ਜੁਲਾਈ ਦੇ ਅਖ਼ੀਰ ਜਾਂ ਅਗਸਤ ਦੀ ਸ਼ੁਰੂਆਤ ’ਚ ਸ਼ੁਰੂ ਹੋਵੇਗਾ ਪਾਣੀਆਂ ਲਈ ਪੱਕਾ ਮੋਰਚਾ

Wednesday, May 21, 2025 - 03:29 PM (IST)

ਜੁਲਾਈ ਦੇ ਅਖ਼ੀਰ ਜਾਂ ਅਗਸਤ ਦੀ ਸ਼ੁਰੂਆਤ ’ਚ ਸ਼ੁਰੂ ਹੋਵੇਗਾ ਪਾਣੀਆਂ ਲਈ ਪੱਕਾ ਮੋਰਚਾ

ਚੰਡੀਗੜ੍ਹ (ਮਨਪ੍ਰੀਤ) : ਸੀਨੀਅਰ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਜੁਲਾਈ ਦੇ ਅਖ਼ੀਰ ਜਾਂ ਅਗਸਤ ਮਹੀਨੇ ਦੀ ਸ਼ੁਰੂਆਤ ’ਚ ਐੱਸ. ਕੇ. ਐੱਮ. ਭਾਰਤ ਵੱਲੋਂ ਸੂਬੇ ਦੇ ਪਾਣੀਆਂ ਨੂੰ ਬਚਾਉਣ ਲਈ ਪੱਕੇ ਮੋਰਚੇ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਹੈ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਵੱਲੋਂ ਇਸ ਮੋਰਚੇ ਦੇ ਨਾਲ-ਨਾਲ ਇਕ ਅਹਿਮ ਲੜਾਈ ਸੂਬੇ ਦੇ ਸਹਿਕਾਰਤਾ ਢਾਂਚੇ ਨੂੰ ਬਚਾਉਣ ਲਈ ਵੀ ਲੜੀ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਮੁਕਤ ਵਪਾਰ ਸਮਝੌਤੇ ਵਰਗੀਆਂ ਨੀਤੀਆਂ ਰਾਹੀਆਂ ਪੰਜਾਬ ਤੇ ਦੇਸ਼ ਦੇ ਅਰਥਚਾਰੇ ਨੂੰ ਵੱਡੇ ਪੂੰਜੀਪਤੀ ਵਰਗ ਵੱਲੋਂ ਗ਼ਬਨ ਕਰਨ ਦਾ ਖ਼ਤਰਾ ਹੈ। ਇਹ ਸਾਰੇ ਮੁੱਦੇ ਉਨ੍ਹਾਂ ਵੱਲੋਂ ਲਾਏ ਜਾਣ ਵਾਲੇ ਮੋਰਚੇ ਦਾ ਅਹਿਮ ਹਿੱਸਾ ਹੋਣਗੇ।

ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੀ ਸਰਕਾਰ ਤੇ ਅਫ਼ਸਰ ਸਹਿਕਾਰਤਾ ਨੂੰ ਬਚਾਉਣ ਲਈ ਕੋਈ ਕਾਰਜ ਨਹੀਂ ਕਰ ਰਹੇ। ਸਹਿਕਾਰੀ ਖੰਡ ਮਿੱਲਾਂ, ਸਹਿਕਾਰੀ ਬੈਂਕ, ਸਹਿਕਾਰੀ ਮਿਲਕ ਪਲਾਂਟ, ਸਹਿਕਾਰੀ ਮਾਰਕਫੈੱਡ ਸਣੇ ਸਹਿਕਾਰਤਾ ਦੇ ਹਰ ਵਿੰਗ ’ਚ ਵੱਡੀ ਲੁੱਟ ਮਚੀ ਹੋਈ ਹੈ, ਜਿਸ ਨਾਲ ਸੂਬੇ ਦਾ ਸਹਿਕਾਰਤਾ ਢਾਚਾ ਪੂਰੀ ਤਰ੍ਹਾਂ ਬਰਬਾਦ ਹੋ ਰਿਹਾ ਹੈ। ਇਸ ਲਈ ਸਰਕਾਰ ਤੇ ਸਹਿਕਾਰਤਾ ਲਈ ਜ਼ਿੰਮੇਵਾਰ ਅਫ਼ਸਰਾਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਹਿਕਾਰਤਾ ਕਿਸਾਨਾਂ ਦੀ ਲਾਈਫਲਾਈਨ ਹੈ ਤੇ ਜੇ ਇਹ ਹੀ ਡੁੱਬ ਗਈ ਤਾਂ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ।
 


author

Babita

Content Editor

Related News