7 ਅਪ੍ਰੈਲ ਤੋਂ IPL-11 ਦਾ ਆਗਾਜ਼, ਮੈਚ ਟਾਇਮ ''ਚ ਕੀਤਾ ਵੱਡਾ ਬਦਲਾਅ

01/22/2018 8:57:35 PM

ਨਵੀਂ ਦਿੱਲੀ—10 ਸਾਲ ਤੱਕ ਦੇਸ਼ ਭਰ 'ਚ ਧੁੰਮਾਂ ਮਚਾਉਣ ਵਾਲਾ ਕ੍ਰਿਕਟ ਆਈ.ਪੀ.ਐੱਲ. ਆਪਣੇ 11ਵੇਂ ਸੰਸਕਰਣ ਨਾਲ ਇੱਕ ਵਾਰ ਫਿਰ ਹਾਜਰ ਹੋ ਗਿਆ ਹੈ। ਇਸ ਸਾਲ ਆਈ.ਪੀ.ਐੱਲ.  ਦਾ ਆਗਾਜ 7 ਅਪ੍ਰੈਲ ਤੋਂ ਹੋਵੇਗਾ ਜੋ 27 ਮਈ ਤੱਕ ਚੱਲੇਗਾ। ਖਾਸ ਗੱਲ ਇਹ ਹੈ ਕਿ ਇਸ ਵਾਰ ਆਈ.ਪੀ.ਐੱਲ. ਦੇ ਮੈਚਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ।
ਆਈ.ਪੀ.ਐੱਲ. ਸੰਚਾਲਨ ਪਰਿਸ਼ਦ ਨੇ ਇਸ ਦੇ ਨਾਲ ਹੀ ਮੈਚਾਂ ਦੇ ਸਮੇਂ 'ਚ ਬਦਲਾਅ ਕਰਨ ਦਾ ਵੀ ਫੈਸਲਾ ਕੀਤਾ ਹੈ। ਹਾਲੇ ਤੱਕ ਸ਼ਾਮ ਚਾਰ ਵਜੇ ਅਤੇ ਰਾਤ ਅੱਠ ਵਜੇ ਮੈਚ ਸ਼ੁਰੂ ਹੁੰਦੇ ਸਨ। ਆਈ.ਪੀ.ਐੱਲ. ਦੇ ਚੇਅਰਮੈਨ ਰਾਜੀਵ ਸ਼ੁਕਲਾ ਨੇ ਕਿਹਾ ਕਿ ਪ੍ਰਸਾਰਕਾਂ ਨੇ ਮੈਚਾਂ ਦੇ ਸਮੇਂ 'ਚ ਬਦਲਾਅ ਕਰਨ ਦੀ ਅਪੀਲ ਕੀਤੀ ਸੀ ਅਤੇ ਆਈ.ਪੀ.ਐੱਲ. ਸੰਚਾਲਨ ਪਰਿਸ਼ਦ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ।  
ਉਨ੍ਹਾਂ ਨੇ ਕਿਹਾ ਕਿ ਹੁਣ ਅੱਠ ਵਜੇ ਵਾਲੇ ਮੈਚਾਂ ਦਾ ਸਿੱਧਾ ਪ੍ਰਸਾਰਣ ਸੱਤ ਵਜੇ ਤੋਂ ਜਦੋਂ ਕਿ ਚਾਰ ਵਜੇ ਵਾਲੇ ਮੈਚਾਂ ਦਾ ਪ੍ਰਸਾਰਣ ਸ਼ਾਮ 5.30 ਹੋਵੇਗਾ। ਕਿੰਗਸ ਇਲੈਵਨ ਪੰਜਾਬ ਆਪਣੇ ਚਾਰ ਘਰੇਲੂ ਮੈਚ ਮੋਹਾਲੀ 'ਚ ਜਦੋਂ ਕਿ ਤਿੰਨ ਇੰਦੌਰ 'ਚ ਖੇਡੇਗਾ। ਦੋ ਸਾਲ ਦੀ ਪਾਬੰਦੀ ਝੇਲਣ ਦੇ ਬਾਅਦ ਆਈ.ਪੀ.ਐੱਲ. 'ਚ ਵਾਪਸੀ ਕਰਨ ਵਾਲੇ ਰਾਜਸਥਾਨ ਰਾਇਲਸ ਦੇ ਘਰੇਲੂ ਮੈਚਾਂ ਦਾ ਫੈਸਲਾ ਰਾਜਸਥਾਨ ਹਾਈ ਕੋਰਟ ਦੀ 24 ਜਨਵਰੀ ਨੂੰ ਹੋਣ ਵਾਲੀ ਸੁਣਵਾਈ ਦੇ ਬਾਅਦ ਕੀਤਾ ਜਾਵੇਗਾ। ਆਈ.ਪੀ.ਐੱਲ. ਦੀ 27 ਅਤੇ 28 ਜਨਵਰੀ ਨੂੰ ਨੀਲਾਮੀ ਹੋਵੇਗੀ ਜਿਸ 'ਚ 360 ਭਾਰਤੀਆਂ ਸਮੇਤ 578 ਖਿਡਾਰੀਆਂ ਦੀ ਬੋਲੀ ਲਗੇਗੀ।


Related News