ICC ਬੀਬੀਆਂ ਦੇ ਵਿਸ਼ਵ ਕੱਪ 2022 ਦੀ ਸੂਚੀ ਜਾਰੀ, ਜਾਣੋ ਕਦੋਂ ਹੋਵੇਗਾ ਪਹਿਲਾ ਮੈਚ ਅਤੇ ਕਦੋਂ ਹੋਵੇਗਾ ਫਾਈਨਲ

Tuesday, Dec 15, 2020 - 01:38 PM (IST)

ਦੁਬਈ (ਭਾਸ਼ਾ) : ਬੀਬੀਆਂ ਦੀ ਭਾਰਤੀ ਟੀਮ ਵਨਡੇ ਵਿਸ਼ਵ ਕੱਪ ਵਿਚ ਆਪਣੇ ਅਭਿਆਨ ਦੀ ਸ਼ੁਰੂਆਤ 6 ਮਾਰਚ 2022 ਨੂੰ ਨਿਊਜ਼ੀਲੈਂਡ ਦੇ ਟਾਉਰੰਗਾ ਵਿਚ ਇਕ ਕੁਆਲੀਫਾਇਰ ਖ਼ਿਲਾਫ਼ ਕਰੇਗੀ । ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ 31 ਮੈਚਾਂ ਦੇ ਟੂਰਨਾਮੈਂਟ ਦੇ ਸ਼ੈਡਿਊਲ ਦਾ ਮੰਗਲਵਾਰ ਨੂੰ ਐਲਾਨ ਕੀਤਾ। ਭਾਰਤ ਨੂੰ 12 ਅਤੇ 22 ਮਾਰਚ ਨੂੰ ਹੈਮਿਲਟਨ ਦੇ ਸੇਡਾਨ ਪਾਰਕ ਵਿਚ ਵੀ ਕੁਆਲੀਫਾਇਰ ਟੀਮਾਂ ਨਾਲ ਖੇਡਣਾ ਹੈ।

ਇਹ ਵੀ ਪੜ੍ਹੋ: ਬਬੀਤਾ ਫੋਗਾਟ ਨੇ ਕਿਸਾਨਾਂ ਨੂੰ ਕੀਤੀ ਇਹ ਅਪੀਲ, ਕਿਹਾ- 'ਅੰਦੋਲਨ ਨੂੰ ਟੁੱਕੜੇ-ਟੁੱਕੜੇ ਗੈਂਗ ਨੇ ਕੀਤਾ ਹਾਈਜੈਕ'

ਭਾਰਤੀ ਟੀਮ 16 ਮਾਰਚ ਨੂੰ ਇੰਗਲੈਂਡ ਨਾਲ ਖੇਡੇਗੀ, ਜਿਸ ਨੇ ਉਸ ਨੂੰ ਮਹਿਲਾ ਵਿਸ਼ਵ ਕੱਪ 2017 ਦੇ ਫਾਈਨਲ ਵਿਚ ਹਰਾਇਆ ਸੀ। ਉਥੇ ਹੀ ਆਸਟਰੇਲੀਆ ਨਾਲ 19 ਮਾਰਚ ਅਤੇ ਦੱਖਣ ਅਫਰੀਕਾ ਨਾਲ 27 ਮਾਰਚ ਨੂੰ ਖੇਡਣਾ ਹੈ। ਵਿਸ਼ਵ ਕੱਪ ਫਰਵਰੀ ਮਾਰਚ 2021 ਵਿਚ ਹੋਣਾ ਸੀ ਪਰ ਕੋਰੋਨਾ ਲਾਗ ਦੀ ਬੀਮਾਰੀ ਕਾਰਨ 1 ਸਾਲ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਹੁਣ ਇਹ 4 ਮਾਰਚ ਤੋਂ 3 ਅਪ੍ਰੈਲ 2022 ਵਿਚਾਲੇ ਹੋਵੇਗਾ। ਇਸ ਦੇ ਮੈਚ ਆਕਲੈਂਡ, ਟਾਉਰੰਗਾ, ਹੈਮਿਲਟਨ, ਵੈਲਿੰਗਟਨ, ਕਰਾਇਸਟਚਰਚ ਅਤੇ ਡੁਨੇਡਿਨ ਵਿਚ ਖੇਡੇ ਜਾਣਗੇ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਫਿਰ ਮਹਿੰਗਾ ਹੋਇਆ LPG ਗੈਸ ਸਿਲੰਡਰ, ਜਾਣੋ ਨਵੀਂ ਕੀਮਤ

