''''ਅਸੀਂ ਹਾਲੇ ਆਪਣੇ ਸਿਰਫ਼ 10 ਫ਼ੀਸਦੀ ਹਥਿਆਰ ਹੀ ਵਰਤੇ...''''

Monday, May 19, 2025 - 11:57 AM (IST)

''''ਅਸੀਂ ਹਾਲੇ ਆਪਣੇ ਸਿਰਫ਼ 10 ਫ਼ੀਸਦੀ ਹਥਿਆਰ ਹੀ ਵਰਤੇ...''''

ਨੈਸ਼ਨਲ ਡੈਸਕ- ਅੱਜ ਭਾਰਤੀ ਫੌਜ ਨੇ ਪਾਕਿਸਤਾਨ ਦੀ ਕੋਝੀ ਚਾਲ ਨੂੰ ਨਾਕਾਮ ਕਰਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਵੇਂ ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਪਾਕਿਸਤਾਨ ਦੀਆਂ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਫੇਲ੍ਹ ਕੀਤਾ। ਜਾਣਕਾਰੀ ਦਿੰਦੇ ਹੋਏ ਭਾਰਤੀ ਫੌਜ ਦੇ ਜਵਾਨ ਨੇ ਦੱਸਿਆ ਕਿ ਭਾਰਤ ਨੇ ਹੁਣ ਤੱਕ ਆਪਣੇ ਸਿਰਫ਼ 10 ਫ਼ੀਸਦੀ ਹਥਿਆਰ ਹੀ ਵਰਤੇ ਸਨ।

ਜਵਾਨ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਫੌਜ ਨੇ ਪਾਕਿਸਤਾਨ ਵੱਲੋਂ ਭੇਜੇ ਗਏ ਕਈ ਤੁਰਕੀ ਦੇ ਬਣੇ ਕਾਮੀਕਾਜ਼ੇ ਤੇ ਛੋਟੇ ਡਰੋਨ ਬਰਾਮਦ ਕੀਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੀ ਏਅਰ ਡਿਫੈਂਸ ਦੀ ਦੀਵਾਰ ਨੂੰ ਪਾਰ ਕਰਨਾ ਬਹੁਤ ਮੁਸ਼ਕਲ ਹੈ। ਜਵਾਨ ਨੇ ਅੱਗੇ ਦੱਸਿਆ ਆਪਰੇਸ਼ਨ ਸਿੰਦੂਰ ਤਹਿਤ ਜਦੋਂ ਅਸੀਂ ਪਾਕਿਸਤਾਨ 'ਚ ਸਥਿਤ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ ਤਾਂ ਸਾਨੂੰ ਅੰਦਾਜ਼ਾ ਸੀ ਕਿ ਹੁਣ ਪਾਕਿਸਾਤਨ ਕੋਈ ਨਾ ਕੋਈ ਮਾੜੀ ਹਰਕਤ ਕਰੇਗਾ। 

#WATCH | Amritsar, Punjab: A soldier of the Indian Army says, "...Only 10% of the ammunition of ground-based air defence weapons and Army air defence weapons were used...We have recovered Kamikaze drones and micro-drones like YIHA-III and Songar, which are likely of Turkish… https://t.co/E3IjQWrlJ7 pic.twitter.com/5U3wcyFZ5n

— ANI (@ANI) May 19, 2025

ਇਹ ਵੀ ਪੜ੍ਹੋ- ਪਾਕਿਸਤਾਨ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਬਣਾਇਆ ਨਿਸ਼ਾਨਾ ! ਭਾਰਤੀ ਫ਼ੌਜ ਨੇ ਇੰਝ ਕੀਤਾ ਹਮਲੇ ਨੂੰ ਨਾਕਾਮ

ਇਸ ਮਗਰੋਂ ਪਾਕਿਸਤਾਨ ਨੇ ਭਾਰਤ 'ਤੇ ਕੁਝ ਡਰੋਨ ਤੇ ਮਿਜ਼ਾਈਲ ਹਮਲੇ ਕੀਤੇ, ਜਿਨ੍ਹਾਂ ਨੂੰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ। ਜਦੋਂ 3 ਦਿਨਾਂ ਦੀਆਂ ਕੋਸ਼ਿਸ਼ਾਂ ਮਗਰੋਂ ਪਾਕਿਸਤਾਨ ਦੇ ਸਾਰੇ ਹਮਲੇ ਨਾਕਾਮ ਹੋਏ ਤਾਂ ਉਨ੍ਹਾਂ ਇਕ ਨਾਪਾਕ ਸਾਜ਼ਿਸ਼ ਰਚਦੇ ਹੋਏ ਸ੍ਰੀ ਦਰਬਾਰ ਸਾਹਿਬ ਸਣੇ ਭਾਰਤ ਦੇ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ 'ਚੋਂ ਕੋਈ ਵੀ ਹਮਲਾ ਭਾਰਤੀ ਏਅਰ ਡਿਫੈਂਸ ਨੇ ਕਾਮਯਾਬ ਨਹੀਂ ਹੋਣ ਦਿੱਤਾ। 

ਇਸ ਮਗਰੋਂ ਪਾਕਿਸਤਾਨ ਨੇ ਕਈ ਵਾਰ ਭਾਰਤ ਦੇ ਰਿਹਾਇਸ਼ੀ ਇਲਾਕੇ ਤੇ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ, ਪਰ ਉਨ੍ਹਾਂ 'ਚ ਹਰ ਵਾਰ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪਈ। ਭਾਰਤੀ ਏਅਰ ਡਿਫੈਂਸ ਦੀ ਸ਼ਾਨਦਾਰ ਸਟੀਕਤਾ ਕਾਰਨ ਭਾਰਤ ਨੇ ਪਾਕਿਸਤਾਨ ਦੇ ਸਾਰੇ ਹਮਲਿਆਂ ਨੂੰ ਨਾਕਾਮ ਕੀਤਾ। 

ਇਹ ਵੀ ਪੜ੍ਹੋ- ''ਜਦੋਂ ਤੱਕ ਅੱਤਵਾਦ ਦਾ ਸਾਥ ਨਹੀਂ ਛੱਡਦਾ, ਪਾਣੀ ਦੀ ਬੂੰਦ-ਬੂੰਦ ਲਈ ਤਰਸਦਾ ਰਹੇਗਾ ਪਾਕਿਸਤਾਨ''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News