IPKL : ਪੁਣੇ ਨੂੰ ਹਰਾ ਬੈਂਗਲੁਰੂ ਬਣਿਆ ਚੈਂਪੀਅਨ

Wednesday, Jun 05, 2019 - 12:19 AM (IST)

ਬੈਂਗਲੁਰੂ— ਆਖਰੀ ਸੈਕਿੰਡ 'ਚ ਲਗਾਤਾਰ ਅੰਕ ਹਾਸਲ ਕਰਦੇ ਹੋਏ ਬੈਂਗਲੁਰੂ ਰਾਈਨੋਜ ਦੀ ਟੀਮ ਨੇ ਮੰਗਲਵਾਰ ਨੂੰ ਇੱਥੇ ਖੇਡੇ ਗਏ ਪਾਰਲੇ ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ (ਆਈ. ਪੀ. ਕੇ. ਐੱਲ.) ਦੇ ਪਹਿਲੇ ਪੜਾਅ ਦੇ ਫਾਈਨਲ ਮੈਚ 'ਚ ਪੁਣੇ ਪ੍ਰਾਈਡ ਨੂੰ 42-38 ਨਾਲ ਹਰਾ ਕੇ ਖਿਤਾਬ ਜਿੱਤਿਆ। ਬੈਂਗਲੁਰੂ ਨੇ ਚਾਰ ਕੁਆਰਟਰਾਂ ਦੇ ਇਸ ਫਾਈਨਲ ਮੁਕਾਬਲੇ 'ਚ ਪੁਣੇ ਨੂੰ 7-9, 14-6, 10-10, 11-13 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ। ਇਸ ਖਿਤਾਬੀ ਜਿੱਤ ਨਾਲ ਜੇਤੂ ਬੈਂਗਲੁਰੂ ਦੀ ਟੀਮ ਨੂੰ 1.25 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੀ ਜਦਕਿ ਉਪ ਜੇਤੂ ਪੁਣੇ ਪ੍ਰਾਈਡ ਦੀ ਟੀਮ ਨੂੰ 75 ਲੱਖ ਰੁਪਏ ਦਿੱਤੇ ਗਏ। ਚੈਂਪੀਅਨ ਬੈਂਗਲੁਰੂ ਦੇ ਲਈ ਵਿਸ਼ਾਲ ਨੇ 12 ਤੇ ਅਰੂਮੁਗਮ ਨੇ 9 ਅੰਕ ਹਾਸਲ ਕੀਤੇ। ਉਪ ਜੇਤੂ ਦੇ ਲਈ ਅਮਰਜੀਤ ਸਿੰਘ ਨੇ 13 ਅੰਕ ਹਾਸਲ ਕੀਤੇ। ਖੇਡੇ ਗਏ ਫਾਈਨਲ ਮੁਕਾਬਲੇ ਦੇ ਪਹਿਲੇ ਕੁਆਰਟਰ 'ਚ ਅਮਰਜੀਤ ਸਿੰਘ ਨੇ ਪੁਣੇ ਦੇ ਲਈ ਖਾਤਾ ਖੋਲ੍ਹਿਆ ਸੀ। ਹਾਲਾਂਕਿ ਇਸ ਤੋਂ ਬਾਅਦ ਫਿਰ ਦੋਵੇਂ ਟੀਮਾਂ ਮੁਕਾਬਲੇ ਦੇ 5ਵੇਂ ਮਿੰਟ 'ਚ 4-4 ਨਾਲ ਅਤੇ 6ਵੇਂ ਮਿੰਟ 'ਚ 5-5 ਨਾਲ ਬਰਾਬਰੀ 'ਤੇ ਸੀ। ਬੈਂਗਲੁਰੂ ਨੇ ਇਸ ਤੋਂ ਬਾਅਦ ਆਖਰੀ ਮਿੰਟਾਂ 'ਚ ਲਗਾਤਾਰ 4 ਅੰਕ ਹਾਸਲ ਕਰਕੇ ਮੈਚ ਆਪਣੀ ਝੋਲੀ 'ਚ ਪਾ ਲਿਆ।


Gurdeep Singh

Content Editor

Related News