ਭਾਰਤੀ ਕਪਤਾਨ ਮਿਤਾਲੀ ਰਾਜ ਨੇ ਆਈ.ਸੀ.ਸੀ. ਵੱਲੋਂ ਜ਼ਾਰੀ ਬਿਆਨ ਵਿਚ ਕਿਹਾ, 'ਅਸੀਂ ਸਾਰਿਆਂ ਨੇ ਇਸ ਸਾਲ ਕਾਫ਼ੀ ਕਠਿਨਾਈ ਵੇਖੀ ਅਤੇ ਹੁਣ ਮੈਦਾਨ 'ਤੇ ਵਾਪਸੀ ਦੇ ਮੌਕੇ ਤੋਂ ਕਾਫ਼ੀ ਖੁਸ਼ ਹਾਂ। ਭਾਰਤ ਨੇ ਪਿਛਲੇ 3-4 ਸਾਲ ਵਿਚ ਆਈ.ਸੀ.ਸੀ. ਟੂਰਨਾਮੈਂਟਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ।' ਉਨ੍ਹਾਂ ਕਿਹਾ, 'ਅਸੀਂ 2022 ਵਿਚ ਇਹ ਟੂਰਨਾਮੈਂਟ ਜਿੱਤ ਸਕੇ ਤਾਂ ਅਗਲੀ ਪੀੜ੍ਹੀ ਦੀਆਂ ਕੁੜੀਆਂ ਲਈ ਕਾਫ਼ੀ ਪ੍ਰੇਰਣਾਦਾਇਕ ਹੋਵੇਗਾ। ਟੀਮ ਅਤੇ ਮੈਂ ਇਸ ਦੇ ਲਈ ਤਿਆਰੀ ਕਰ ਰਹੇ ਹਾਂ।' ਟੂਰਨਾਮੈਂਟ ਦੇ ਸੈਮੀਫਾਈਨਲ ਵੈਲਿੰਗਟਨ ਅਤੇ ਕਰਾਇਸਟਚਰਚ ਵਿਚ ਖੇਡੇ ਜਾਣਗੇ। ਫਾਈਨਲ 3 ਅਪ੍ਰੈਲ ਨੂੰ ਕਰਾਇਸਟਚਰਚ ਵਿਚ ਦੂਧੀਆ ਰੋਸ਼ਨੀ ਵਿਚ ਹੋਵੇਗਾ।

ਇਹ ਵੀ ਪੜ੍ਹੋ: ਕੋਰੋਨਾ ਨੂੰ ਲੈ ਕੇ ਬਿਲ ਗੇਟਸ ਦੀ ਚਿਤਾਵਨੀ, ਕਿਹਾ- ਬੇਹੱਦ ਬੁਰੇ ਹੋ ਸਕਦੇ ਹਨ ਅਗਲੇ 6 ਮਹੀਨੇ

