ਟੋਕੀਓ ਓਲੰਪਿਕ ਸਬੰਧੀ ਕੌਮਾਂਤਰੀ ਮਹਾਸੰਘ ਨਾਲ ਚਰਚਾ ਕਰੇਗਾ IOC

Tuesday, Mar 17, 2020 - 02:30 AM (IST)

ਟੋਕੀਓ ਓਲੰਪਿਕ ਸਬੰਧੀ ਕੌਮਾਂਤਰੀ ਮਹਾਸੰਘ ਨਾਲ ਚਰਚਾ ਕਰੇਗਾ IOC

ਲੁਸਾਨੇ— ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਕੋਰੋਨਾ ਵਾਇਰਸ ਦੇ ਟੋਕੀਓ ਓਲੰਪਿਕ 'ਤੇ ਪ੍ਰਭਾਵ ਨੂੰ ਲੈ ਕੇ ਮੰਗਲਵਾਰ ਤੇ ਬੁੱਧਵਾਰ ਨੂੰ ਕੌਮਾਂਤਰੀ ਮਹਾਸੰਘਾਂ ਤੇ ਐਥਲੀਟਾਂ ਦੇ ਕਮਿਸ਼ਨਾਂ ਨਾਲ ਕਾਲ ਕਾਨਫਰੰਸ ਰਾਹੀਂ ਚਰਚਾ ਕਰੇਗਾ। ਕੋਰੋਨਾ ਵਾਇਰਸ ਦੇ ਕਾਰਣ ਦੁਨੀਆ ਭਰ ਵਿਚ ਵੱਖ-ਵੱਖ ਖੇਡ ਟੂਰਨਾਮੈਂਟਾਂ ਨੂੰ ਜਾਂ ਤਾਂ ਮੁਲਤਵੀ ਕੀਤਾ ਗਿਆ ਹੈ ਜਾਂ ਇਨ੍ਹਾਂ ਨੂੰ ਰੱਦ ਕੀਤਾ ਜਾ ਚੁੱਕਾ ਹੈ, ਅਜਿਹੇ ਵਿਚ 24 ਜੁਲਾਈ ਤੋਂ ਹੋਣ ਵਾਲੀਆਂ ਟੋਕੀਓ ਓਲੰਪਿਕ ਦੇ ਆਯੋਜਨ ਨੂੰ ਲੈ ਕੇ ਖਤਰਾ ਪੈਦਾ ਹੋ ਗਿਆ ਹੈ। ਆਈ. ਓ. ਸੀ. ਨੇ ਇਕ ਬਿਆਨ ਜਾਰੀ ਕਰਕੇ ਕਿਹਾ, ''ਕੁਝ ਹਫਤਿਆਂ ਤੋਂ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਹਨ, ਉਸ ਨੂੰ ਦੇਖਦੇ ਹੋਏ ਆਈ. ਓ. ਸੀ. ਆਪਣੇ ਸਾਂਝੀਦਾਰਾਂ ਨਾਲ ਲਗਾਤਾਰ ਹਾਲਾਤ 'ਤੇ ਨਜ਼ਰਾਂ ਬਣਾਈ ਹੋਏ ਹੈ। ਇਹ ਕਾਨਫਰੰਸ ਇਸ ਦਾ ਇਕ ਹਿੱਸਾ ਹੈ। ਅਸੀਂ ਓਲੰਪਿਕ ਕਰਾਉਣ ਨੂੰ ਲੈ ਕੇ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਕੌਮਾਂਤਰੀ ਸੰਘਾਂ ਤੇ ਐਥਲੀਟਾਂ  ਦੇ ਕਮਿਸ਼ਨਾਂ ਦੀ ਸਹਾਇਤਾ ਕਰਨ 'ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ। ਸਾਡਾ ਟੀਚਾ ਸਮੱਸਿਆ ਦਾ ਹੱਲ ਕਰਨਾ ਹੈ।''


author

Gurdeep Singh

Content Editor

Related News