ਭਾਰਤੀ ਹਾਕੀ ਟੀਮ ਦੇ ਹਾਲੀਆ ਪ੍ਰਦਰਸ਼ਨ ’ਤੇ IOA ਮੁਖੀ ਨਰਿੰਦਰ ਬਤਰਾ ਨੇ ਜਤਾਇਆ ਰੋਸ

Wednesday, Feb 16, 2022 - 08:15 PM (IST)

ਨਵੀਂ ਦਿੱਲੀ- ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਤੇ ਅੰਤਰਰਾਸ਼ਟਰੀ ਹਾਕੀ ਮਹਾਸੰਘ (ਐੱਫ. ਆਈ . ਐੱਚ.) ਦੇ ਮੁਖੀ ਡਾ. ਨਰਿੰਦਰ ਧਰੁਵ ਬਤਰਾ ਨੇ ਭਾਰਤੀ ਪੁਰਸ਼ ਹਾਕੀ ਟੀਮ ਦੇ ਹਾਲੀਆ ਪ੍ਰਦਰਸ਼ਨ ’ਤੇ ਰੋਸ ਜਤਾਇਆ ਹੈ। ਬਤਰਾ ਨੇ ਤਾਂ ਇੱਥੇ ਤੱਕ ਕਿ ਪੁਰਸ਼ ਹਾਕੀ ਟੀਮ ਦੇ ਇਨਕੰਸਿਸਟੈਂਟ ਪ੍ਰਦਰਸ਼ਨ ਲਈ ਹਾਕੀ ਇੰਡੀਆ ਤੋਂ ਸਪੱਸ਼ਟੀਕਰਨ ਮੰਗਿਆ ਹੈ। ਅਜਿਹੇ ’ਚ ਹੁਣ ਹਾਕੀ ਇੰਡੀਆ ਦੇ ਅਧਿਕਾਰੀ ਇਸ ਹਫਤੇ ਆਈ. ਓ. ਏ. ਦੇ ਪ੍ਰਧਾਨ ਨਾਲ ਮੁਲਾਕਾਤ ਕਰਨਗੇ, ਹਾਲਾਂਕਿ ਹਾਕੀ ਦੇ ਇਕ ਸਾਬਕਾ ਮਹਾਨ ਖਿਡਾਰੀ ਨੇ ਨਰਿੰਦਰ ਬਤਰਾ ਦੀ ਇਸ ਦਖਲਅੰਦਾਜ਼ੀ ’ਤੇ ਹੈਰਾਨੀ ਜਤਾਈ ਹੈ।

PunjabKesari
ਬਤਰਾ ਨੇ ਹਾਕੀ ਇੰਡੀਆ ਦੇ ਪ੍ਰਧਾਨ ਗਿਆਨੇਂਦ੍ਰੋ ਨਿੰਗੋਮਬਮ, ਜਨਰਲ ਸਕੱਤਰ ਰਾਜਿੰਦਰ ਸਿੰਘ ਤੇ ਸੀ. ਈ. ਓ. ਐੱਲੇਨਾ ਨਾਰਮਨ ਨੂੰ ਸਖਤ ਸ਼ਬਦਾਂ ’ਚ ਕਿਹਾ ਕਿ ਉਨ੍ਹਾਂ ਨੂੰ ਟੋਕੀਓ ਓਲੰਪਿਕ 2020 ’ਚ ਇਤਿਹਾਸਕ ਕਾਂਸੀ ਦਾ ਤਮਗਾ ਜਿੱਤਣ ਤੋਂ ਬਾਅਦ ਟੀਮ ਦੇ ਪ੍ਰਦਰਸਨ ਨੂੰ ਲੈ ਕੇ ਕਾਫ਼ੀ ਚਿੰਤਾ ਹੈ। ਬਤਰਾ ਦੇ ਇਸ ਪੱਤਰ ਨੇ ਹਾਕੀ ਇੰਡੀਆ ਨੂੰ ਹੈਰਾਨ ਕਰ ਦਿੱਤਾ ਹੈ। ਉੱਥੇ ਹੀ ਬਤਰਾ ਨੇ ਇੱਥੇ ਓਲੰਪਿਕ ਭਵਨ ’ਚ 9 ਰਾਸ਼ਟਰੀ ਮਹਾਸੰਘਾਂ (ਐੱਨ. ਐੱਸ. ਐੱਫ.) ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ , ਜਿਨ੍ਹਾਂ ਖੇਡਾਂ ਦੇ ਅਧਿਕਾਰੀਆਂ ਨੇ ਬਤਰਾ ਨਾਲ ਮੁਲਾਕਾਤ ਦੀਆਂ ਉਨ੍ਹਾਂ ’ਚ ਈ-ਸਪੋਰਟਸ, ਸ਼ਤਰੰਜ, ਸੇਪਕਟਕਰਾ, ਸਾਫਟਬਾਲ, ਬ੍ਰਿਜ, ਜੁ ਜਿਤਸ਼ੁ, ਕੁਰਾਸ਼, ਸਪੋਰਟ ਕਲਾਈਬਿੰਗ ਆਦਿ ਸ਼ਾਮਲ ਹਨ। ਈ-ਸਪੋਰਟਸ ਚੀਨ ਦੇ ਹਾਂਗਜੋ ’ਚ 10 ਤੋਂ 25 ਸਤੰਬਰ ਤੱਕ ਹੋਣ ਵਾਲੀਆਂ ਏਸ਼ੀਆਈ ਖੇਡਾਂ ’ਚ ਤਮਗਾ ਖੇਡ ਦੇ ਰੂਪ ’ਚ ਡੇਬਿਊ ਕਰੇਗਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News