ਭਾਰਤ ਦੇ ਇਲਾਵਾ ਨਿਊਜ਼ੀਲੈਂਡ, ਆਸਟਰੇਲੀਆ, ਇੰਗਲੈਂਡ ਅਤੇ ਦੱਖਣੀ ਅਫਰੀਕਾ ਕੁਆਲੀਫਾਈ ਕਰ ਚੁੱਕੇ ਹਨ। ਬਾਕੀ ਤਿੰਨ ਟੀਮਾਂ ਆਈ.ਸੀ.ਸੀ. ਕੁਆਲੀਫਾਇੰਗ ਟੂਰਨਾਮੈਂਟ ਤੋਂ ਆਉਣਗੀਆਂ, ਜੋ ਅਗਲੇ ਸਾਲ ਸ਼੍ਰੀਲੰਕਾ ਵਿਚ 26 ਜੂਨ ਤੋਂ 10 ਜੁਲਾਈ ਦਰਮਿਆਨ ਖੇਡਿਆ ਜਾਵੇਗਾ। ਆਈ.ਸੀ.ਸੀ. ਸੀ.ਈ.ਓ. ਮਨੂੰ ਸਾਹਾਨੀ ਨੇ ਕਿਹਾ, 'ਇਸ ਟੂਰਨਾਮੈਂਟ ਨਾਲ ਨੌਜਵਾਨਾਂ ਦੀ ਇਕ ਪੂਰੀ ਪੀੜ੍ਹੀ ਨੂੰ ਕ੍ਰਿਕਟ ਖੇਡਣ ਦੀ ਪ੍ਰੇਰਨਾ ਮਿਲੇਗੀ।' ਟੂਰਨਾਮੈਂਟ ਵਿਚ ਇਨਾਮੀ ਰਾਸ਼ੀ 55 ਲੱਖ ਡਾਲਰ ਹੈ ਜੋ ਪਿੱਛਲੀ ਵਾਰ ਦੀ ਤੁਲਣਾ ਵਿਚ 60 ਫ਼ੀਸਦੀ ਜ਼ਿਆਦਾ ਅਤੇ 2013 ਤੋਂ 100 ਫ਼ੀਸਦੀ ਜ਼ਿਆਦਾ ਹੈ। ਸਾਰੇ ਮੈਚਾਂ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਭਾਰਤ ਦੇ 22 ਡਿਪਲੋਮੈਟਾਂ ਨੇ ਕੈਨੇਡਾ ਖ਼ਿਲਾਫ਼ ਖੋਲ੍ਹਿਆ ਮੋਰਚਾ, ਲਿਖੀ ਖੁੱਲ੍ਹੀ ਚਿੱਠੀ

ਮਹਿਲਾ ਵਿਸ਼ਵ ਕੱਪ 2022 ਦਾ ਪ੍ਰੋਗਰਾਮ :
ਬੇ ਓਵਲ  ,  ਟਾਉਰੰਗਾ  :

4 ਮਾਰਚ - ਨਿਊਜੀਲੈਂਡ ਬਨਾਮ ਕੁਆਲੀਫਾਇਰ
6 ਮਾਰਚ - ਭਾਰਤ ਬਨਾਮ ਕੁਆਲੀਫਾਇਰ
8 ਮਾਰਚ -  ਆਸਟਰੇਲੀਆ ਬਨਾਮ ਕੁਆਲੀਫਾਇਰ
11 ਮਾਰਚ  - ਦੱਖਣ ਅਫਰੀਕਾ ਬਨਾਮ ਕੁਆਲੀਫਾਇਰ
14 ਮਾਰਚ -  ਦੱਖਣ ਅਫਰੀਕਾ ਬਨਾਮ ਇੰਗਲੈਂਡ
16 ਮਾਰਚ - ਇੰਗਲੈਂਡ ਬਨਾਮ ਭਾਰਤ
18 ਮਾਰਚ -  ਕੁਆਲੀਫਾਇਰ ਬਨਾਮ ਕੁਆਲੀਫਾਇਰ

