ਸੁਖਬੀਰ ਸਿੰਘ ਬਾਦਲ ਦਾ ਮੋਢਾ ਫਿਰ ਹਿੱਲਿਆ!

Tuesday, May 20, 2025 - 06:08 PM (IST)

ਸੁਖਬੀਰ ਸਿੰਘ ਬਾਦਲ ਦਾ ਮੋਢਾ ਫਿਰ ਹਿੱਲਿਆ!

ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 15 ਦਿਨ ਬਾਅਦ ਮੁੜ ਸਰਗਰਮ ਹੋ ਗਏ ਹਨ। ਅੱਜ ਉਨ੍ਹਾਂ ਦੀ ਲੁਧਿਆਣਾ ਫੇਰੀ ਮੌਕੇ ਉਨ੍ਹਾਂ ਦੇ ਮੋਢੇ ਵਿਚ ਪਾਇਆ ਪਟਾ ਇਸ ਗੱਲ ਦਾ ਗਵਾਹ ਬਣ ਰਿਹਾ ਸੀ ਕਿ ਪਿਛਲੇ ਮਹੀਨੇ ਉਨ੍ਹਾਂ ਦੇ ਉਤਰੇ ਮੋਢੇ ਦਾ ਹੁਣ ਫਿਰ ਕੋਈ ਹਿੱਸਾ ਹਿੱਲ ਗਿਆ ਹੈ ਜਾਂ ਫਿਰ ਉਨ੍ਹਾਂ ਆਪਣੇ ਮੁੜ ਬਚਾਅ ਲਈ ਪਾਇਆ ਹੈ।

ਇਹ ਖ਼ਬਰ ਵੀ ਪੜ੍ਹੋ - ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਖੜ੍ਹੀ ਹੋਈ ਨਵੀਂ ਪ੍ਰੇਸ਼ਾਨੀ!

ਅੱਜ ਸੁਖਬੀਰ ਬਾਦਲ ਬੜੇ ਆਰਾਮ ਨਾਲ ਹੌਲੀ-ਹੌਲੀ ਤੁਰ ਰਹੇ ਸਨ ਤੇ ਉਨ੍ਹਾਂ ਦੇ ਗਲ਼ ਵਿਚ ਪਾਈ ਪੱਟੀ ਬਾਰੇ ਜਦੋਂ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪ੍ਰਧਾਨ ਜੀ ਵਿਦੇਸ਼ ਗਏ ਸਨ। ਉਨ੍ਹਾਂ ਦਾ ਮੋਢਾ ਫਿਰ ਹਿੱਲ ਗਿਆ ਹੈ। ਵੈਸੇ ਤਾਂ ਠੀਕ ਹਨ। ਬਾਕੀ ਜਥੇਦਾਰ ਗਾਬੜੀਆ ਵੀ ਲੰਘੇ ਦਿਨੀਂ ਅੰਮ੍ਰਿਤਸਰ ਦੇ ਕਿਸੇ ਧਾਰਮਿਕ ਸਥਾਨ ’ਤੇ ਉਨ੍ਹਾਂ ਦਾ ਪੈਰ ਤਿਲਕ ਗਿਆ। ਉਨ੍ਹਾਂ ਦੇ ਮੋਢੇ ’ਤੇ ਗੁੱਝੀ ਸੱਟ ਲਗੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News