਿੰਘ ,ਸਤਨਾਮ ਸਿੰਘ ਸੋਹਲ, ਸਰਪੰਚ ਨਿਰਵੈਰ ਸਿੰਘ, ਕੈਪਟਨ ਲਖਵਿੰਦਰ ਸਿੰਘ , ਬਲਦੇਵ ਸਿੰਘ ਧਰਮੀ ਫੌਜੀ ਭੁੱਚਰ ਕਲਾਂ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਥਾਣੇ ਪਹੁੰਚ ਗਏ ਅਤੇ ਗ੍ਰੰਥੀ ਸਿੰਘ 'ਤੇ ਪਾਏ ਨਜਾਇਸ਼ ਸ਼ਰਾਬ ਦੇ ਕੇਸ ਅਤੇ ਡਰਾ ਕੇ ਰਿਸ਼ਵਤ ਲੈਣ ਨੂੰ ਰੋਸ ਵਿਖਾਵਾ ਕੀਤਾ।

 ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਉੱਘੇ ਕਬੱਡੀ ਖਿਡਾਰੀ ਦੀ ਮੌਤ

 ਇਸ ਸਮੇਂ ਜਥੇਦਾਰ ਤਰਲੋਚਨ ਸਿੰਘ ਸੋਹਲ ਅਤੇ ਭਾਈ ਸਰੂਪ ਸਿੰਘ ਭੁੱਚਰ ਨੇ ਕਿਹਾ ਕਿ ਪੁਲਸ ਨਸ਼ਿਆਂ ਦੀ ਆੜ ਵਿੱਚ ਲੋਕਾਂ ਨੂੰ ਡਰਾ ਕੇ ਉਨ੍ਹਾਂ ਕੋਲੋਂ ਨਜਾਇਜ਼ ਪੈਸੇ ਦੀ ਉਗਰਾਹੀ ਕਰ ਰਹੀ ਹੈ  ਅਤੇ ਨਜਾਇਜ਼ ਲੋਕਾਂ 'ਤੇ ਕੇਸ ਪਾ ਕੇ  ਨਸ਼ੇ ਫੜਨ ਦਾ ਟੀਚਾ ਪੂਰਾ ਕੀਤਾ ਜਾ ਰਿਹਾ ਹੈ। ਜਿਸ ਦੀ ਉਧਾਰਣ ਇਹ ਸਾਹਮਣੇ ਹੈ ਕਿਉਂਕਿ ਉਕਤ ਗ੍ਰੰਥੀ ਜਸਬੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਭੁੱਚਰ ਜੋ ਕਿ ਇੱਕ ਗੁਰਸਿੱਖ ਵਿਅਕਤੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਗੁਰਦੁਆਰਾ ਸਾਹਿਬ ਜੀ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਕਰ ਰਿਹਾ ਹੈ, ਨੂੰ ਚੁੱਕ ਕੇ ਨਜਾਇਜ਼ ਹੀ ਉਹਦੇ ਉੱਪਰ ਕੇਸ ਪਾ ਕੇ ਉਹਦੀ ਕਦਾਰਕੁਸ਼ੀ ਕੀਤੀ ਗਈ ਹੈ।
ਇਸ ਨੂੰ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕੀਤਾ ਜਾਵੇਗਾ ।

ਇਸ ਸਮੇਂ ਕਿਸਾਨ ਸੰਘਰਸ਼ ਕਮੇਟੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਕਿਹਾ ਕਿ ਜੇਕਰ ਗ੍ਰੰਥੀ ਸਿੰਘ ਦੇ ਪਾਇਆ ਨਜਾਇਜ਼ ਸ਼ਰਾਬ ਦਾ ਪਰਚਾ ਕੈਂਸਲ ਨਾ ਕੀਤਾ ਅਤੇ ਉਕਤ ਨਜਾਇਜ਼ ਕੇਸ ਪਾਉਣ ਅਤੇ 25 ਹਜ਼ਾਰ ਰਿਸ਼ਵਤ ਲੈਣ ਵਾਲੇ ਥਾਣੇਦਾਰ  ਖਿਲਾਫ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਇਲਾਕੇ ਦੀਆਂ ਸੰਗਤਾਂ ਨੂੰ ਲੈ ਕੇ ਪੁਲਸ ਖਿਲਾਫ ਭਾਰੀ ਸੰਘਰਸ਼ ਵਿੱਢਿਆ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ ’ਚ ਇਨ੍ਹਾਂ ਤਰੀਕਾਂ ਨੂੰ ਤੇਜ਼ ਤੂਫਾਨ ਤੇ ਮੀਂਹ ਦੀ ਚਿਤਾਵਨੀ, 12 ਜ਼ਿਲ੍ਹਿਆਂ ਲਈ Alert

ਇਸ ਸਬੰਧੀ ਜਦੋਂ ਪੁਲਸ ਥਾਣਾ ਝਬਾਲ ਦੇ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸਲ ਵਿੱਚ ਇਹ ਪਿੰਡ ਵਿੱਚ ਇੱਕੋ ਹੀ ਨਾਮ ਅਤੇ ਇਕੋ ਪਿਤਾ ਨਾਮ ਵਾਲੇ  ਦੋ ਵਿਅਕਤੀ ਸਨ ਜਿਸ ਕਰਕੇ ਉਸਦੇ ਭੁਲੇਖੇ ਇਸ ਗ੍ਰੰਥੀ ਸਿੰਘ ਦੇ 'ਤੇ ਕੇਸ ਪਾ ਦਿੱਤਾ ਗਿਆ ਹੈ ਜਿਸ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਕੇਸ ਨੂੰ ਕੈਂਸਲ ਕੀਤਾ ਜਾਵੇਗਾ ਅਤੇ ਜੋ ਪੰਜੀ ਹਜ਼ਾਰ ਰਿਸ਼ਵਤ ਲੈਣ ਦੀ ਗੱਲ ਹੈ ਉਸ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ ਜੇਕਰ  ਰਿਸ਼ਵਤ ਲੈਣ ਵਾਲੀ ਗੱਲ ਸੱਚੀ ਹੋਈ ਤਾਂ ਉਕਤ ਥਾਣੇਦਾਰ ਨੂੰ ਡਿਸਮਿਸ ਕੀਤਾ ਜਾਵੇ ਕਿਉਂਕਿ ਇਹੋ ਜਿਹੇ ਪੁਲਸ ਮੁਲਾਜ਼ਮ ਨਸ਼ਿਆਂ ਨੂੰ ਬੜਾਵਾ ਦੇ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ ਦੀ ਮਸ਼ਹੂਰ ਕੱਪੜਾ ਮਾਰਕੀਟ ਬਾਜ਼ਾਰ 3 ਦਿਨ ਲਈ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News