ਯੂਨਿਵਿਰਸਟੀ ਓਵਲ ,  ਡੁਨੇਡਿਨ
5 ਮਾਰਚ - ਕੁਆਲੀਫਾਇਰ ਬਨਾਮ ਦੱਖਣ ਅਫਰੀਕਾ
7 ਮਾਰਚ - ਨਿਊਜੀਲੈਂਡ ਬਨਾਮ ਕੁਆਲੀਫਾਇਰ
9 ਮਾਰਚ - ਇੰਗਲੈਂਡ ਬਨਾਮ ਕੁਆਲੀਫਾਇਰ

ਸੇਡਾਨ ਪਾਰਕ  ,  ਹੈਮਿਲਟਨ
5 ਮਾਰਚ - ਆਸਟਰੇਲੀਆ ਬਨਾਮ ਇੰਗਲੈਂਡ
10 ਮਾਰਚ - ਨਿਊਜੀਲੈਂਡ ਬਨਾਮ ਭਾਰਤ
12 ਮਾਰਚ - ਕੁਆਲੀਫਾਇਰ ਬਨਾਮ ਭਾਰਤ
14 ਮਾਰਚ - ਕੁਆਲੀਫਾਇਰ ਬਨਾਮ ਕੁਆਲੀਫਾਇਰ
17 ਮਾਰਚ - ਨਿਊਜੀਲੈਂਡ ਬਨਾਮ ਦੱਖਣ ਅਫਰੀਕਾ
21 ਮਾਰਚ - ਕੁਆਲੀਫਾਇਰ ਬਨਾਮ ਕੁਆਲੀਫਾਇਰ
22 ਮਾਰਚ - ਭਾਰਤ ਬਨਾਮ ਕੁਆਲੀਫਾਇਰ

ਬੇਸਿਨ ਰਿਜਰਵ ,  ਵੇਲਿੰਗਟਨ
13 ਮਾਰਚ - ਨਿਊਜੀਲੈਂਡ ਬਨਾਮ ਆਸਟਰੇਲਿਆ
15 ਮਾਰਚ -  ਆਸਟਰੇਲੀਆ ਬਨਾਮ ਕੁਆਲੀਫਾਇਰ
22 ਮਾਰਚ -  ਦੱਖਣ ਅਫਰੀਕਾ ਬਨਾਮ ਆਸਟਰੇਲੀਆ
24 ਮਾਰਚ - ਦੱਖਣ ਅਫਰੀਕਾ ਬਨਾਮ ਕੁਆਲੀਫਾਇਰ
25 ਮਾਰਚ -  ਕੁਆਲੀਫਾਇਰ ਬਨਾਮ ਆਸਟਰੇਲੀਆ
27 ਮਾਰਚ - ਇੰਗਲੈਂਡ ਬਨਾਮ ਕੁਆਲੀਫਾਇਰ
30 ਮਾਰਚ - ਪਹਿਲਾ ਸੈਮੀਫਾਈਨਲ

ਈਡਨ ਪਾਰਕ ,  ਆਕਲੈਂਡ
19 ਮਾਰਚ - ਭਾਰਤ ਬਨਾਮ ਆਸਟਰੇਲੀਆ
20 ਮਾਰਚ -  ਨਿਊਜੀਲੈਂਡ ਬਨਾਮ ਇੰਗਲੈਂਡ

ਹੇਗਲੇ ਓਵਲ ,  ਕਰਾਇਸਟਚਰਚ
24 ਮਾਰਚ - ਇੰਗਲੈਂਡ ਬਨਾਮ ਕੁਆਲੀਫਾਇਰ
26 ਮਾਰਚ -  ਨਿਊਜੀਲੈਂਡ ਬਨਾਮ ਕੁਆਲੀਫਾਇਰ
27 ਮਾਰਚ - ਭਾਰਤ ਬਨਾਮ ਦੱਖਣ ਅਫਰੀਕਾ
31 ਮਾਰਚ - ਦੂਜਾ ਸੈਮੀਫਾਈਨਲ
3 ਅਪ੍ਰੈਲ -  ਫਾਈਨਲ


cherry

Content Editor

Related News