ਸਕੇਟਰ ਐਵਾਰਡ ''ਤੇ ਆਈ. ਓ. ਸੀ. ਨੇ ਕਿਹਾ- ਸਹੀ ਲੋਕਾਂ ਨੂੰ ਦਿੱਤਾ ਜਾਵੇ ਮੈਡਲ

Tuesday, Feb 15, 2022 - 02:03 PM (IST)

ਸਕੇਟਰ ਐਵਾਰਡ ''ਤੇ ਆਈ. ਓ. ਸੀ. ਨੇ ਕਿਹਾ- ਸਹੀ ਲੋਕਾਂ ਨੂੰ ਦਿੱਤਾ ਜਾਵੇ ਮੈਡਲ

ਬੀਜਿੰਗ- ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਮੈਂਬਰ ਡੇਨਿਸ ਓਸਵਾਲਡ ਨੇ ਕਿਹਾ ਕਿ ਬੀਜਿੰਗ 'ਚ ਖੇਡਾਂ ਦੇ ਟੀਮ ਫਿਗਰ ਸਕੇਟਿੰਗ ਟੂਰਨਾਮੈਂਟ ਦੇ 'ਸਹੀ ਵਿਅਕਤੀ' ਨੂੰ ਹੀ ਪੁਰਸਕਾਰ ਦਿੱਤਾ ਜਾਣਾ ਚਾਹੀਦਾ ਹੈ। ਨਾਲ ਹੀ ਕਿਹਾ ਕੇ ਜੇਤੂਆਂ ਨੂੰ ਤਮਗ਼ਾ ਪ੍ਰਦਾਨ ਕਰ ਲਈ ਪੁਰਸਕਾਰ ਦੇਣ ਦਾ ਸਮਾਗਮ ਮੁਲਤਵੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : IND vs WI : ਪੰਤ ਵੈਸਟਇੰਡੀਜ਼ ਖ਼ਿਲਾਫ਼ ਲੈਣਗੇ ਕੇ. ਐੱਲ. ਰਾਹੁਲ ਦੀ ਜਗ੍ਹਾ, ਟੀ-20 ਟੀਮ ਦੇ ਬਣੇ ਉਪ ਕਪਤਾਨ

ਓਸਵਾਲਡ ਨੇ ਕਿਹਾ, 'ਅਸੀਂ ਮਹਿਸੂਸ ਕੀਤਾ ਕਿ ਤਮਗ਼ਾ ਸਮਾਗਮ ਦੇ ਬਾਰੇ 'ਚ ਫ਼ੈਸਲਾ ਕਰਨ ਤੋਂ ਪਹਿਲਾਂ ਮਾਮਲੇ 'ਤੇ ਸਪੱਸ਼ਟਤਾ ਹੋਣ ਦਾ ਇੰਤਜ਼ਾਰ ਕਰਨਾ ਸੁਰੱਖਿਅਤ ਹੈ।' ਉਨ੍ਹਾਂ ਨੇ ਇਹ ਵੀ ਕਿਹਾ ਕਿ ਆਈ. ਓ. ਸੀ. 'ਦਾਗ਼ ਰਹਿਤ' ਐਥਲੀਟਾਂ ਨੂੰ ਸਜ਼ਾ ਨਹੀਂ ਦੇ ਸਕਦਾ, ਭਾਵੇਂ ਹੀ ਉਹ ਰੂਸ ਤੋਂ ਹੋਣ।

ਇਹ ਵੀ ਪੜ੍ਹੋ : ਅਮੇਲੀਆ ਕੇਰ ਤੇ ਮੈਡੀ ਗ੍ਰੀਨ ਦਾ ਸ਼ਾਨਦਾਰ ਪ੍ਰਦਰਸ਼ਨ, ਨਿਊਜ਼ੀਲੈਂਡ ਨੇ ਦੂਜੇ ਵਨ-ਡੇ 'ਚ ਭਾਰਤ ਨੂੰ ਹਰਾਇਆ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਖੇਡ ਲਈ ਪੰਚਾਟ ਅਦਾਲਤ (ਸੀ. ਏ. ਐੱਸ.) ਨੇ ਰੂਸੀ ਸਕੇਟਰ ਕਾਮਿਲਾ ਵਲੀਵਾ ਦੇ ਸਬੰਧ 'ਚ ਆਈ. ਓ. ਸੀ. ਕੌਮਾਂਤਰੀ ਸਕੇਟਿੰਗ ਸੰਘ (ਆਈ. ਐੱਸ. ਯੂ.) ਤੇ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਦੀ ਅਪੀਲ ਖ਼ਾਰਜ ਕਰ ਦਿੱਤੀ ਸੀ ਤੇ ਇਸ ਦੇ ਬਾਅਦ ਹੀ ਵਲੀਵਾ ਦੇ ਬੀਜਿੰਗ ਸਰਦਰੁੱਤ ਓਲੰਪਿਕ 'ਚ ਮਹਿਲਾ ਸਿੰਗਲ ਮੁਕਾਬਲੇ 'ਚ ਹਿੱਸਾ ਲੈਣ ਦਾ ਰਸਤਾ ਖੁੱਲ੍ਹ ਗਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News