IOC ਨੇ ਕੌਮਾਂਤਰੀ ਟੂਰਨਾਮੈਂਟਾਂ ਦੀ ਮੇਜ਼ਬਾਨੀ ''ਤੇ ਭਾਰਤ ''ਤੇ ਲੱਗੀ ਪਾਬੰਦੀ ਹਟਾਈ
Friday, Jun 21, 2019 - 01:24 AM (IST)

ਲੁਸਾਨੇ- ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ ਕੌਮਾਂਤਰੀ ਟੂਰਨਾਮੈਂਟਾਂ ਦੀ ਮੇਜ਼ਬਾਨੀ 'ਤੇ ਭਾਰਤ 'ਤੇ ਲੱਗੀ ਪਾਬੰਦੀ ਵੀਰਵਾਰ ਨੂੰ ਹਟਾ ਦਿੱਤੀ ਹੈ। ਇਸ ਤੋਂ ਦੋ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਕਿਸੇ ਯੋਗ ਖਿਡਾਰੀ ਨੂੰ ਰਾਜਨੀਤਕ ਕਾਰਨਾਂ ਤੋਂ ਵੀਜ਼ਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ। ਆਈ. ਓ. ਸੀ. ਦੇ ਕਾਰਜਕਾਰੀ ਬੋਰਡ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ। ਰਾਸ਼ਟਰੀ ਸੰਸਥਾ ਨੇ 21 ਫਰਵਰੀ 2019 ਨੂੰ ਆਪਣੇ ਕਾਰਜਕਾਰੀ ਬੋਰਡ ਵਲੋਂ ਲਏ ਗਏ ਫੈਸਲਿਆਂ ਦੇ ਤਹਿਤ ਭਾਰਤ 'ਤੇ ਅਸਥਾਈ ਤੌਰ 'ਤੇ ਪਾਬੰਦੀ ਲਗਾਈ ਸੀ ਕਿ ਉਹ ਅੰਤਰਰਾਸ਼ਟਰੀ ਖੇਡ ਆਯੋਜਨਾਂ ਦੀ ਮੇਜ਼ਬਾਨੀ ਨਹੀਂ ਕਰ ਸਕੇਗਾ।