ਅਫਗਾਨਿਸਤਾਨ ’ਚ ਵੀ ਖੇਡੇ ਜਾਣਗੇ ਅੰਤਰਰਾਸ਼ਟਰੀ ਕ੍ਰਿਕਟ ਮੈਚ, ਸਟੇਡੀਅਮ ਬਣਾਉਣ ਦੀ ਮਿਲੀ ਮਨਜ਼ੂਰੀ
Monday, Dec 21, 2020 - 09:55 PM (IST)
ਕਾਬੁਲ- ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਪ੍ਰਮੁਖ ਫਰਹਾਨ ਯੂਸੁਫਜ਼ਰਈ ਨੇ ਇੱਥੇ ਨਵੇਂ ਕ੍ਰਿਕਟ ਸਟੇਡੀਅਮ ਲਈ ਜ਼ਮੀਨ ਮਿਲਣ ਤੋਂ ਬਾਅਦ ਆਉਣ ਵਾਲੇ ਸਮੇਂ ’ਚ ਦੇਸ਼ ਵਿਚ ਅੰਤਰਰਾਸ਼ਟਰੀ ਮੈਚਾਂ ਦੇ ਆਯੋਜਨ ਦੀ ਉਮੀਦ ਜ਼ਾਹਰ ਕੀਤੀ। ਅਫਗਾਨਿਸਤਾਨ ਅਜੇ ਆਪਣੇ ‘ਘਰੇਲੂ’ ਮੈਚ ਭਾਰਤ ’ਚ ਖੇਡਦਾ ਰਿਹਾ ਹੈ। ਅਫਗਾਨਿਸਤਾਨ ਦੇ ਰਾਸ਼ਟਰਪਤੀ ਮੁਹੰਮਦ ਅਸ਼ਰਫ ਗਨੀ ਨੇ ਆਧੁਨਿਕ ਸਟੇਡੀਅਮ ਦੀ ਉਸਾਰੀ ਲਈ ਐਤਵਾਰ ਨੂੰ ਕਾਬੁਲ ਦੇ ਅਲੋਖੈਲ ਖੇਤਰ ’ਚ 2 ਏਕੜ ਤੋਂ ਜ਼ਿਆਦਾ ਜ਼ਮੀਨ ਅਲਾਟ ਕੀਤੀ।
As per the decree by H.E Mohammad @ashrafghani, The President of the Islamic Republic of Afghanistan, 12000 square meters of land in Alokhail area of Kabul is approved for the construction of a state of the art stadium in Kabul.
— Afghanistan Cricket Board (@ACBofficials) December 20, 2020
More: https://t.co/wXdSK1NOCp pic.twitter.com/C3qGCwEWYD
ਫਰਹਾਨ ਨੇ ਕਿਹਾ ਕਿ ਇਸ ਮੈਦਾਨ ਦੀ ਉਸਾਰੀ ਤੋਂ ਬਾਅਦ ਅਸੀਂ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਮੇਜ਼ਬਾਨੀ ਕਰ ਸਕਾਂਗੇ ਅਤੇ ਸਾਡੇ ਲੋਕ ਰਾਜਧਾਨੀ ਕਾਬੁਲ ਦੇ ਕੇਂਦਰ ਸਥਿਤ ਆਪਣੇ ਸਟੇਡੀਅਮ ’ਚ ਅੰਤਰਰਾਸਟਰੀ ਖਿਡਾਰੀਆਂ ਨੂੰ ਖੇਡਦੇ ਹੋਏ ਦੇਖਣਗੇ। ਕਾਬੁਲ ’ਚ ਅੰਤਰਰਾਸ਼ਟਰੀ ਪੱਧਰ ਦਾ ਕ੍ਰਿਕਟ ਸਟੇਡੀਅਮ ਤਿਆਰ ਕੀਤਾ ਜਾਵੇਗਾ।
ਨੋਟ- ਅਫਗਾਨਿਸਤਾਨ ’ਚ ਵੀ ਖੇਡੇ ਜਾਣਗੇ ਅੰਤਰਰਾਸ਼ਟਰੀ ਕ੍ਰਿਕਟ ਮੈਚ, ਸਟੇਡੀਅਮ ਬਣਾਉਣ ਦੀ ਮਿਲੀ ਮਨਜ਼ੂਰੀ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।