IPL: ਪੰਜਾਬ ਕਿੰਗਜ਼ ਨੂੰ ਮਿਲਿਆ ਨਵਾਂ ਕਪਤਾਨ, ਇਹ ਭਾਰਤੀ ਧਾਕੜ ਹੁਣ ਸੰਭਾਲੇਗਾ ਕਮਾਨ

Thursday, Nov 03, 2022 - 06:25 PM (IST)

ਨਵੀਂ ਦਿੱਲੀ— ਤਜਰਬੇਕਾਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2023 'ਚ ਮਯੰਕ ਅਗਰਵਾਲ ਦੀ ਜਗ੍ਹਾ ਪੰਜਾਬ ਕਿੰਗਜ਼ ਟੀਮ ਦੀ ਅਗਵਾਈ ਕਰੇਗਾ। ਇਹ ਫੈਸਲਾ ਬੁੱਧਵਾਰ ਨੂੰ ਫਰੈਂਚਾਇਜ਼ੀ ਦੀ ਬੋਰਡ ਮੀਟਿੰਗ ਵਿੱਚ ਲਿਆ ਗਿਆ। ਅਗਰਵਾਲ ਇਸ ਸਾਲ ਦੇ ਸ਼ੁਰੂ ਵਿੱਚ ਆਪਣੀ ਟੀਮ ਨੂੰ ਆਈਪੀਐਲ ਪਲੇਆਫ ਤਕ ਪਹੁੰਚਾਉਣ 'ਚ ਅਸਫਲ ਰਹੇ ਸਨ ਤੇ ਉਨ੍ਹਾਂ ਦਾ ਕਪਤਾਨ ਦੇ ਅਹੁਦੇ ਤੋਂ ਹਟਾਇਆ ਜਾਣਾ ਤੈਅ ਸੀ।

ਇਹ ਵੀ ਪੜ੍ਹੋ : ਪਾਕਿਸਤਾਨ ਦੁਆ ਕਰ ਰਿਹਾ ਸੀ ਕਿ ਭਾਰਤ ਕਿਸੇ ਤਰ੍ਹਾਂ ਬੰਗਲਾਦੇਸ਼ ਤੋਂ ਮੈਚ ਹਾਰ ਜਾਵੇ : ਸ਼ੋਏਬ ਅਖ਼ਤਰ

KL ਰਾਹੁਲ ਦੇ ਲਖਨਊ ਸੁਪਰਜਾਇੰਟਸ ਵਿੱਚ ਸ਼ਾਮਲ ਹੋਣ ਦੇ ਫੈਸਲੇ ਤੋਂ ਬਾਅਦ ਅਗਰਵਾਲ ਨੂੰ 2022 ਸੀਜ਼ਨ ਲਈ ਕਪਤਾਨ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਅਗਵਾਈ 'ਚ ਟੀਮ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਅਗਰਵਾਲ ਖੁਦ 16.33 ਦੀ ਔਸਤ ਨਾਲ 196 ਦੌੜਾਂ ਹੀ ਬਣਾ ਸਕੇ। ਫਰੈਂਚਾਇਜ਼ੀ ਪਿਛਲੇ ਸਾਲ ਹੀ ਧਵਨ ਨੂੰ ਕਪਤਾਨ ਬਣਾਉਣ 'ਤੇ ਵਿਚਾਰ ਕਰ ਰਹੀ ਸੀ ਪਰ ਇਸ ਦੇ ਬਾਵਜੂਦ ਫ੍ਰੈਂਚਾਇਜ਼ੀ ਨੇ ਅਗਰਵਾਲ ਨਾਲ ਅੱਗੇ ਵਧਣ ਦਾ ਫੈਸਲਾ ਕੀਤਾ ਸੀ।

ਇਹ ਵੀ ਪੜ੍ਹੋ : T20 WC : ਹਾਰ ਤੋਂ ਬਾਅਦ ਬੰਗਲਾਦੇਸ਼ੀ ਖਿਡਾਰੀ ਨੇ ਲਾਇਆ ਵਿਰਾਟ ਕੋਹਲੀ 'ਤੇ ਵੱਡਾ ਇਲਜ਼ਾਮ, ਜਾਣੋ ਪੂਰਾ ਮਾਮਲਾ

ਆਈਪੀਐਲ ਸੂਤਰਾਂ ਨੇ ਪੀਟੀਆਈ ਨੂੰ ਦੱਸਿਆ, "ਬੋਰਡ ਨੇ ਧਵਨ ਨੂੰ ਕਪਤਾਨ ਬਣਾਉਣ ਦਾ ਫੈਸਲਾ ਕੀਤਾ ਹੈ। ਉਸ ਕੋਲ ਆਈਪੀਐਲ ਵਿੱਚ ਇੱਕ ਖਿਡਾਰੀ ਅਤੇ ਕਪਤਾਨ ਵਜੋਂ ਚੰਗਾ ਤਜਰਬਾ ਹੈ ਅਤੇ ਉਸ ਨੇ ਟੀਮ ਲਈ ਆਪਣੇ ਪਹਿਲੇ ਸੀਜ਼ਨ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ।"

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 


Tarsem Singh

Content Editor

Related News