ਆਈ.ਓ.ਏ. ਨੇ ਭਾਰਤੀ ਮੁੱਕੇਬਾਜ਼ੀ ਮਹਾਸੰਘ ਨੂੰ ਦਿੱਤੀ ਮਾਨਤਾ

11/29/2017 2:04:59 PM

ਨਵੀਂ ਦਿੱਲੀ, (ਬਿਊਰੋ)— ਭਾਰਤੀ ਓਲੰਪਿਕ ਸੰਘ ਨੇ ਆਖਰਕਾਰ ਮਹੀਨਿਆਂ ਦੇ ਵਕਫੇ ਦੇ ਬਾਅਦ ਅੱਜ ਕੌਮਾਂਤਰੀ ਐਮੇਚਿਓਰ ਮੁੱਕੇਬਾਜ਼ੀ ਮਹਾਸੰਘ ਦੀ ਮਾਨਤਾ ਰੱਦ ਕਰਕੇ ਭਾਰਤੀ ਮੁੱਕੇਬਾਜ਼ੀ ਮਹਾਸੰਘ ਨੂੰ ਮਾਨਤਾ ਦੇ ਦਿੱਤੀ ਹੈ। ਬੀ.ਐੱਫ.ਆਈ. ਨੂੰ ਕੌਮਾਂਤਰੀ ਮੁੱਕੇਬਾਜ਼ੀ ਸੰਘ ਅਤੇ ਖੇਡ ਮੰਤਰਲਾ ਪਹਿਲਾਂ ਹੀ ਮਨਜ਼ੂਰੀ ਦੇ ਚੁੱਕਾ ਹੈ। ਆਈ.ਓ.ਏ ਨੇ ਅਜੇ ਤੱਕ ਆਈ.ਏ.ਬੀ.ਐੱਫ. ਨੂੰ ਮਾਨਤਾ  ਦਿੱਤੀ ਹੋਈ ਸੀ।

ਬੀ.ਐੱਫ.ਆਈ. ਪ੍ਰਧਾਨ ਅਜੇ ਸਿੰਘ ਨੇ ਆਈ.ਓ.ਏ. ਦੀ ਬੈਠਕ ਤੋਂ ਬਾਅਦ ਕਿਹਾ, ''ਓਲੰਪਿਕ ਚਾਰਟਰ ਸਾਫ ਤੌਰ 'ਤੇ ਕਹਿੰਦਾ ਹੈ ਕਿ ਖੇਡ ਮਹਾਸੰਘਾਂ ਨੂੰ ਕੌਮਾਂਤਰੀ ਇਕਾਈ ਤੋਂ ਮਾਨਤਾ ਮਿਲਣੀ ਚਾਹੀਦੀ ਹੈ। ਅਸੀਂ ਉਸ ਦੀ ਪਾਲਣਾ ਕੀਤੀ ਹੈ। ਬੀ.ਐੱਫ.ਆਈ. ਨੂੰ ਏ.ਆਈ.ਬੀ.ਏ. ਤੋਂ ਮਾਨਤਾ ਮਿਲੀ ਹੋਈ ਹੈ। ਇਸ ਲਈ ਅਸੀਂ ਓਲੰਪਿਕ ਚਾਰਟਰ ਦੀ ਪਾਲਣਾ ਕੀਤੀ ਹੈ। ਇਹ ਫੈਸਲਾ ਸਰਬ ਸੰਮਤੀ ਨਾਲ ਕੀਤਾ ਗਿਆ।'' ਖੇਡ ਮੰਤਰਲਾ ਨੇ ਪਹਿਲਾਂ ਆਈ.ਬੀ.ਐੱਫ. ਨੂੰ ਭਾਰਤ ਦੇ ਨਾਂ ਦਾ ਇਸਤੇਮਾਲ ਕਰਨ ਤੋਂ ਰੋਕ ਦਿੱਤਾ ਸੀ ਕਿਉਂਕਿ ਉਹ ਹੁਣ ਰਾਸ਼ਟਰੀ ਮਹਾਸੰਘ ਨਹੀਂ ਹੈ। ਬੀ.ਐੱਫ.ਆਈ. ਦੀਆਂ ਚੋਣਾਂ ਪਿਛਲੇ ਸਾਲ ਏ.ਆਈ.ਬੀ.ਏ. ਅਤੇ ਖੇਡ ਮੰਤਰਾਲਾ ਦੇ ਨੁਮਾਇੰਦਿਆਂ ਦੇ ਮਾਰਗਦਰਸ਼ਨ ਨਾਲ ਹੋਈਆਂ ਸਨ।


Related News